Thu, Apr 18, 2024
Whatsapp

550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਬਾਬੇ ਨੇ ਤਿਆਰ ਕੀਤਾ ਬੁਲੇਟ , ਹਰ ਪਾਸੇ ਹੋ ਰਹੀ ਪੂਰੀ ਚਰਚਾ (ਤਸਵੀਰਾਂ )

Written by  Shanker Badra -- November 02nd 2019 05:20 PM
550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਬਾਬੇ ਨੇ ਤਿਆਰ ਕੀਤਾ ਬੁਲੇਟ , ਹਰ ਪਾਸੇ ਹੋ ਰਹੀ ਪੂਰੀ ਚਰਚਾ (ਤਸਵੀਰਾਂ )

550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਬਾਬੇ ਨੇ ਤਿਆਰ ਕੀਤਾ ਬੁਲੇਟ , ਹਰ ਪਾਸੇ ਹੋ ਰਹੀ ਪੂਰੀ ਚਰਚਾ (ਤਸਵੀਰਾਂ )

550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਬਾਬੇ ਨੇ ਤਿਆਰ ਕੀਤਾ ਬੁਲੇਟ , ਹਰ ਪਾਸੇ ਹੋ ਰਹੀ ਪੂਰੀ ਚਰਚਾ (ਤਸਵੀਰਾਂ ):ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਦੁਨੀਆਂ ਭਰ ਵਿਚ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ। ਇਸ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਵੱਡੀ ਆਮਦ ਨੂੰ ਦੇਖਦਿਆਂ 4 ਤੋਂ 13 ਨਵੰਬਰ ਤੱਕ ਸੁਲਤਾਨਪੁਰ ਲੋਧੀ ਵਿਖੇ ਸਮਾਗਮ ਕਰਵਾਏ ਜਾ ਰਹੇ ਹਨ। [caption id="attachment_355587" align="aligncenter" width="300"]550th Prakash Purab Dedicated 4 lakh cost With Ready bullet In Sultanpur Lodhi 550 ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਬਾਬੇ ਨੇ ਤਿਆਰ ਕੀਤਾ ਬੁਲੇਟ , ਹਰ ਪਾਸੇ ਹੋ ਰਹੀ ਪੂਰੀ ਚਰਚਾ (ਤਸਵੀਰਾਂ )[/caption] ਇਸ ਪ੍ਰਕਾਸ਼ ਪੁਰਬ ਨੂੰ ਸ਼ਰਧਾਲੂ ਆਪਣੇ-ਆਪਣੇ ਤਰੀਕੇ ਦੇ ਨਾਲ ਮਨਾ ਰਹੇ ਹਨ। ਇਸੇ ਤਹਿਤ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 4 ਲੱਖ ਦੀ ਲਾਗਤ ਨਾਲ ਤਿਆਰ ਕੀਤਾ 'ਬਾਬੇ ਦਾ ਬੁਲੇਟ' ਸੰਗਤਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਬੁਲੇਟ 'ਤੇ '550 ਸਾਲ ਧੰਨ ਗੁਰੂ ਨਾਨਕ ਨਾਲ' ਲਿਖਿਆ ਹੋਇਆ ਹੈ। [caption id="attachment_355586" align="aligncenter" width="300"]550th Prakash Purab Dedicated 4 lakh cost With Ready bullet In Sultanpur Lodhi 550 ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਬਾਬੇ ਨੇ ਤਿਆਰ ਕੀਤਾ ਬੁਲੇਟ , ਹਰ ਪਾਸੇ ਹੋ ਰਹੀ ਪੂਰੀ ਚਰਚਾ (ਤਸਵੀਰਾਂ )[/caption] ਇਸ ਦੌਰਾਨ ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਦੇ ਰਹਿਣ ਵਾਲੇ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦੇ ਬੱਚੇ ਦੁਬਈ 'ਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਸ਼ੌਕ ਸੀ ਕਿ ਅਸੀਂ ਇਕ ਬੁਲੇਟ ਤਿਆਰ ਕਰਨਾ ਹੈ। ਜਿਸ ਕਰਕੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਉਹ ਚੀਜ਼ ਤਿਆਰ ਕੀਤੀ ਜਾਵੇ ਜੋ ਸਾਰੀ ਦੁਨੀਆ ਨੂੰ ਵਧੀਆ ਲੱਗੇ। ਜਿਸ ਮਗਰੋਂ ਅਸੀਂ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਬੁਲੇਟ ਤਿਆਰ ਕੀਤਾ ਹੈ। [caption id="attachment_355584" align="aligncenter" width="300"]550th Prakash Purab Dedicated 4 lakh cost With Ready bullet In Sultanpur Lodhi 550 ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਬਾਬੇ ਨੇ ਤਿਆਰ ਕੀਤਾ ਬੁਲੇਟ , ਹਰ ਪਾਸੇ ਹੋ ਰਹੀ ਪੂਰੀ ਚਰਚਾ (ਤਸਵੀਰਾਂ )[/caption] ਇਸ ਬੁਲੇਟਨੂੰ ਤਿਆਰ ਕਰਨ 'ਚ ਲਗਭਗ ਤਿੰਨ ਮਹੀਨੇ ਲੱਗੇ ਹਨ। ਜਦੋਂ ਵੀ ਕੋਈ ਨਗਰ ਕੀਰਤਨ ਆਉਂਦਾ ਹੈ ਤਾਂ ਸਾਨੂੰ ਸੱਦਾ ਦਿੱਤਾ ਜਾਂਦਾ ਹੈ ਅਤੇ ਇਹ ਬੁਲੇਟ ਨਗਰ ਕੀਰਤਨ ਦੇ ਅੱਗੇ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੇ ਆਪਣੀ ਸੋਚ ਦੇ ਮੁਤਾਬਕ 2 ਰਿੰਮਾਂ ਅਤੇ ਚੌੜੇ ਟਾਇਰਾਂ ਵਾਲਾ ਇਹ ਬੁਲੇਟ ਤਿਆਰ ਕਰਵਾਇਆ। [caption id="attachment_355583" align="aligncenter" width="300"]550th Prakash Purab Dedicated 4 lakh cost With Ready bullet In Sultanpur Lodhi 550 ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਬਾਬੇ ਨੇ ਤਿਆਰ ਕੀਤਾ ਬੁਲੇਟ , ਹਰ ਪਾਸੇ ਹੋ ਰਹੀ ਪੂਰੀ ਚਰਚਾ (ਤਸਵੀਰਾਂ )[/caption] ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ‘ਚ 4 ਨਵੰਬਰ ਤੋਂ 13 ਨਵੰਬਰ ਤੱਕ ਸਮਾਗਮ ਕਰਵਾਏ ਜਾ ਰਹੇ ਹਨ। ਜਿਨ੍ਹਾਂ ‘ਚ ਸ਼ਿਰਕਤ ਕਰਨ ਲਈ ਹੁਣ ਤੋਂ ਵੀ ਵੱਡੀ ਗਿਣਤੀ ‘ਚ ਸੰਗਤਾਂ ਪਹੁੰਚ ਰਹੀਆਂ ਹਨ, ਜਿਨ੍ਹਾਂ ਦੀ ਰਿਹਾਇਸ਼ ਪਿੰਡ ਵਾਸੀਆਂ ਵੱਲੋਂ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਜਾ ਰਹੇ ਹਨ। -PTCNews


Top News view more...

Latest News view more...