ਅੰਮ੍ਰਿਤਸਰ ‘ਚ 60 ਸਾਲਾ ਵਿਅਕਤੀ ਦੀ ਕੋਰੋਨਾ ਕਰਕੇ ਹੋਈ ਮੌਤ, ਜ਼ਿਲ੍ਹੇ ‘ਚ ਹੁਣ ਤੱਕ 42 ਮੌਤਾਂ

60-year-old man died by corona in Amritsar
ਅੰਮ੍ਰਿਤਸਰ 'ਚ 60 ਸਾਲਾ ਵਿਅਕਤੀ ਦੀ ਕੋਰੋਨਾ ਕਰਕੇ ਹੋਈ ਮੌਤ, ਜ਼ਿਲ੍ਹੇ 'ਚ ਹੁਣ ਤੱਕ 42 ਮੌਤਾਂ  

ਅੰਮ੍ਰਿਤਸਰ ‘ਚ 60 ਸਾਲਾ ਵਿਅਕਤੀ ਦੀ ਕੋਰੋਨਾ ਕਰਕੇ ਹੋਈ ਮੌਤ, ਜ਼ਿਲ੍ਹੇ ‘ਚ ਹੁਣ ਤੱਕ 42 ਮੌਤਾਂ:ਅੰਮ੍ਰਿਤਸਰ : ਕੋਰੋਨਾ ਵਾਇਰਸ ਦੇ ਸ਼ੁਰੂਆਤੀ ਪਸਾਰ ਦੌਰਾਨ ਹਰ ਦੇਸ਼ ਨੇ ਲੌਕਡਾਊਨ ਲਾਗੂ ਕਰਕੇ ਇਸ ਦੇ ਤੇਜ਼ੀ ਨਾਲ ਵਧਣ ‘ਤੇ ਰੋਕ ਲਾਉਣ ਦੇ ਯਤਨ ਕੀਤੇ ਸਨ ਪਰ ਕੁਝ ਸਮੇਂ ਬਾਅਦ ਹੀ ਦੇਸ਼ਾਂ ਵੱਲੋਂ ਲੌਕਡਾਊਨ ‘ਚ ਛੋਟ ਦੇ ਦਿੱਤੀ ਗਈ ,ਜਿਸ ਤੋਂ ਬਾਅਦ ਹਾਲਾਤ ਇਕ ਵਾਰ ਫਿਰ ਕਾਬੂ ਤੋਂ ਬਾਹਰ ਹੋ ਗਏ ਹਨ। ਜਿੱਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਉੱਥੇ ਹੀ ਮਰੀਜ਼ਾਂ ਦੀ ਮੌਤ ਦਰ ਵੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ।

ਅੰਮ੍ਰਿਤਸਰ ‘ਚ ਕੋਰੋਨਾ ਕਾਰਨ ਅੱਜ ਇਕ ਹੋਰ ਮਰੀਜ਼ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਓਥੇ ਅੱਜ ਫਿਰ ਕੋਰੋਨਾ ਕਰਕੇ ਇੱਕ 60 ਸਾਲਾ ਵਿਅਕਤੀ ਨੇ ਦਮ ਤੋੜ ਹੈ। ਫਰੈਂਚ ਕਾਲੋਨੀ ਦੇ ਰਹਿਣ ਵਾਲੇ ਨਿਦੋਸ਼ ਕੁਮਾਰ ਪਿਛਲੇ ਕੁਝ ਦਿਨਾਂ ਤੋਂ ਗੁਰੂ ਨਾਨਕ ਹਸਪਤਾਲ ਵਿੱਚ ਦਾਖਿਲ ਸੀ। ਉਹ ਸ਼ੂਗਰ ਸਮੇਤ ਹੋਰਨਾਂ ਬਿਮਾਰੀਆਂ ਦਾ ਸ਼ਿਕਾਰ ਸੀ। ਜਦੋਂ ਉਸਦੇ ਹਸਪਤਾਲ ਵੱਲੋਂ ਕੋਰੋਨਾ ਸੰਬੰਧੀ ਟੈਸਟ ਲਏ ਗਏ ਤਾਂ ਉਹ ਪਾਜ਼ੀਟਿਵ ਪਾਇਆ ਗਿਆ।

ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨਿਦੋਸ਼ ਕੁਮਾਰ ਇਸ ਸਮੇਂ ਵੈਂਟੀਲੇਟਰ ‘ਤੇ ਸੀ। ਮੰਗਲਵਾਰ ਨੂੰ ਹਾਲਤ ਗੰਭੀਰ ਹੋਣ ਕਾਰਨ ਉਸ ਨੇ ਦਮ ਤੋੜ ਦਿੱਤਾ ਹੈ। ਇਸ ਨਾਲ ਹੁਣ ਜ਼ਿਲ੍ਹੇ ‘ਚ ਮਰਨ ਵਾਲਿਆਂ ਗਿਣਤੀ 42 ਹੋ ਚੁੱਕੀ ਹੈ। ਹੁਣ ਤੱਕ ਜਿਲ੍ਹੇ ‘ਚ 904 ਕੇਸ ਪਾਜ਼ੀਟਿਵ ਪਾਏ ਗਏ ਹਨ ਅਤੇ 143 ਐਕਟਿਵ ਕੇਸ ਹਨ। ਇਸ ਦੇ ਨਾਲ ਹੀ 722 ਹੁਣ ਤੱਕ ਛੁੱਟੀ ਲੈ ਕੇ ਆਪਣੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।
-PTCNews