ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ ‘ਚ 60 ਸਾਲਾ ਕੋਰੋਨਾ ਪਾਜ਼ੀਟਿਵ ਔਰਤ ਦੀ ਮੌਤ

60-year-old Corona positive woman died in Malerkotla Sangrur
ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ 'ਚ 60 ਸਾਲਾ ਕੋਰੋਨਾ ਪਾਜ਼ੀਟਿਵ ਔਰਤ ਦੀ ਮੌਤ

ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ ‘ਚ 60 ਸਾਲਾ ਕੋਰੋਨਾ ਪਾਜ਼ੀਟਿਵ ਔਰਤ ਦੀ ਮੌਤ:ਸੰਗਰੂਰ : ਕੋਰੋਨਾ ਵਾਇਰਸ ਦੇ ਸ਼ੁਰੂਆਤੀ ਪਸਾਰ ਦੌਰਾਨ ਹਰ ਦੇਸ਼ ਨੇ ਲੌਕਡਾਊਨ ਲਾਗੂ ਕਰਕੇ ਇਸ ਦੇ ਤੇਜ਼ੀ ਨਾਲ ਵਧਣ ‘ਤੇ ਰੋਕ ਲਾਉਣ ਦੇ ਯਤਨ ਕੀਤੇ ਸਨ ਪਰ ਕੁਝ ਸਮੇਂ ਬਾਅਦ ਹੀ ਦੇਸ਼ਾਂ ਵੱਲੋਂ ਲੌਕਡਾਊਨ ‘ਚ ਛੋਟ ਦੇ ਦਿੱਤੀ ਗਈ ,ਜਿਸ ਤੋਂ ਬਾਅਦ ਹਾਲਾਤ ਇਕ ਵਾਰ ਫਿਰ ਕਾਬੂ ਤੋਂ ਬਾਹਰ ਹੋ ਗਏ ਹਨ। ਸੰਗਰੂਰ ਦੇ ਮਲੇਰਕੋਟਲਾ ਵਿੱਚ ਅੱਜ 60 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਨਾਲ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ‘ਚ ਮੌਤ ਹੋ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਪੀੜਤ ਮਲੇਰਕੋਟਲਾ ਦੀ 60 ਸਾਲਾ ਮਹਿਲਾ ਦੀ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ‘ਚ ਮੌਤ ਹੋ ਗਈ ਹੈ। ਮਹਿਲਾ ਨੂੰ ਸੀਐੱਮਸੀ ਹਸਪਤਾਲ ‘ਚ 24 ਜੂਨ ਨੂੰ ਭਰਤੀ ਕਰਵਾਇਆ ਗਿਆ ਸੀ ਅਤੇ ਵੀਰਵਾਰ ਸਵੇਰੇ ਸਾਢੇ ਤਿੰਨ ਵਜੇ ਔਰਤ ਨੇ ਅੰਤਿਮ ਸਾਹ ਲਿਆ ਹੈ। ਹੁਣ ਤੱਕ ਮਾਲੇਰਕੋਟਲਾ ਚ 11 ਦੀ ਮੌਤ ਹੋ ਚੁੱਕੀ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ 2 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਸੀ ਅਤੇ 29 ਨਵੇਂ ਪਾਜ਼ੀਟਿਵ ਮਾਮਲੇ ਮਿਲੇ ਸਨ। ਇਨ੍ਹਾਂ ਪਾਜ਼ੀਟਿਵ ਮਰੀਜ਼ਾਂ ‘ਚੋਂ ਇਕ ਪਿੰਡ ਮੁਲਾਂਪੁਰ ਦਾਖਾ ਦੇ ਆਡੀਸ਼ਨਲ ਐੱਸਐੱਚਓ ਵੀ ਸ਼ਾਮਲ ਹੈ। ਜਦਕਿ ਮ੍ਰਿਤਕਾਂ ‘ਚ ਇਕ ਆਲਮਗੀਰ ਦੇ ਪਿੰਡ ਰਣੀਆਂ ਦਾ ਰਹਿਣ ਵਾਲਾ 18 ਸਾਲਾ ਵਿਕਾਸ ਕੁਮਾਰ ਹੈ, ਜਦਕਿ ਦੂਜੀ ਮੌਤ 71 ਸਾਲ ਦੀ ਔਰਤ ਦੀ ਹੋਈ ਹੈ। ਨੌਜਵਾਨ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਦਮ ਤੋੜਿਆ ਸੀ।
-PTCNews