Advertisment

ਫਗਵਾੜਾ : PGI ‘ਚ 6 ਮਹੀਨੇ ਦੀ ਬੱਚੀ ਦੀ ਕੋਰੋਨਾ ਨਾਲ ਮੌਤ, ਦਿਲ ਦੀ ਬਿਮਾਰੀ ਕਰਕੇ ਕੀਤਾ ਸੀ ਦਾਖ਼ਲ

author-image
Shanker Badra
Updated On
New Update
ਫਗਵਾੜਾ : PGI ‘ਚ 6 ਮਹੀਨੇ ਦੀ ਬੱਚੀ ਦੀ ਕੋਰੋਨਾ ਨਾਲ ਮੌਤ, ਦਿਲ ਦੀ ਬਿਮਾਰੀ ਕਰਕੇ ਕੀਤਾ ਸੀ ਦਾਖ਼ਲ
Advertisment
ਫਗਵਾੜਾ : PGI ‘ਚ 6 ਮਹੀਨੇ ਦੀ ਬੱਚੀ ਦੀ ਕੋਰੋਨਾ ਨਾਲ ਮੌਤ, ਦਿਲ ਦੀ ਬਿਮਾਰੀ ਕਰਕੇ ਕੀਤਾ ਸੀ ਦਾਖ਼ਲ:ਚੰਡੀਗੜ੍ਹ : ਕੋਰੋਨਾ ਦਾ ਕਹਿਰ ਲਗਾਤਾਰ ਬਰਕਰਾਰ ਹੈ। ਜਿਸਦੇ ਮੱਦੇਨਜ਼ਰ ਕੋਰੋਨਾ ਪਾਜ਼ੀਟਿਵ ਮਾਮਲਿਆਂ ਤੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਪੀ.ਜੀ.ਆਈ 'ਚ ਦਾਖਲ ਫਗਵਾੜਾ ਦੀ 6 ਮਹੀਨਿਆਂ ਦੀ ਬੱਚੀ, ਜਿਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ, ਅੱਜ ਉਸਦੀPGI ‘ਚ ਮੌਤ ਹੋ ਗਈ ਹੈ। ਦਰਅਸਲ 'ਚ ਇਸ ਬੱਚੀ ਦੇ ਦਿਲ 'ਚ ਛੇਦ ਸੀ ਅਤੇ ਹਾਰਟ ਸਰਜਰੀ ਲਈ ਬੱਚੀ ਨੂੰ ਲੁਧਿਆਣਾ ਤੋਂ ਪੀ.ਜੀ.ਆਈ ਰੈਫ਼ਰ ਕੀਤਾ ਗਿਆ ਸੀ,ਜਿੱਥੇ ਸਰਜਰੀ ਤੋਂ ਪਹਿਲਾਂ ਬੱਚੀ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ ਅਤੇ ਕੱਲ੍ਹ ਤੋਂ ਬੱਚੀ ਵੈਂਟੀਲੇਟਰ 'ਤੇ ਸੀ। ਬੱਚੀ ਨੂੰ ਕੋਰੋਨਾ ਦਾ ਸੋਰਸ ਫਿਲਹਾਲ ਨਹੀਂ ਪਤਾ ਲੱਗ ਸਕਿਆ ਹੈ। ਦੱਸ ਦੇਈਏ ਕਿ ਬੱਚੀ ਪੀ.ਜੀ.ਆਈ. 'ਚ ਬੱਚਿਆਂ ਦੀ ਓ.ਪੀ.ਡੀ. ਐਡਵਾਂਸ ਪੀਡੀਆਟ੍ਰਿਕ ਸੈਂਟਰ 'ਚ ਭਰਤੀ ਸੀ। ਉੱਥੇ ਇਸ ਬੱਚੀ ਨੂੰ ਹਾਰਟ ਸਰਜਰੀ ਲਈ ਭਰਤੀ ਕੀਤਾ ਗਿਆ ਸੀ। ਬੱਚੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਡਾਕਟਰ, ਨਰਸ ਅਤੇ ਸਫਾਈ ਕਰਮਚਾਰੀ ਸਮੇਤ 25 ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ 'ਚ ਹੁਣ ਤੱਕ ਮੌਤਾਂ ਦਾ ਅੰਕੜਾ 17 ਤੱਕ ਪਹੁੰਚ ਗਿਆ ਹੈ। -PTCNews-
coronavirus coronavirus-punjab
Advertisment

Stay updated with the latest news headlines.

Follow us:
Advertisment