66ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ, “ਅੰਧਾ ਧੁੰਨ” ਬੈਸਟ ਹਿੰਦੀ ਫਿਲਮ

66ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ, “ਅੰਧਾ ਧੁੰਨ” ਬੈਸਟ ਹਿੰਦੀ ਫਿਲਮ,ਨਵੀਂ ਦਿੱਲੀ: ਅੱਜ 66ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਦੌਰਾਨ ਬੈਸਟ ਹਿੰਦੀ ਫਿਲਮ ਦਾ ਐਵਾਰਡ ਅੰਧਾ ਧੁੰਨ ਨੂੰ ਦਿੱਤਾ ਗਿਆ ਹੈ। ਆਉਸ਼ਮਾਨ ਖੁਰਾਣਾ ਅਤੇ ਤੱਬੂ ਸਟਾਰਰ ਤੇ ਇਸ ਫਿਲਮ ਦਾ ਨਿਰਦੇਸ਼ਨ ਸ਼੍ਰੀਰਾਮ ਰਾਘਵਨ ਨੇ ਕੀਤਾ ਹੈ।

ਇਸ ਤੋਂ ਇਲਾਵਾ ਫਿਲਮ ਪਦਮਾਵਤ ਨੂੰ ਬੈਸਟ ਕੋਰਯੋਗ੍ਰਾਫੀ ਅਤੇ ਸੰਜੈ ਲੀਲਾ ਭੰਸਾਲੀ ਨੂੰ ਬੈਸਟ ਮਿਊਜ਼ਿਕ ਡਾਇਰੈਕਟਰ ਦਾ ਐਵਾਰਡ ਵੀ ਮਿਲਿਆ ਹੈ।ਨਾਲ ਹੀ ਉਰੀ ਦ ਸਰਜ਼ੀਕਲ ਸਟਰਾਇਕ ਨੂੰ ਬੈਸਟ ਬੈਕਗਰਾਉਂਡ ਮਿਊਜ਼ਿਕ ਦਾ ਅਵਾਰਡ ਮਿਲਿਆ ਹੈ।

 

66ਵੇਂ ਰਾਸ਼ਟਰੀ ਫਿਲਮ ਪੁਰਸਕਾਰ:

ਬੈਸਟ ਐਕਟਰ : ਆਉਸ਼ਮਾਨ ਖੁਰਾਣਾ
                 ਵਿੱਕੀ ਕੌਸ਼ਲ

ਮੋਸਟ ਫਿਲਮ ਫਰੈਂਡਲੀ ਸਟੇਟ – ਉਤਰਾਖੰਡ
ਬੈਸਟ ਫਿਲਮ ਕਰਿਟਿਕ ਐਵਾਰਡ – ਬਲੇਸ ਜਾਣੀ ਅਤੇ ਅਨੰਤ ਵਿਜੈ
ਸਪੈਸ਼ਲ ਮੇਂਸ਼ਨ – ਮਹਾਨ ਹੁਤਾਤਮਾ
ਬੈਸਟ ਰਾਜਸਥਾਨੀ ਫਿਲਮ – ਟਰਟਲ
ਬੈਸਟ ਗੁਜਰਾਤੀ ਫਿਲਮ : ਰੇਵਾ
ਬੈਸਟ ਮਰਾਠੀ ਫਿਲਮ – ਭੋਂਗਾ
ਬੈਸਟ ਉਰਦੂ ਫਿਲਮ – ਹਾਮਿਦ
ਗਾਰੋਂ ਵਿੱਚ ਬੈਸਟ ਫਿਲਮ ਐਵਾਰਡ – ਮਾਮਾ
ਬੈਸਟ ਪੰਜਾਬੀ ਫਿਲਮ- ਹਰਜੀਤਾ
ਬੈਸਟ ਕੋਰਯੋਗਰਾਫਰ: ਪਦਮਾਵਾਤ ਦੇ ਗੀਤ ਘੂਮਰ ਲਈ ਕਿਰਿਆ ਮਹੇਸ਼ ਅਤੇ ਜੋਤੀ ਤੋਮਰ
ਬੈਸਟ ਫਿਲਮ – ਅੰਧਾਧੁਨ
ਬੈਸਟ ਐਕਸ਼ਨ ਡਾਇਰੈਕਟਰ – ਕੇਜੀਐਫ ਲਈ ਪ੍ਰਸ਼ਾਂਤ ਨੀਲ
ਬੈਸਟ ਮਿਊਜ਼ਿਕ ਡਾਇਰੈਕਸ਼ਨ – ਫਿਲਮ ਪਦਮਾਵਤ ਲਈ ਸੰਜੈ ਲੀਲਾ ਭੰਸਾਲੀ
ਬੈਸਟ ਮਿਊਜ਼ਿਕ ਡਾਇਰੈਕਸ਼ਨ ( ਬੈਕਗਰਾਉਂਡ ਮਿਊਜ਼ਿਕ ) – ਉਰੀ : ਦ ਸਰਜਿਕਲ ਸਟਰਾਇਕ
ਬੈਸਟ ਆਡੀਓਗਰਾਫੀ ( ਸਾਉਂਡ ਡਿਜਾਇਨਰ ) – ਉਰੀ : ਦ ਸਰਜਿਕਲ ਸਟਰਾਇਕ
ਬੈਸਟ ਪਲੇਅਬੈਕ ਸਿੰਗਰ – ਅਰਿਜੀਤ ਸਿੰਘ ( ਬਿੰਦੇ ਦਿਲ , ਪਦਮਾਵਤ )
ਬੈਸਟ ਸਪੋਰਟਿੰਗ ਐਕਟਰੇਸ – ਸੁਰੇਖਾ ਸੀਕਰੀ ( ਵਧਾਈ ਹੋ )
ਬੈਸਟ ਮੇਕਅਪ- ਰੰਜੀਤ
ਸਮਾਜਿਕ ਮੁੱਦੇ ਉੱਤੇ ਬੈਸਟ ਫਿਲਮ- ਪੈਡਮੈਨ

ਤੁਹਾਨੂੰ ਦੱਸ ਦਈਏ ਕਿ ਪੁਰਸਕਾਰਾਂ ਦਾ ਐਲਾਨ ਪਹਿਲਾਂ 24 ਅਪ੍ਰੈਲ ਨੂੰ ਹੋਣਾ ਸੀ, ਪਰ ਲੋਕ ਸਭਾ ਚੋਣਾਂ ਦੇ ਕਾਰਨ ਇਸ ਵਾਰ ਘੋਸ਼ਣਾ ਦੇਰੀ ਨਾਲ ਹੋ ਰਹੀ ਹੈ।

-PTC News