ਲੁਧਿਆਣਾ ‘ਚ ਸਵੇਰੇ ਹੀ ਕੋਰੋਨਾ ਦਾ ਧਮਾਕਾ, 2 ਬੱਚਿਆਂ ਸਮੇਤ 6 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ

6 people including 2 children test Covid-19 positive in Ludhiana
ਲੁਧਿਆਣਾ 'ਚ ਸਵੇਰੇ ਹੀ ਕੋਰੋਨਾ ਦਾ ਧਮਾਕਾ, 2 ਬੱਚਿਆਂ ਸਮੇਤ 6 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ 

ਲੁਧਿਆਣਾ ‘ਚ ਸਵੇਰੇ ਹੀ ਕੋਰੋਨਾ ਦਾ ਧਮਾਕਾ, 2 ਬੱਚਿਆਂ ਸਮੇਤ 6 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ:ਲੁਧਿਆਣਾ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਦੇਸ਼ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।  ਲੁਧਿਆਣਾ ‘ਚ ਵੀਰਵਾਰ ਸਵੇਰੇ ਹੀ ਕੋਰੋਨਾ ਦਾ ਧਮਾਕਾ ਹੋਇਆ ਹੈ ਅਤੇ ਦੋ ਬੱਚਿਆਂ ਸਣੇ 6 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਛਾਉਣੀ ਮੁਹੱਲੇ ‘ਚ ਰਹਿਣ ਵਾਲਾ 29 ਸਾਲ ਦਾ ਨੌਜਵਾਨ ਵਾਇਰਸ ਦੀ ਲਪੇਟ ‘ਚ ਆਇਆ ਹੈ। ਹੁਣ ਛਾਉਣੀ ਮੁਹੱਲੇ ਤੋਂ ਕੋਰੋਨਾ ਵਾਇਰਸ ਦੇ 10 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ 31 ਮਈ ਨੂੰ ਕੋਰੋਨਾ ਪਾਜ਼ੇਟਿਵ ਆਏ ਖੰਨਾ ਦੇ ਇਕ ਡਾਕਟਰ ਜੋੜੇ ਦੀ ਦੋ ਸਾਲ ਦੀ ਬੇਟੀ ਵੀ ਕੋਰੋਨਾ ਦੀ ਲਪੇਟ ‘ਚ ਆਈ ਹੈ।

ਇਸ ਤੋਂ ਇਲਾਵਾ ਮਾਨੇਸਰ ਤੋਂ 1 ਜੂਨ ਨੂੰ ਦਿੱਲੀ ਲਾਗੇ ਸਥਿਤ ਮਾਨੇਸਰ ਤੋਂ ਖੰਨਾ ਲਾਗਲੇ ਪਿੰਡ ਬਾਊਪੁਰ (ਮਨੂਪੁਰ) ਪਰਤਿਆ ਜਿਹੜਾ ਵਿਅਕਤੀ ਪਹਿਲਾਂ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ, ਉਸ ਦੇ ਸੰਪਰਕ ਵਿੱਚ ਆਏ ਚਾਰ ਜਣਿਆਂ ਨੂੰ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚ 57 ਸਾਲਾਂ ਦੀ ਇੱਕ ਔਰਤ, 24 ਸਾਲਾ ਨੌਜਵਾਨ, 14 ਸਾਲਾ ਲੜਕਾ ਤੇ 5 ਸਾਲਾਂ ਦਾ ਇੱਕ ਬੱਚਾ ਸ਼ਾਮਲ ਹਨ।
-PTCNews