Thu, Apr 25, 2024
Whatsapp

65 ਸਾਲਾ ਸੰਤਰੇ ਵੇਚਣ ਵਾਲੇ ਹਰੇਕਲਾ ਹਜਬਾ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ

Written by  Riya Bawa -- November 08th 2021 04:21 PM
65 ਸਾਲਾ ਸੰਤਰੇ ਵੇਚਣ ਵਾਲੇ ਹਰੇਕਲਾ ਹਜਬਾ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ

65 ਸਾਲਾ ਸੰਤਰੇ ਵੇਚਣ ਵਾਲੇ ਹਰੇਕਲਾ ਹਜਬਾ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ

ਨਵੀਂ ਦਿੱਲੀ: ਅੱਜ ਕਰਨਾਟਕ ਦੇ ਹਰੇਕਲਾ ਹਜਬਾ (Harekala Hajabba) ਨੂੰ ਕੇਂਦਰ ਸਰਕਾਰ ਵੱਲੋਂ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ਼੍ਰੀ (Padma Shri) ਨਾਲ ਸਨਮਾਨਿਤ ਕੀਤਾ ਗਿਆ।ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਿੱਲੀ ਦੇ ਰਾਸ਼ਟਰਪਤੀ ਭਵਨ ਵਿੱਚ ਇੱਕ ਸਮਾਗਮ ਵਿੱਚ ਹਰਕੇਲਾ ਹਜਬਾ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। -ਹਰੇਕਲਾ ਹਜਬਾ ਕਰਨਾਟਕ ਦੇ ਮੰਗਲੌਰ ਸ਼ਹਿਰ ਵਿੱਚ ਇੱਕ ਸੰਤਰਾ ਵੇਚਣ ਵਾਲਾ ਹੈ। ਉਸ ਦੀ ਉਮਰ 65 ਸਾਲ ਹੈ। ਪਿੰਡ ਵਿੱਚ ਸਕੂਲ ਨਾ ਹੋਣ ਕਾਰਨ ਹਜਬਾ ਪੜ੍ਹ ਨਹੀਂ ਸਕਿਆ ਪਰ ਪੜ੍ਹਾਈ ਪ੍ਰਤੀ ਉਸ ਦੀ ਲਗਨ ਅਜਿਹੀ ਸੀ ਕਿ ਹੁਣ ਉਹ ਪੜ੍ਹੇ-ਲਿਖੇ ਲੋਕਾਂ ਲਈ ਵੀ ਮਿਸਾਲ ਬਣ ਕੇ ਉੱਭਰਿਆ ਹੈ। -ਮੰਗਲੌਰ ਸ਼ਹਿਰ ਤੋਂ ਕਰੀਬ 35 ਕਿਲੋਮੀਟਰ ਦੂਰ ਸਥਿਤ ਆਪਣੇ ਪਿੰਡ ਨਿਊ ਪਾਡਪੂ ਹਰੇਕਲਾ ਵਿੱਚ ਸੰਤਰੇ ਵੇਚਣ ਦੇ ਕਾਰੋਬਾਰ ਤੋਂ ਪੈਸੇ ਜੋੜ ਕੇ ਉਸ ਨੇ ਪਿੰਡ ਦੇ ਬੱਚਿਆਂ ਲਈ ਸਕੂਲ ਬਣਾਇਆ ਅਤੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਵਿੱਚ ਸਫ਼ਲਤਾ ਹਾਸਲ ਕੀਤੀ। ਪਿੰਡ ਵਿੱਚ ਕੋਈ ਸਕੂਲ ਨਾ ਹੋਣ ਕਾਰਨ ਉਹ ਆਪ ਪੜ੍ਹ ਨਹੀਂ ਸਕਦਾ ਸੀ। ਦੱਸ ਦੇਈਏ ਕਿ ਪਦਮ ਸ਼੍ਰੀ ਲਈ ਉਨ੍ਹਾਂ ਦੇ ਨਾਂ ਨੂੰ ਜਨਵਰੀ 2020 'ਚ ਮਨਜ਼ੂਰੀ ਦਿੱਤੀ ਗਈ ਸੀ ਪਰ ਕੋਰੋਨਾ ਕਾਰਨ ਹੋਈ ਦੇਰੀ ਕਾਰਨ ਹੁਣ ਉਨ੍ਹਾਂ ਨੂੰ ਇਹ ਸਨਮਾਨ ਮਿਲਿਆ ਹੈ। -PTC News


Top News view more...

Latest News view more...