ਹੋਰ ਖਬਰਾਂ

ਬੇਅਦਬੀ ਤੇ ਵਿਵਾਦਿਤ ਪੋਸਟਰ ਮਾਮਲੇ 'ਚ 6 ਡੇਰਾ ਪ੍ਰੇਮੀਆਂ ਦੀ ਹੋਈ ਫਰੀਦਕੋਟ ਅਦਾਲਤ 'ਚ ਪੇਸ਼ੀ

By Jashan A -- August 03, 2021 2:15 pm

ਫਰੀਦਕੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਨਾਲ ਜੁੜੇ ਦੋ ਮਾਮਲੇ ਜਿਨ੍ਹਾਂ 'ਚ FIR ਨੰਬਰ 117 ਜੋ ਕਿ ਵਿਵਾਦਿਤ ਪੋਸਟਰ ਨੂੰ ਲੈਕੇ ਹੋਈ ਸੀ ਅਤੇ ਦੂਜੀ 128 ਨੰਬਰ FIR ਜੋ ਬੇਅਦਬੀ ਨੂੰ ਲੈਕੇ ਹੋਈ ਸੀ, ਦੋਨਾਂ ਮਾਮਲਿਆ 'ਚ ਨਾਮਜ਼ਦ 6 ਡੇਰਾ ਪ੍ਰੇਮੀਆਂ ਨੂੰ ਅੱਜ ਫਰੀਦਕੋਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਸਿਟ ਵੱਲੋਂ ਪੇਸ਼ ਕੀਤੇ ਗਏ ਚਲਾਨ ਦੀਆਂ ਕਾਪੀਆਂ ਮੁਲਜ਼ਮਾਂ ਨੂੰ ਸੌਂਪੀਆਂ ਗਈਆਂ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਨੂੰ ਤੈਅ ਕੀਤੀ ਗਈ ਹੈ।

ਜਾਣਕਰੀ ਦਿੰਦੇ ਹੋਏ ਬਚਾਅ ਪੱਖ ਦੇ ਵਕੀਲ ਵਿਨੋਦ ਮੋਂਗਾ ਨੇ ਕਿਹਾ ਕਿ ਅੱਜ ਦੋਨਾਂ ਮਾਮਲਿਆਂ 'ਚ ਸਾਰੇ 6 ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ।

ਹੋਰ ਪੜ੍ਹੋ: ਭਾਰਤ ਦੀ ਮਹਿਲਾ ਹਾਕੀ ਟੀਮ ਇਤਿਹਾਸਿਕ ਸੈਮੀਫਾਈਨਲ ‘ਚ ਕਦੋਂ ਤੇ ਕਿਸ ਨਾਲ ਭਿੜੇਗੀ, ਜਾਣੋ ਪੂਰੀ ਜਾਣਕਾਰੀ

ਜਿੱਥੇ ਜਾਬਤੇ ਅਨੁਸਾਰ ਸਾਰੇ ਮੁਲਜ਼ਮਾਂ ਨੂੰ ਸਿਟ ਵੱਲੋਂ ਦੋਨਾਂ ਮਾਮਲਿਆ 'ਚ ਅਦਾਲਤ 'ਚ ਪੇਸ਼ ਕੀਤੇ ਗਏ ਚਲਾਨ ਦੀਆਂ ਕਾਪੀਆਂ ਸੌਂਪੀਆਂ ਗਈਆਂ ਤੇ ਹੁਣ ਇਨ੍ਹਾਂ ਦੋਨਾਂ ਮਾਮਲਿਆ 'ਚ ਅਗਲੀ ਸੁਣਵਾਈ 17 ਅਗਸਤ ਤੈਅ ਕੀਤੀ ਗਈ ਹੈ ਜੋ ਦੋਸ਼ ਤੈਅ ਕਰਨ ਲਈ ਹੋਵੇਗੀ।

-PTC News

  • Share