52 ਸਾਲਾ ਵਿਅਕਤੀ ਦੇ ਸਿਰ ਸਵਾਰ ਹੋਇਆ ਪਿਆਰ ਦਾ ਭੂਤ, 3000 ਲੜਕੀਆਂ ਨੂੰ ਫਸਾਇਆ ਚੁੰਗਲ ’ਚ, ਜਾਣੋ ਕਿਵੇਂ

chat

52 ਸਾਲਾ ਵਿਅਕਤੀ ਦੇ ਸਿਰ ਸਵਾਰ ਹੋਇਆ ਪਿਆਰ ਦਾ ਭੂਤ, 3000 ਲੜਕੀਆਂ ਨੂੰ ਫਸਾਇਆ ਚੁੰਗਲ ’ਚ, ਜਾਣੋ ਕਿਵੇਂ,ਨਵੀਂ ਦਿੱਲੀ: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਨਾਲ ਬੰਦਾ ਰਾਤੋਂ-ਰਾਤ ਸਟਾਰ ਬਣ ਜਾਂਦਾ ਹੈ। ਪਰ ਕਈ ਵਾਰ ਕੁਝ ਲੋਕ ਇਸ ਦਾ ਗਲਤ ਇਸਤੇਮਾਲ ਕਰ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿਥੇ ਸੋਸ਼ਲ ਮੀਡੀਆ ਰਾਹੀਂ ਇੱਕ 52 ਸਾਲਾ ਰਿਕਸ਼ਾ ਚਾਲਕ ਤਿੰਨ ਹਜ਼ਾਰ ਲੜਕੀਆਂ ਨੂੰ ਪਿਆਰ ਦੇ ਚੁੰਗਲ ‘ਚ ਫਸਾ ਲਿਆ।

chat ਦਰਅਸਲ, ਫੋਟੋ ਲਗਾਕੇ ਫੇਸਬੁੱਕ ਉਤੇ ਆਈਪੀਐਸ ਨੂਰੂਲ ਹਸਨ ਬਣੇ ਰਿਕਸ਼ਾ ਚਾਲਕ ਜਾਵੇਦ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੇ 500 ਦੋਸਤ ਫੇਸਬੁੱਕ ਉਤੇ ਸਨ। ਆਈਪੀਐਸ ਦਾ ਫੋਟੋ ਲਗਾਉਦ ਬਾਅਦ ਕੁਝ ਹੀ ਦਿਨਾਂ ਵਿਚ ਉਨ੍ਹਾਂ ਦੇ ਪੰਜ ਹਜ਼ਾਰ ਦੋਸਤ ਹੋ ਗਏ। 52 ਸਾਲਾ ਜਾਵੇਦ ਛੇ ਮਹੀਨਿਆਂ ਤੋਂ ਲੜਕੀਆਂ ਨਾਲ ਆਈਪੀਐਸ ਦੀ ਫੋਟੋ ਲਗਾਕੇ ਚੈਟਿੰਗ ਕਰ ਰਹੇ ਸਨ। ਕਈ ਲੜਕੀਆਂ ਨੇ ਉਸ ਨੂੰ ਫੇਸਬੁੱਕ ਉਤੇ ਆਈ ਲਵ ਯੂ ਦੇ ਮੈਸੇਜ ਭੇਜੇ। ਉਹ ਵੀ ਜਵਾਬ ਵਿਚ ਆਈ ਲਵ ਯੂ ਟੂ ਲਿਖਕੇ ਭੇਜ ਦਿੰਦਾ ਸੀ।

chatਇਸ ਮਾਮਲੇ ‘ਚ ਉਤਰ ਪ੍ਰਦੇਸ਼ ਦੇ ਬਰੇਲੀ ਦੇ ਇਜ਼ਤਨਗਰ ਥਾਣੇ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।ਪੁੱਛਗਿੱਛ ਦੌਰਾਨ ਜਾਵੇਦ ਨੇ ਦੱਸਿਆ ਕਿ ਉਹ ਥੋੜ੍ਹੀ ਬਹੁਤ ਅੰਗਰੇਜ਼ੀ ਜਾਣਦਾ ਹੈ।ਲੜਕੀਆਂ ਆਪਣੇ ਕਿਸ ਕਰਦੇ ਹੋਏ ਫੋਟੋ ਭੇਜਣ ਬਾਅਦ ਅਸਲੀਲ ਫੋਟੋ ਭੇਜਣ ਲੱਗੀਆਂ।

chatਉਸਨੇ ਕਈ ਲੜਕੀਆਂ ਦੀਆਂ ਫੋਟੋ ਅਤੇ ਚੈਟਿੰਗ ਵੀ ਦਿਖਾਈ। ਵਰਤਮਾਨ ਵਿਚ ਉਹ16 ਲੜਕੀਆਂ ਨਾਲ ਚੈਟਿੰਗ ਕਰ ਰਿਹਾ ਸੀ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣ ਹੈ ਕਿ ਸੋਮਵਾਰ ਨੂੰ ਜਾਵੇਦ ਨੂੰ ਵੀ ਅਦਾਲਤ ਵਿਚ ਪੇਸ਼ ਕਰਨ ਬਾਅਦ ਜੇਲ੍ਹ ਭੇਜ ਦਿੱਤਾ ਗਿਆ।

-PTC News