Fri, Apr 26, 2024
Whatsapp

ਨਾਭਾ ਜੇਲ੍ਹ ਤੋਂ ਬਾਅਦ ਹੁਣ ਇਸ ਸੂਬੇ ਦੀ ਜੇਲ੍ਹ 'ਚ 56 ਕੈਦੀ ਹੋਏ ਕੋਰੋਨਾ ਪਾਜ਼ਿਟਿਵ

Written by  Jagroop Kaur -- April 16th 2021 12:12 PM
ਨਾਭਾ ਜੇਲ੍ਹ ਤੋਂ ਬਾਅਦ ਹੁਣ ਇਸ ਸੂਬੇ ਦੀ ਜੇਲ੍ਹ 'ਚ 56 ਕੈਦੀ ਹੋਏ ਕੋਰੋਨਾ ਪਾਜ਼ਿਟਿਵ

ਨਾਭਾ ਜੇਲ੍ਹ ਤੋਂ ਬਾਅਦ ਹੁਣ ਇਸ ਸੂਬੇ ਦੀ ਜੇਲ੍ਹ 'ਚ 56 ਕੈਦੀ ਹੋਏ ਕੋਰੋਨਾ ਪਾਜ਼ਿਟਿਵ

ਦੇਸ਼ ਵਿੱਚ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਹਰ ਦਿਨ ਰਿਕਾਰਡ ਤੋੜ ਰਹੀ ਹੈ। ਸ਼ੁੱਕਰਵਾਰ ਨੂੰ ਦੇਸ਼ ਵਿੱਚ ਪਹਿਲੀ ਵਾਰ ਸਭ ਤੋਂ ਵੱਧ ਕੋਰੋਨਾ ਕੇਸ ਦਰਜ ਕੀਤੇ ਗਏ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 217,353 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 1185 ਲੋਕਾਂ ਨੇ ਆਪਣੀ ਜਾਨ ਗੁਆਈ ਹੈ।Covid in punjab READ MoRe : ਭਾਰਤ ਵਿਚ 24 ਘੰਟਿਆਂ ਵਿਚ 2,17,353 ਨਵੇਂ ਕੋਰੋਨਾ ਦੇ ਮਾਮਲੇ, 1,185 ਮੌਤਾਂ ਉਥੇ ਹੀ ਕੋਰੋਨਾ ਕਹਿਰ ਤੋਂ ਹੁਣ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਲੋਕ ਵੀ ਬਚ ਨਹੀਂ ਪਾ ਰਹੇ , ਪਿਛਲੇ ਸਾਲ ਕੋਰੋਨਾ ਵਾਇਰਸ ਤੋਂ ਪੀੜਤ ਕੈਦੀਆਂ ਤੇ ਹਵਾਲਾਤੀਆਂ ਲਈ ਗੁਰਦਾਸਪੁਰ ਵਿਖੇ ਬਣਾਈ ਗਈ ਸਪੈਸ਼ਲ ਜੇਲ੍ਹ ’ਚ ਇਕੋ ਦਿਨ 56 ਕੈਦੀ ਅਤੇ ਹਵਾਲਾਤੀ ਪਾਜ਼ੇਟਿਵ ਪਾਏ ਗਏ ਹਨ। ਇਸ ਤਹਿਤ ਜੇਲ੍ਹ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਨ੍ਹਾਂ ਪੀੜਤ ਕੈਦੀਆਂ ਨੂੰ ਲੁਧਿਆਣੇ ਅਤੇ ਮੋਗਾ ਵਿਖੇ ਕੋਰੋਨਾ ਪੀੜਤ ਕੈਦੀਆਂ ਲਈ ਬਣਾਈਆਂ ਗਈਆਂ ਲੈਵਲ-1 ਜੇਲਾ ’ਚ ਸ਼ਿਫਟ ਕਰ ਦਿੱਤਾ ਹੈ।Coronavirus cases in Punjab have increased to 2,86,816 after 4,333 new COVID-19 cases were reported in 24 hours, as of Thursday evening. Also Read | CBSE Board Exams 2021 for Class 10 cancelled and postponed for Class 12 ਜੇਲ੍ਹ ਦੇ ਡਿਪਟੀ ਸੁਪਰਡੈਂਟ ਸ਼ਯਾਮਲ ਜੋਤੀ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਨੂੰ ਸਪੈਸ਼ਲ ਜੇਲ੍ਹ ਬਣਾਇਆ ਗਿਆ ਹੈ। ਇਥੇ ਗੁਰਦਾਸਪੁਰ, ਪਠਾਨਕੋਟ, ਬਟਾਲਾ, ਅੰਮ੍ਰਿਤਸਰ, ਤਰਨਤਾਰਨ, ਜਲੰਧਰ ਅਤੇ ਲੁਧਿਆਣਾ ਦਿਹਾਤੀ ਜ਼ਿਲ੍ਹੇ ਦੇ ਕੈਦੀਆਂ/ਹਵਾਲਾਤੀਆਂ ਨੂੰ ਸਬੰਧਤ ਜੇਲ੍ਹਾਂ ’ਚ ਭੇਜਣ ਦੀ ਬਜਾਏ ਇਕਾਂਤਵਾਸ ਸਮਾਂ ਪੂਰਾ ਕਰਨ ਲਈ ਭੇਜਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਰੋਜ਼ਾਨਾ ਹੀ ਇਨ੍ਹਾਂ 8 ਜ਼ਿਲ੍ਹਿਆਂ ’ਚੋਂ ਕੈਦੀ ਗੁਰਦਾਸਪੁਰ ਦੀ ਜੇਲ੍ਹ ’ਚ ਆਉਂਦੇ ਹਨ ਅਤੇ ਰੋਜ਼ਾਨਾ ਹੀ ਉਨ੍ਹਾਂ ਦੇ ਕੋਰੋਨਾ ਟੈਸਟ ਕਰਵਾਏ ਜਾਂਦੇ ਹਨ। ਟੈਸਟ ਕਰਨ ਦੇ ਬਾਵਜੂਦ ਅੱਜ ਇਕੋ ਦਿਨ ਹੀ 56 ਕੈਦੀਆਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੇਟਿਵ ਆ ਗਈਆਂ ਹਨ, ਜਦੋਂਕਿ ਪਹਿਲਾਂ ਪਾਜ਼ੇਟਿਵ ਪਾਏ ਜਾਣ ਵਾਲੇ ਕੈਦੀਆਂ ਦੀ ਗਿਣਤੀ ਕਾਫ਼ੀ ਘੱਟ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪਾਜ਼ੇਟਿਵ ਪਾਏ ਜਾਣ ਵਾਲੇ ਕੈਦੀਆਂ ਲਈ ਲੁਧਿਆਣਾ ਅਤੇ ਮੋਗਾ ਵਿਖੇ ਲੈਵਲ-1 ਜੇਲ ਬਣਾਈ ਗਈ ਹੈ, ਜਿਸ ਕਾਰਨ ਉਨ੍ਹਾਂ ਨੇ ਅੱਜ 56 ਹਵਾਲਾਤੀਆਂ ਨੂੰ ਇਨ੍ਹਾਂ ਦੋਵੇਂ ਜੇਲਾਂ ’ਚ ਭੇਜ ਦਿੱਤਾ ਹੈ
Click here to follow PTC News on Twitter

Top News view more...

Latest News view more...