ਧੀ ਦੀ ਸੁੰਨੀ ਗੋਦ ਭਰਨ ਦੇ ਲਈ 55 ਸਾਲਾ ਮਾਂ ਨੇ ਦਿੱਤਾ ਦੋਹਤੀ ਨੂੰ ਜਨਮ, ਜਾਣੋ ਮਾਮਲਾ
ਧੀ ਦੀ ਸੁੰਨੀ ਗੋਦ ਭਰਨ ਦੇ ਲਈ 55 ਸਾਲਾ ਮਾਂ ਨੇ ਦਿੱਤਾ ਦੋਹਤੀ ਨੂੰ ਜਨਮ, ਜਾਣੋ ਮਾਮਲਾ,ਵੇਲਸ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਕਿਸੀ ਵੀ ਮਹਿਲਾ ਦੀ ਸਭ ਤੋਂ ਵਧੀਆ ਦੋਸਤ ਉਸ ਦੀ ਮਾਂ ਹੁੰਦੀ ਹੈ। ਮਾਂ ਅਤੇ ਬੇਟੀ ਦਾ ਰਿਸ਼ਤਾ ਸਭ ਤੋਂ ਅਟੁੱਟ ਰਿਸ਼ਤਿਆਂ 'ਚੋਂ ਇੱਕ ਮੰਨਿਆ ਜਾਂਦਾ ਹੈ। ਇੱਕ ਮਾਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਕੁਝ ਵੀ ਕਰ ਸਕਦੀ ਹੈ। [caption id="attachment_276970" align="aligncenter" width="300"] ਧੀ ਦੀ ਸੁੰਨੀ ਗੋਦ ਭਰਨ ਦੇ ਲਈ 55 ਸਾਲਾ ਮਾਂ ਨੇ ਦਿੱਤਾ ਦੋਹਤੀ ਨੂੰ ਜਨਮ, ਜਾਣੋ ਮਾਮਲਾ[/caption] ਹਾਲ ਹੀ 'ਚ ਵੇਲਸ ਦੀ ਰਹਿਣ ਵਾਲੀ ਇੱਕ 55 ਸਾਲਾਂ ਔਰਤ ਅੰਮਾ ਮਾਈਲਸ ਨੇ ਮਾਂ-ਬੇਟੀ ਦੇ ਰਿਸ਼ਤੇ ਦੀ ਇੱਕ ਖੂਬਸੂਰਤ ਮਿਸਾਲ ਪੇਸ਼ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ 55 ਸਾਲਾ ਅੰਮਾ ਮਾਈਲਸ ਨੇ ਆਪਣੀ ਹੀ ਦੋਹਤੀ ਨੂੰ ਜਨਮ ਦਿੱਤਾ ਹੈ। ਹੋਰ ਪੜ੍ਹੋ:ਵਿਸ਼ਵ ਸਾਖਰਤਾ ਦਿਵਸ : ਦੇਸ਼, ਜਿੰਨ੍ਹਾਂ ਦੀ ਰਾਜਨੀਤੀ ਨਹੀਂ, ਸਾਖਰਤਾ ਦਰ ਬੋਲਦੀ ਹੈ ਦਰਅਸਲ 31 ਸਾਲਾ ਟ੍ਰੇਸੀ ਸਮਿਥ ਅੰਮਾ ਮਾਈਲਸ ਦੀ ਬੇਟੀ ਹੈ ਪਰ ਟ੍ਰੇਸੀ ਦਾ ਜਨਮ ਬਿਨਾਂ ਕੁੱਖ ਦੇ ਹੋਇਆ ਸੀ, ਜਿਸ ਕਾਰਨ ਉਹ ਕਦੇ ਵੀ ਕਿਸੇ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਸੀ। [caption id="attachment_276970" align="aligncenter" width="300"] ਧੀ ਦੀ ਸੁੰਨੀ ਗੋਦ ਭਰਨ ਦੇ ਲਈ 55 ਸਾਲਾ ਮਾਂ ਨੇ ਦਿੱਤਾ ਦੋਹਤੀ ਨੂੰ ਜਨਮ, ਜਾਣੋ ਮਾਮਲਾ[/caption] ਆਪਣੀ ਬੇਟੀ ਟ੍ਰੇਸੀ ਸਮਿਥ ਨੂੰ ਮਾਂ ਦਾ ਸੁੱਖ ਦੇਣ ਲਈ ਅੰਮਾ ਮਾਈਲਸ ਨੇ ਆਪਣੀ ਹੀ ਬੇਟੀ ਦੀ ਸਰੋਗੇਟ ਮਦਰ ਬਣ ਕੇ ਆਪਣੀ ਦੋਹਤੀ ਨੂੰ ਜਨਮ ਦਿੱਤਾ ਹੈ।ਟ੍ਰੇਸੀ ਸਮਿਥ ਬਚਪਨ ਤੋਂ ਹੀ ਮੇਅਰ ਰੋਟਾਕਸ਼ੀ ਕਸਟਰ ਹੌਜ਼ਰ (ਐੱਮ.ਆਰ.ਕੇ.ਐੱਚ.) ਸਿੰਡ੍ਰੋਮ ਬੀਮਾਰੀ ਤੋਂ ਪੀੜਤ ਹੈ। -PTC News