Sat, Apr 20, 2024
Whatsapp

ਅਸਾਮ ਵਿੱਚ ਅੱਠ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ 644 ਅੱਤਵਾਦੀਆਂ ਨੇ 177 ਹਥਿਆਰਾਂ ਸਮੇਤ ਕੀਤਾ ਸਮਰਪਣ 

Written by  Shanker Badra -- January 23rd 2020 02:43 PM -- Updated: January 23rd 2020 02:45 PM
ਅਸਾਮ ਵਿੱਚ ਅੱਠ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ 644 ਅੱਤਵਾਦੀਆਂ ਨੇ 177 ਹਥਿਆਰਾਂ ਸਮੇਤ ਕੀਤਾ ਸਮਰਪਣ 

ਅਸਾਮ ਵਿੱਚ ਅੱਠ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ 644 ਅੱਤਵਾਦੀਆਂ ਨੇ 177 ਹਥਿਆਰਾਂ ਸਮੇਤ ਕੀਤਾ ਸਮਰਪਣ 

ਅਸਾਮ ਵਿੱਚ ਅੱਠ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ 644 ਅੱਤਵਾਦੀਆਂ ਨੇ 177 ਹਥਿਆਰਾਂ ਸਮੇਤ ਕੀਤਾ ਸਮਰਪਣ:ਗੁਹਾਟੀ : ਅਸਮ ਵਿੱਚ ਅੱਠ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ ਕੁੱਲ 644 ਅੱਤਵਾਦੀਆਂ ਨੇ ਵੀਰਵਾਰ ਨੂੰ 177 ਹਥਿਆਰਾਂ ਨਾਲ ਆਤਮ ਸਮਰਪਣ ਕੀਤਾ ਹੈ। ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਹ ਅੱਤਵਾਦੀ ਉਲਫਾ (ਆਈ), ਐਨਡੀਐਫਬੀ, ਆਰਐਨਐਲਐਫ, ਕੇਐਲਓ, ਸੀਪੀਆਈ (ਮਾਓਵਾਦੀ), ਐਨਐਸਐਲਏ, ਏਡੀਐਫ ਅਤੇ ਐਨਐਲਐਫਬੀ ਦੇ ਮੈਂਬਰ ਹਨ। [caption id="attachment_382550" align="aligncenter" width="300"]644 terrorists surrender along with 177 arms in Assam ਅਸਾਮ ਵਿੱਚ ਅੱਠ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ 644 ਅੱਤਵਾਦੀਆਂ ਨੇ 177 ਹਥਿਆਰਾਂ ਨਾਲ ਕੀਤਾ ਸਮਰਪਣ[/caption] ਇਨ੍ਹਾਂ ਅੱਤਵਾਦੀਆਂ ਨੇ ਇਥੇ ਇਕ ਸਮਾਗਮ ਵਿੱਚ ਅਸਮ ਦੇ ਮੁੱਖ ਮੰਤਰੀ ਸਰਬ ਨੰਦਾ ਸੋਨੋਵਾਲ ਤੇ ਚੋਟੀ ਦੇ ਫ਼ੌਜ ਤੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਅੱਜ 644 ਅੱਤਵਾਦੀ ਲੀਡਰਾਂ ਤੇ ਕਾਡਰਾਂ ਵੱਲੋਂ ਹਥਿਆਰਾਂ ਸਮੇਤ ਆਤਮ ਸਮਰਪਣ ਕਰ ਦਿੱਤਾ ਗਿਆ ਹੈ। ਇਸ ਆਤਮ ਸਮਰਪਣ ਵਿਚ 200 ਤੋਂ ਵਧੇਰੇ ਅਸਲਾ, ਬਾਰੂਦ, ਗਰਨੇਡ, ਰਾਕਟ ਲਾਂਚਰ ਆਦਿ ਜ਼ਮੀਨ 'ਤੇ ਰੱਖੇ ਗਏ। [caption id="attachment_382549" align="aligncenter" width="300"]644 terrorists surrender along with 177 arms in Assam ਅਸਾਮ ਵਿੱਚ ਅੱਠ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ 644 ਅੱਤਵਾਦੀਆਂ ਨੇ 177 ਹਥਿਆਰਾਂ ਨਾਲ ਕੀਤਾ ਸਮਰਪਣ[/caption] ਡਾਇਰੈਕਟਰ ਜਨਰਲ ਆਫ ਪੁਲਿਸ ਜੋਤੀ ਮਹੰਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਰਾਜ ਅਤੇ ਅਸਾਮ ਪੁਲਿਸ ਲਈ ਮਹੱਤਵਪੂਰਣ ਦਿਨ ਸੀ। ਕੁੱਲ ਮਿਲਾ ਕੇ 644 ਕਾਡਰ ਅਤੇ ਅੱਠ ਅੱਤਵਾਦੀ ਸਮੂਹਾਂ ਦੇ ਨੇਤਾਵਾਂ ਨੇ ਆਪਣੇ ਹਥਿਆਰ ਰੱਖੇ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਅੱਤਵਾਦੀਆਂ ਦਾ ਇਹ ਸਭ ਤੋਂ ਵੱਡਾ ਸਮਰਪਣ ਹੈ। ਮਹੰਤ ਨੇ ਅੱਗੇ ਦੱਸਿਆ ਕਿ ਇਨ੍ਹਾਂ ਅੱਤਵਾਦੀਆਂ ਕੋਲੋਂ ਬਹੁਤ ਸਾਰੇ ਹਥਿਆਰ ਏਕੇ-47 ਅਤੇ ਏਕੇ-56 ਜਿਹੇ ਕਈ ਹਥਿਆਰ ਸੌਂਪੇ ਹਨ। ਇਹ ਅਸਾਮ ਲਈ ਇਤਿਹਾਸਕ ਦਿਨ ਹੈ। [caption id="attachment_382547" align="aligncenter" width="300"]644 terrorists surrender along with 177 arms in Assam ਅਸਾਮ ਵਿੱਚ ਅੱਠ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ 644 ਅੱਤਵਾਦੀਆਂ ਨੇ 177 ਹਥਿਆਰਾਂ ਨਾਲ ਕੀਤਾ ਸਮਰਪਣ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ 31 ਦਸੰਬਰ ਨੂੰ ਅਧਿਕਾਰੀਆਂ ਨੇ ਦੱਸਿਆ ਸੀ ਕਿ 8 ਦਸੰਬਰ ਤੋਂ ਪਿਛਲੇ ਤਿੰਨ ਹਫ਼ਤਿਆਂ ਦੌਰਾਨ 240 ਤੋਂ ਵੱਧ ਅੱਤਵਾਦੀਆਂ ਨੇ ਆਸਾਮ ਵਿੱਚ ਆਤਮ ਸਮਰਪਣ ਕੀਤਾ ਸੀ। ਇਸ ਸਮੇਂ ਦੌਰਾਨ ਉਸਨੇ ਦੱਸਿਆ ਸੀ ਕਿ ਅੱਤਵਾਦੀ ਪਿਛਲੇ ਦਹਾਕੇ ਤੋਂ ਦੱਖਣੀ ਅਸਾਮ, ਮਿਜ਼ੋਰਮ ਅਤੇ ਉੱਤਰੀ ਤ੍ਰਿਪੁਰਾ ਵਿੱਚ ਅਗਵਾ ਕਰਨ ਸਮੇਤ ਹਿੰਸਕ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਅੰਜ਼ਾਮ ਦਿੰਦੇ ਰਹੇ ਹਨ। -PTCNews


Top News view more...

Latest News view more...