ਜਲੰਧਰ ਦੇ ਸੁਲਤਾਨਪੁਰ ਲੋਧੀ ‘ਚ ਕੋਰੋਨਾ ਕਾਰਨ 54 ਸਾਲਾ ਵਿਅਕਤੀ ਦੀ ਮੌਤ ,ਇਲਾਕੇ ‘ਚ ਡਰ ਦਾ ਮਾਹੌਲ

54-year-old man died due to corona in Sultanpur Lodhi ,Jalandhar 
ਜਲੰਧਰ ਦੇ ਸੁਲਤਾਨਪੁਰ ਲੋਧੀ 'ਚ ਕੋਰੋਨਾ ਕਾਰਨ 54 ਸਾਲਾ ਵਿਅਕਤੀ ਦੀ ਮੌਤ ,ਇਲਾਕੇ 'ਚ ਡਰ ਦਾ ਮਾਹੌਲ

ਜਲੰਧਰ ਦੇ ਸੁਲਤਾਨਪੁਰ ਲੋਧੀ ‘ਚ ਕੋਰੋਨਾ ਕਾਰਨ 54 ਸਾਲਾ ਵਿਅਕਤੀ ਦੀ ਮੌਤ ,ਇਲਾਕੇ ‘ਚ ਡਰ ਦਾ ਮਾਹੌਲ:ਸੁਲਤਾਨਪੁਰ ਲੋਧੀ : ਪੰਜਾਬ ‘ਚ ਕੋਰੋਨਾ ਦੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ ਅਤੇ ਆਏ ਦਿਨ ਮੋਹਰੀ ਕਤਾਰ ‘ਚ ਡਿਊਟੀ ਨਿਭਾਉਣ ਵਾਲੇ ਸਿਵਲ, ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੁਲਾਜ਼ਮ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ। ਪੰਜਾਬ ਦੇ ਜਲੰਧਰ ‘ਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਫਿਰ ਕੋਰੋਨਾ ਕਾਰਨ ਇੱਕ ਹੋਰ ਮੌਤ ਹੋ ਗਈ ਹੈ।

54-year-old man died due to corona in Sultanpur Lodhi ,Jalandhar 
ਜਲੰਧਰ ਦੇ ਸੁਲਤਾਨਪੁਰ ਲੋਧੀ ‘ਚ ਕੋਰੋਨਾ ਕਾਰਨ 54 ਸਾਲਾ ਵਿਅਕਤੀ ਦੀ ਮੌਤ ,ਇਲਾਕੇ ‘ਚ ਡਰ ਦਾ ਮਾਹੌਲ

ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਨਾਲ ਮਰਨ ਵਾਲੇ ਵਿਅਕਤੀ ਦੀ ਪਛਾਣ ਬਾਬਾ ਜਵਾਲਾ ਸਿੰਘ ਨਗਰ , ਸੁਲਤਾਨਪੁਰ ਲੋਧੀ ਵਾਸੀ ਅਸ਼ੋਕ ਕੁਮਾਰ (54) ਵਜੋ ਹੋਈ ਹੈ। ਇਸ ਦੀ ਪੁਸ਼ਟੀ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਐਸਐਮਓ ਡਾ. ਅਨਿਲ ਮਨਚੰਦਾ ਵੱਲੋਂ ਵੀ ਕੀਤੀ ਗਈ ਹੈ। ਸੁਲਤਾਨਪੁਰ ਲੋਧੀ ‘ਚ ਕੋਰੋਨਾ ਪੀੜਤ ਮਰੀਜ਼ ਦੀ ਇਹ ਪਹਿਲੀ ਮੌਤ ਹੈ, ਜਿਸ ਨਾਲ ਸਾਰੇ ਇਲਾਕੇ ‘ਚ ਹੀ ਖੌਫ ਪਾਇਆ ਜਾ ਰਿਹਾ ਹੈ।

ਉਕਤ ਵਿਅਕਤੀ ਆਪਣੇ ਗੁਰਦਿਆਂ ਦਾ ਇਲਾਜ ਕਰਵਾਉਣ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਚ ਦਾਖਲ ਹੋਇਆ ਸੀ, ਜਿੱਥੇ ਉਸ ਦੇ ਗੁਰਦਿਆਂ ਦਾ ਡਾਇਲਸੈਸ ਕੀਤਾ ਜਾਂਦਾ ਸੀ। ਉਸ ਦੇ ਕੋਰੋਨਾ ਸੰਬੰਧੀ ਸੈਂਪਲ ਲਏ ਗਏ ਸਨ। ਜਿਸਦੀ ਰਿਪੋਰਟ ਕੱਲ ਪਾਜ਼ੀਟਿਵ ਆਈ ਸੀ , ਇਲਾਜ ਦੌਰਾਨ ਅੱਜ ਮੌਤ ਹੋ ਗਈ। ਇਸ ਦੇ ਨਾਲ ਹੀ ਇਕ ਹੋਰ ਮਰੀਜ਼ ਦੀ ਵੀ ਮੌਤ ਹੋਈ ਹੈ, ਜਿਸ ਦੀ ਕੋਰੋਨਾ ਜਾਂਚ ਲਈ ਨਮੂਨੇ ਭੇਜੇ ਗਏ ਹਨ ਅਤੇ ਰਿਪੋਰਟ ਆਉਣੀ ਅਜੇ ਬਾਕੀ ਹੈ।

54-year-old man died due to corona in Sultanpur Lodhi ,Jalandhar 
ਜਲੰਧਰ ਦੇ ਸੁਲਤਾਨਪੁਰ ਲੋਧੀ ‘ਚ ਕੋਰੋਨਾ ਕਾਰਨ 54 ਸਾਲਾ ਵਿਅਕਤੀ ਦੀ ਮੌਤ ,ਇਲਾਕੇ ‘ਚ ਡਰ ਦਾ ਮਾਹੌਲ

ਦੱਸ ਦੇਈਏ ਕਿ ਵੀਰਵਾਰ ਨੂੰ ਸ਼ਾਹਕੋਟ ਦੇ ਐੱਸ.ਡੀ.ਐੱਮ. ਸੰਜੀਵ ਕੁਮਾਰ ਅਤੇ ਪੰਜਾਬ ਪੁਲਿਸ ਦੇ ਇੱਕ ਡੀਐੱਸਪੀ ਸਮੇਤ 32 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਨ੍ਹਾਂ ਦੇ ਕੋਰੋਨਾ ਜਾਂਚ ਲਈ ਬੀਤੀ ਦਿਨ ਸੈਂਪਲ ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਲਏ ਗਏ ਸਨ। ਇਸ ਦੇ ਇਲਾਵਾ ਹੁਸ਼ਿਆਰਪੁਰ ਦੇ ਐੱਸ.ਡੀ.ਐੱਮ. ਅਮਿਤ ਮਹਾਜਨ ਅਤੇ ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਨਗਰ ਨਿਗਮ ਦਫ਼ਤਰ, ਤਹਿਸੀਲ ਕੰਪਲੈਕਸ ਅਤੇ ਡੀ. ਸੀ. ਦਫ਼ਤਰ ਨੂੰ ਪੂਰਨ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ।
-PTCNews