ਘਾਨਾ ਦੇ ਐਕਰਾ ਸ਼ਹਿਰ ‘ਚ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ “ਬਾਬੇ ਨਾਨਕ” ਦਾ ਪ੍ਰਕਾਸ਼ ਪੁਰਬ, ਦੇਖੋ ਤਸਵੀਰਾਂ

550th Parkash Purb: Punjabi Association of Ghana celebrates 550th birth anniversary of Sri Guru Nanak Dev Ji
550th Parkash Purb: Punjabi Association of Ghana celebrates 550th birth anniversary of Sri Guru Nanak Dev Ji

ਘਾਨਾ ਦੇ ਐਕਰਾ ਸ਼ਹਿਰ ‘ਚ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ “ਬਾਬੇ ਨਾਨਕ” ਦਾ ਪ੍ਰਕਾਸ਼ ਪੁਰਬ, ਦੇਖੋ ਤਸਵੀਰਾਂ,ਘਾਨਾ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਜਿਥੇ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ, ਉਥੇ ਹੀ ਦੇਸ਼ਾਂ-ਵਿਦੇਸ਼ਾਂ ‘ਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ।

gurpurabਇਸ ਦੌਰਾਨ ਅਫ਼ਰੀਕਾ ਦੇ ਘਾਨਾ ‘ਚ ਜਗਤ ਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਘਾਨਾ ‘ਚ ਪੰਜਾਬੀ ਐਸੋਸੀਏਸ਼ਨ ਨੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਪਹਿਲ ਕੀਤੀ ਹੈ ਅਤੇ ਉਹਨਾਂ ਵੱਲੋਂ ਇੱਕ ਸਮਾਗਮ ਆਯੋਜਿਤ ਕੀਤਾ ਗਿਆ।

ਹੋਰ ਪੜ੍ਹੋ: 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ “Air India” ਦਾ ਵਿਲੱਖਣ ਉਪਰਾਲਾ, ਦੇਖੋ ਤਸਵੀਰਾਂ

gurpurabਜਿਸ ਦੌਰਾਨ ਵੱਡੀ ਗਿਣਤੀ ‘ਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਨ੍ਹੇ ਵੱਡੇ ਪੱਧਰ ‘ਤੇ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਹੋਵੇ। ਇਸ ਮੌਕੇ ਭਾਰਤ ਦੇ ਹਾਈ ਕਮਿਸ਼ਨਰ ਸ੍ਰੀ ਬੀਰੇਂਦਰ ਸਿੰਘ ਸਮੇਤ ਕਈ ਹੋਰ ਉੱਘੀਆਂ ਸ਼ਖਸੀਅਤਾਂ ਵੀ ਮੌਜੂਦ ਸਨ।

gurpurabਪੰਜਾਬੀ ਐਸੋਸੀਏਸ਼ਨ ਦੀ ਚੇਅਰਪਰਸਨ ਸ੍ਰੀਮਤੀ ਚੀਮਾ ਨੇ ਸਮਾਗਮ ‘ਚ ਸ਼ਮੂਲੀਅਤ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ। ਸ੍ਰੀਮਤੀ ਪੰਕਜ ਗੁਲਾਟੀ, ਪ੍ਰਧਾਨ ਪੰਜਾਬੀ ਐਸੋਸੀਏਸ਼ਨ ਅਤੇ ਹੋਰ ਪਤਵੰਤਿਆਂ ਨੇ ਰਾਗੀ ਜਥਿਆਂ ਅਤੇ ਭਾਈ ਜਬਤੌਰ ਸਿੰਘ ਜੀ ਨੂੰ ਸਿਰੋਪਾਓ ਭੇਟ ਕੀਤਾ, ਜੋ ਵਿਸ਼ੇਸ਼ ਤੌਰ ‘ਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸਮਾਗਮ ਲਈ ਆਏ ਹੋਏ ਸਨ। ਇਸ ਸਮਾਗਮ ਤੋਂ ਬਾਅਦ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

-PTC News