ਬੇਕਸੂਰ ਹੁੰਦੇ ਹੋਏ ਵੀ ਆਖਿਰ ਕਿਓਂ ਰਹਿਣਾ ਪਿਆ 18 ਸਾਲ ਪਾਕਿਸਤਾਨ ਦੀ ਜੇਲ੍ਹ ‘ਚ ਬੰਦ

ਤਕਰੀਬਨ 18 ਸਾਲ ਪਹਿਲਾਂ ਪਰਿਵਾਰ ਤੋਂ ਵਿੱਛੜ ਪਾਕਿਸਤਾਨ ਦੀ ਜੇਲ੍ਹ ‘ਚ ਬੁਢਾਪਾ ਕੱਟਣ ਵਾਲੀ 65 ਸਾਲਾਂ ਦੀ ਹਸੀਨਾ ਬੇਗਮ, ਭਾਰਤ ਵਾਪਸ ਪਰਤੀ ਹੈ। ਹਸੀਨਾ ਆਪਣੇ ਪਤੀ ਦੇ ਰਿਸ਼ਤੇਦਾਰਾਂ ਨੂੰ ਮਿਲਣ ਪਾਕਿਸਤਾਨ ਗਈ ਸੀ ਪਰ ਉਸਦਾ ਪਾਸਪੋਰਟ ਗੁਆਚ ਗਿਆ ਸੀ। ਜਿਸ ਤੋਂ ਬਾਅਦ ਉਸਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ। ਹੁਣ ਉਹ ਬੀਤੇ ਦਿਨ ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਵਾਪਸ ਪਰਤੀ ਹੈ। ਆਪਣੇ ਦੇਸ਼ ਪਰਤਣ ਤੋਂ ਬਾਅਦ ਹਸੀਨਾ ਬੇਗਮ ਨੇ ਕਿਹਾ ਕਿ ਉਹ ਆਪਣੇ ਦੇਸ਼ ਅਤੇ ਘਰ ਵਾਪਸ ਪਰਤ ਕੇ ਬਹੁਤ ਖੁਸ਼ ਹੈ।Watch: 65-year-old Hasina Begum returns home after 18 years in Pakistan jail  - The Economic Times Video | ET Now

ਪੜ੍ਹੋ ਹੋਰ ਖ਼ਬਰਾਂ : ਦਿੱਲੀ ਹਿੰਸਾ ਅਤੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੀ ਕਿਸਦੀ ਸੀ ਸਾਜਿਸ਼ , ਕਿਸਾਨ ਲੀਡਰਾਂ ਨੇ ਕੀਤਾ ਵੱਡਾ ਖ਼ੁਲਾਸਾ

ਉਸਨੇ ਕਈ ਸਾਲ ਮੁਸੀਬਤ ਵਿੱਚ ਬਿਤਾਏ, ਪਰ ਹੁਣ ਸਕੂਨ ਮਿਲ ਰਿਹਾ ਹੈ। ਜਦੋਂ ਹਸੀਨਾ ਬੇਗਮ ਔਰੰਗਾਬਾਦ ਵਾਪਸ ਆਈ ਤਾਂ ਉਸਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਔਰੰਗਾਬਾਦ ਦੇ ਪੁਲਿਸ ਅਧਿਕਾਰੀਆਂ ਨੇ ਉਸਦਾ ਸਵਾਗਤ ਕੀਤਾ। ਦਰਅਸਲ, ਹਸੀਨਾ ਬੇਗਮ ਦੇ ਪਰਿਵਾਰ ਨੇ ਔਰੰਗਾਬਾਦ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸਦੇ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

പാകിസ്ഥാനില്‍ ജയിലിലടക്കപ്പെട്ട അറുപത്തഞ്ചുകാരി പതിനെട്ട് വര്‍ഷത്തിന് ശേഷം  ഇന്ത്യയില്‍

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦੇ ਟਰੈਕਟਰ ਮਾਰਚ ‘ਚ ਹੰਗਾਮੇ ਮਗਰੋਂ ਸੰਯੁਕਤ ਕਿਸਾਨ ਮਰੋਚੇ ਨੇ ਜਾਰੀ ਕੀਤਾ ਵੱਡਾ ਬਿਆਨ

ਜਾਣਕਾਰੀ ਅਨੁਸਾਰ ਹਸੀਨਾ ਬੇਗਮ ਦਾ ਵਿਆਹ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਨਿਵਾਸੀ ਦਿਲਸ਼ਾਦ ਅਹਿਮਦ ਨਾਲ ਹੋਇਆ ਸੀ। ਉਸ ਦੇ ਕੁਝ ਜਾਣਕਾਰ ਪਾਕਿਸਤਾਨ ਵਿਚ ਰਹਿੰਦੇ ਹਨ, ਜਿਥੇ ਉਹ ਉਸ ਨੂੰ ਲਾਹੌਰ ਵਿਚ ਮਿਲਣ ਗਈ ਸੀ। ਇਹ ਕੇਸ ਪਾਕਿਸਤਾਨ ਦੀ ਅਦਾਲਤ ਵਿਚ ਵੀ ਚੱਲਿਆ, ਜਿਸ ਵਿਚ ਹਸੀਨਾ ਨੇ ਅਦਾਲਤ ਨੂੰ ਆਪਣੀ ਸਥਿਤੀ ਬਾਰੇ ਜਾਣਕਾਰੀ ਦਿੱਤੀ।Female prisoner returned to India after 18 years from Pakistan, was jailed  after losing passport – Suspense Crime,Crime News,Crime Suspense,News Crime

ਪਿਛਲੇ ਹਫ਼ਤੇ ਹੀ, ਹਸੀਨਾ ਬੇਗਮ ਨੂੰ ਲੰਬੇ ਸੰਘਰਸ਼ ਤੋਂ ਬਾਅਦ ਰਿਹਾਅ ਕੀਤਾ ਗਿਆ ਸੀ ਅਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ। ਹੁਣ 26 ਜਨਵਰੀ ਦੇ ਮੌਕੇ ‘ਤੇ, ਉਹ ਆਪਣੇ ਪਰਿਵਾਰ ਨੂੰ ਮਿਲ ਪਾਈ। ਮਹੱਤਵਪੂਰਣ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਕੋਈ ਗਲਤੀ ਨਾਲ ਪਾਕਿਸਤਾਨ ਵਿਚ ਫਸਿਆ ਹੋਇਆ ਹੈ ਅਤੇ ਲੰਬੇ ਸਮੇਂ ਬਾਅਦ ਭਾਰਤ ਵਾਪਸ ਆਏ ਹੋਣ। ਅਜੋਕੇ ਸਮੇਂ ਵਿੱਚ ਗੀਤਾ ਨਾਲ ਜੁੜਿਆ ਮੁੱਦਾ ਕਾਫ਼ੀ ਚਰਚਾ ਵਿੱਚ ਰਿਹਾ ਸੀ।65-year-old woman freed from Pakistani jail