ਬਰਨਾਲਾ :ਆਟੋ ਰਿਕਸ਼ਾ ਚਾਲਕ ਦਾ ਕਤਲ ਕਰ, ਲਾਸ਼ ਨੂੰ ਪਟਵਾਰ ਖਾਨੇ ਅੱਗੇ ਸੁੱਟਿਆ

ਬਰਨਾਲਾ :ਆਟੋ ਰਿਕਸ਼ਾ ਚਾਲਕ ਦਾ ਕਤਲ ਕਰ, ਲਾਸ਼ ਨੂੰ ਪਟਵਾਰ ਖਾਨੇ ਅੱਗੇ ਸੁੱਟਿਆ

ਜ਼ਿਲਾ ਬਰਨਾਲੇ ਦੇ ਪਿੰਡ ਖੁੱਡੀ ਕਲਾ ਵਿੱਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋ ਵਿਅਕਤੀਆ ਵੱਲੋ ਇੱਕ ਆਟੋ ਰਿਕਸ਼ਾ ਚਾਲਕ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਪਿੰਡ ਖੁੱਡੀਕਲਾ ਦੇ ਪਟਵਾਰ ਖਾਨੇ ਅੱਗੇ ਸੁੱਟਿਆ ਕੇ ਫ਼ਰਾਰ ਹੋ ਗਏ।

 

ਇਹ ਘਟਨਾ ਪਿੰਡ ਦੇ ਗੁਰਦੁਆਰੇ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਏ ਗਈ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕਰਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਮਾਮਲਾਂ ਦੀ ਜਾਂਚ ਸ਼ੁਰੂ ਕਰ ਦਿੱਤੀ

 

। ਪੁਲਿਸ ਆਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਸਨਾਖਤ ਆਟੋਂ ਚਾਲਕ ਵਜੋਂ ਹੋਈ ਹੈ ਜਿਸ ਦੀ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਖੇ ਪੋਸਟਮਾਰਮ ਲਈ ਭੇਜ ਦਿੱਤਾ ਗਿਆ ਹੈ ।

ਮ੍ਰਿਤਕ ਦੇ ਪਰਵਾਰਿਕ ਮੈਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਪੜਤਾਲ ਕਰਕੇ ਛੇਤੀ ਹੀ ਮੁਲਜ਼ਮਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ ।ਉਧਰ ਮ੍ਰਿਤਕ ਦੇ ਪਰਵਾਰਿਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਦਾ ਕਿਸੇ ਵਿਅਕਤੀ ਦੇ ਨਾਲ ਪੈਸੀਆਂ ਦਾ ਲੈਣ ਦੇਣ ਸੀ ਜਿਸਦੇ ਚਲਦੇ ਰਾਤ ਸਮੇਂ ਉਸਦੀ ਫ਼ੋਨ ਉੱਤੇ ਕਿਸੇ ਦੇ ਨਾਲ ਬਹਿਸ ਹੋਈ ਅਤੇ ਬਾਅਦ ਵਿੱਚ ਉਹ ਕਿਸੇ ਨਾਲ ਮੋਟਰਸਾਇਕਲ ਉੱਤੇ ਬੈਠ ਕੇ ਘਰ ਵਲੋਂ ਚਲਾ ਗਿਆ ਜਿਸ ਦੇ ਬਾਅਦ ਉਹ ਘਰ ਨਹੀਂ ਪਰਤਿਆ।