ਪੰਜਾਬ ‘ਚ ਕੋਰੋਨਾ ਨਾਲ ਹੋਈ 43ਵੀਂ ਮੌਤ ,ਲੁਧਿਆਣਾ ਦੇ ਦਯਾਨੰਦ ਹਸਪਤਾਲ ‘ਚ 51 ਸਾਲਾ ਮਰੀਜ਼ ਨੇ ਤੋੜਿਆ ਦਮ

51-year-old dies due to coronavirus in Ludhiana; Punjab death toll 43
ਪੰਜਾਬ 'ਚ ਕੋਰੋਨਾ ਨਾਲ ਹੋਈ 43ਵੀਂਮੌਤ ,ਲੁਧਿਆਣਾ ਦੇਦਯਾਨੰਦ ਹਸਪਤਾਲ 'ਚ 51 ਸਾਲਾਮਰੀਜ਼ ਨੇ ਤੋੜਿਆ ਦਮ 

ਪੰਜਾਬ ‘ਚ ਕੋਰੋਨਾ ਨਾਲ ਹੋਈ 43ਵੀਂ ਮੌਤ ,ਲੁਧਿਆਣਾ ਦੇ ਦਯਾਨੰਦ ਹਸਪਤਾਲ ‘ਚ 51 ਸਾਲਾ ਮਰੀਜ਼ ਨੇ ਤੋੜਿਆ ਦਮ:ਲੁਧਿਆਣਾ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ। ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਜ਼ਿਲ੍ਹਾ ਲੁਧਿਆਣਾ ਵਿਖੇ ਕੋਰੋਨਾ ਨਾਲ 8ਵੀਂ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ 51 ਸਾਲਾ ਦੇ ਰੂਪ ਵਿਚ ਹੋਈ ਹੈ। ਉਹ ਛਾਉਣੀ ਦਾ ਰਹਿਣ ਵਾਲਾ ਸੀ। ਉਹ ਕਾਫੀ ਦਿਨਾਂ ਤੋਂ ਦਯਾਨੰਦ ਹਸਪਤਾਲ ਵਿਚ ਦਾਖਲ ਸੀ। ਅੱਜ ਸਵੇਰੇ ਉਸ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ। ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ ਤੇ ਅੱਜ ਲਗਭਗ ਸਵੇਰੇ 7.30 ਵਜੇ ਉਸ ਦੀ ਮੌਤ ਹੋ ਗਈ। ਉਸ ਦੇ ਸੈਂਪਲ ਟੈਸਟ ਲਈ ਭੇਜੇ ਗਏ ਸਨ ਅਤੇ ਸ਼ਾਮ ਨੂੰ ਉਸ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ।

ਇਹ ਜਾਣਕਾਰੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਵਲੋਂ ਦਿੱਤੀ ਗਈ। ਇਸ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਵਿਖੇ ਹੋਣ ਵਾਲੀ ਇਹ 8ਵੀਂ ਮੌਤ ਸੀ ਤੇ ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 43 ਤੱਕ ਪੁੱਜ ਗਿਆ ਹੈ। ਇਸ ਦੇ ਇਲਾਵਾ NRI ਸਮੇਤ 3 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਸੀ। ਇਹ ਔਰਤ ਵਿਦੇਸ਼ ਯਾਤਰਾ ਕਰਕੇ ਮੁੰਬਈ ਵਾਪਸ ਆਈ ਸੀ। 2 ਮਹੀਨੇ ਬਾਅਦ ਉਹ ਵਾਪਸ ਪੁੱਜੀ ਤਾਂ ਟੈਸਟ ਵਿਚ ਉਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ।
-PTCNews