ਲੌਕਡਾਊਨ ਦਾ ਅਸਰ- ਪੰਜ ਸਾਲ ਤੋਂ ਘੱਟ ਉਮਰ ਦੇ ਤਕਰੀਬਨ 50 ਪ੍ਰਤੀਸ਼ਤ ਬੱਚਿਆਂ ਨੂੰ ਨਹੀਂ ਲੱਗ ਸਕੇ ਟੀਕੇ

By Kaveri Joshi - May 13, 2020 7:05 pm

ਲੌਕਡਾਊਨ ਦਾ ਅਸਰ- ਪੰਜ ਸਾਲ ਤੋਂ ਘੱਟ ਉਮਰ ਦੇ ਤਕਰੀਬਨ 50 ਪ੍ਰਤੀਸ਼ਤ ਬੱਚਿਆਂ ਨੂੰ ਨਹੀਂ ਲੱਗ ਸਕੇ ਟੀਕੇ: ਕੋਰੋਨਾਵਾਇਰਸ ਮਹਾਂਮਾਰੀ ਦੇ ਚਲਦੇ ਲਾਗੂ ਹੋਏ ਲੌਕਡਾਊਨ ਦਾ ਅਸਰ ਸਾਫ਼ ਦਿਖਾਈ ਦੇਣ ਲੱਗਾ ਹੈ । ਤਾਲਾਬੰਦੀ ਕਾਰਨ ਪੰਜ ਸਾਲ ਤੋਂ ਘੱਟ ਉਮਰ ਦੇ 50 % ਬੱਚਿਆਂ ਨੂੰ ਟੀਕੇ ਨਹੀਂ ਲਗਾਏ ਜਾ ਸਕੇ ਹਨ । ਗ਼ੈਰ ਸਰਕਾਰੀ ਸੰਸਥਾ ( NGO ) ਕਰਾਈ ( CRY ) Child Rights and You ਦੀ ਸਰਵੇ ਰਿਪੋਰਟ ਅਨੁਸਾਰ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ।

ਦੱਸ ਦੇਈਏ ਕਿ ਸੰਸਥਾ ਵੱਲੋਂ 22 ਦੇ ਕਰੀਬ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦਰਮਿਆਨ ਇੱਕ ਸਰਵੇ ਕੀਤਾ ਗਿਆ , ਜੋ ਕਿ ਆਨਲਾਈਨ ਹੋਇਆ । ਇਸ ਵਿਚਾਲੇ ਮਾਪਿਆਂ ਨਾਲ ਕੀਤੀ ਗੱਲਬਾਤ ਜ਼ਰੀਏ ਇਹ ਪਤਾ ਲਗਾਇਆ ਗਿਆ ਕਿ ਕਿੰਨੇ ਪ੍ਰਤੀਸ਼ਤ ਬੱਚਿਆਂ ਨੂੰ ਟੀਕੇ ਨਹੀਂ ਲੱਗੇ । ਜ਼ਿਕਰਯੋਗ ਹੈ ਕਿ ਇਹ ਸਰਵੇਖਣ ਤਾਲਾਬੰਦੀ ਦੇ ਦੂਸਰੇ ਪੜਾਅ 'ਚ ਹੋਇਆ ਅਤੇ ਜਿਸ 'ਚ 1100 ਦੇ ਕਰੀਬ ਮਾਪਿਆਂ ਨੇ ਭਾਗ ਲਿਆ ।

ਇਸ ਸਰਵੇਖਣ 'ਚ ਪੁੱਛੇ ਗਏ ਸਵਾਲਾਂ ਦੇ ਜਵਾਬਾਂ ਦੇ ਅਧਾਰ 'ਤੇ ਇਹ ਸਾਹਮਣੇ ਆਇਆ ਕਿ ਤਕਰੀਬਨ 50 ਫ਼ੀਸਦ 5 ਸਾਲ ਤੋਂ ਘੱਟ ਬੱਚੇ ਸਿਹਤ ਲਈ ਜ਼ਰੂਰੀ ਟੀਕਾਕਰਨ ਤੋਂ ਵਾਂਝੇ ਰਹਿ ਚੁੱਕੇ ਹਨ ਅਤੇ ਇਹ ਸਿਰਫ਼ ਤਾਲਾਬੰਦੀ ਕਾਰਨ ਹੀ ਹੋਇਆ ਹੈ ।

ਗ਼ੌਰਤਲਬ ਹੈ ਕਿ ਦੇਸ਼ 'ਚ ਤੀਜੇ ਪੜਾਅ ਦਾ ਸਮਾਂ ਥੋੜੇ ਦਿਨਾਂ ਤੱਕ ਮੁਕੰਮਲ ਹੋਣ ਵਾਲਾ ਹੈ । ਜੇ ਕੋਰੋਨਾ ਮਾਮਲਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਪਾਜ਼ਿਟਿਵ ਕੇਸਾਂ ਦੀ ਗਿਣਤੀ 74 ਹਜ਼ਾਰ ਤੋਂ ਵੱਧ ਹੈ ਜਦਕਿ 24 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ ਅਤੇ 2,415 ਮੌਤਾਂ ਹੁਣ ਤੱਕ ਦਰਜ ਕੀਤੀਆਂ ਗਈਆਂ ਹਨ ।

adv-img
adv-img