Thu, Apr 18, 2024
Whatsapp

69ਵਾਂ ਗਣਤੰਤਰ ਦਿਵਸ :ਆਸੀਆਨ ਦੇਸ਼ ਦੇਖਣਗੇ ਭਾਰਤ ਦੀ ਫ਼ੌਜੀ ਮੁਹਾਰਤ ਤੇ ਸੰਸਕ੍ਰਿਤਿਕ ਵਿਲੱਖਣਤਾ ਦੀ ਝਲਕ

Written by  Shanker Badra -- January 26th 2018 10:02 AM
69ਵਾਂ ਗਣਤੰਤਰ ਦਿਵਸ :ਆਸੀਆਨ ਦੇਸ਼ ਦੇਖਣਗੇ ਭਾਰਤ ਦੀ ਫ਼ੌਜੀ ਮੁਹਾਰਤ ਤੇ ਸੰਸਕ੍ਰਿਤਿਕ ਵਿਲੱਖਣਤਾ ਦੀ ਝਲਕ

69ਵਾਂ ਗਣਤੰਤਰ ਦਿਵਸ :ਆਸੀਆਨ ਦੇਸ਼ ਦੇਖਣਗੇ ਭਾਰਤ ਦੀ ਫ਼ੌਜੀ ਮੁਹਾਰਤ ਤੇ ਸੰਸਕ੍ਰਿਤਿਕ ਵਿਲੱਖਣਤਾ ਦੀ ਝਲਕ

69ਵਾਂ ਗਣਤੰਤਰ ਦਿਵਸ :ਆਸੀਆਨ ਦੇਸ਼ ਦੇਖਣਗੇ ਭਾਰਤ ਦੀ ਫ਼ੌਜੀ ਮੁਹਾਰਤ ਤੇ ਸੰਸਕ੍ਰਿਤਿਕ ਵਿਲੱਖਣਤਾ ਦੀ ਝਲਕ:ਭਾਰਤ ਅੱਜ ਆਪਣਾ 69ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਅਤੇ ਇਸ ਮੌਕੇ ਫੌਜੀ ਤਾਕਤ ਅਤੇ ਸੱਭਿਆਚਾਰਕ ਵਿਭਿੰਨਤਾ ਦੀ ਝਲਕ ਪੇਸ਼ ਕੀਤੀ ਜਾਵੇਗੀ।69ਵਾਂ ਗਣਤੰਤਰ ਦਿਵਸ :ਆਸੀਆਨ ਦੇਸ਼ ਦੇਖਣਗੇ ਭਾਰਤ ਦੀ ਫ਼ੌਜੀ ਮੁਹਾਰਤ ਤੇ ਸੰਸਕ੍ਰਿਤਿਕ ਵਿਲੱਖਣਤਾ ਦੀ ਝਲਕਇਸ ਦਿਨ,ਭਾਵ 26 ਜਨਵਰੀ,1950 ਨੂੰ ਲਾਗੂ ਹੋਏ ਸੰਵਿਧਾਨ ਅਧੀਨ ਹੀ ਹੁਣ ਤੱਕ ਮੁਲਕ ਨੂੰ ਚਲਾਇਆ ਜਾ ਰਿਹਾ ਹੈ।ਦੇਸ਼ ਦੇ ਨਿਰਮਾਤਾਵਾਂ ਨੇ ਮੁਲਕ ਨੂੰ ਪਾਰਲੀਮਾਨੀ ਜਮਹੂਰੀਅਤ ਅਤੇ ਧਰਮ-ਨਿਰਪੱਖਤਾ ਦੀਆਂ ਲੀਹਾਂ ਉੱਤੇ ਹੀ ਪੱਕੇ ਪੈਰੀਂ ਕਰਨ ਦਾ ਰਾਹ ਫੜਿਆ ਸੀ,ਪਰ ਬਹੁਤੇ ਸਾਰੇ ਉਤਰਾਅ-ਚੜਾ ਪਾਰ ਕਰਨ ਮਗਰੋਂ ਦੇਸ਼ ਵਿਕਾਸ ਦੇ ਵੱਖ-ਵੱਖ ਪੜਾਅ ਤੈਅ ਕਰ ਚੁੱਕਾ ਹੈ।69ਵਾਂ ਗਣਤੰਤਰ ਦਿਵਸ :ਆਸੀਆਨ ਦੇਸ਼ ਦੇਖਣਗੇ ਭਾਰਤ ਦੀ ਫ਼ੌਜੀ ਮੁਹਾਰਤ ਤੇ ਸੰਸਕ੍ਰਿਤਿਕ ਵਿਲੱਖਣਤਾ ਦੀ ਝਲਕ26 ਜਨਵਰੀ 1950 ਨੂੰ ਭਾਰਤ ਨੇ ਆਪਣਾ ਪਹਿਲਾ ਗਣਤੰਤਰ ਦਿਵਸ ਮਨਾਇਆ ਸੀ।ਉਸ ਸਮੇਂ ਦੱਖਣੀ ਪੂਰਬ ਏਸ਼ਈਆ ਦੇ ਦਿੱਗਜ ਨੇਤਾ ਅਤੇ ਇੰਡੋਨੇਸ਼ੀਆ ਦੇ ਪਹਿਲੇ ਰਾਸ਼ਟਰਪਤੀ ਸੁਕਰਨੋ ਮੁੱਖ ਮਹਿਮਾਨ ਸਨ ਅਤੇ ਹੁਣ 68 ਸਾਲ ਬਾਅਦ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਦੋਦੋ ਸਮਾਰੋਹ 'ਚ ਸ਼ਾਮਲ ਹੋਣਗੇ।69ਵਾਂ ਗਣਤੰਤਰ ਦਿਵਸ :ਆਸੀਆਨ ਦੇਸ਼ ਦੇਖਣਗੇ ਭਾਰਤ ਦੀ ਫ਼ੌਜੀ ਮੁਹਾਰਤ ਤੇ ਸੰਸਕ੍ਰਿਤਿਕ ਵਿਲੱਖਣਤਾ ਦੀ ਝਲਕਸਾਲ 1950 ਦੇ ਬਾਅਦ ਤੋਂ ਹੁਣ ਤੱਕ ਸਿਰਫ 3 ਵਾਰ ਅਜਿਹਾ ਹੋਇਆ ਹੈ,ਜਦੋਂ ਭਾਰਤ ਨੇ ਇਕ ਤੋਂ ਵਧ ਮੁੱਖ ਮਹਿਮਾਨਾਂ ਨੂੰ ਗਣਤੰਤਰ ਦਿਵਸ 'ਤੇ ਸੱਦਾ ਦਿੱਤਾ ਹੈ।ਆਸੀਆਨ ਦੇਸ਼ਾਂ ਦੇ ਨੇਤਾ ਗਣਤੰਤਰ ਦਿਵਸ ਦੀ ਪਰੇਡ ਦੇ ਮੁੱਖ ਮਹਿਮਾਨ ਹੋਣਗੇ।ਇਸ ਵਾਰ ਗਣਤੰਤਰ ਦਿਵਸ 'ਤੇ ਇਕੱਠੇ 10 ਦੇਸ਼ਾਂ ਦੇ ਪ੍ਰਤੀਨਿਧੀ ਭਾਰਤ ਆ ਰਹੇ ਹਨ।69ਵਾਂ ਗਣਤੰਤਰ ਦਿਵਸ :ਆਸੀਆਨ ਦੇਸ਼ ਦੇਖਣਗੇ ਭਾਰਤ ਦੀ ਫ਼ੌਜੀ ਮੁਹਾਰਤ ਤੇ ਸੰਸਕ੍ਰਿਤਿਕ ਵਿਲੱਖਣਤਾ ਦੀ ਝਲਕਇਨ੍ਹਾਂ 10 ਦੇਸ਼ਾਂ 'ਚ ਬਰੁਨੇਈ,ਕੰਬੋਡੀਆ,ਇੰਡੋਨੇਸ਼ੀਆ, ਲਾਓਸ,ਮਲੇਸ਼ੀਆ, ਮਿਆਂਮਾਰ,ਸਿੰਗਾਪੁਰ, ਥਾਈਲੈਂਡ,ਵਿਅਤਨਾਮ ਅਤੇ ਫਿਲੀਪੀਨਜ਼ ਦੇ ਨੇਤਾ ਸ਼ਾਮਲ ਹੋਣਗੇ।69ਵਾਂ ਗਣਤੰਤਰ ਦਿਵਸ :ਆਸੀਆਨ ਦੇਸ਼ ਦੇਖਣਗੇ ਭਾਰਤ ਦੀ ਫ਼ੌਜੀ ਮੁਹਾਰਤ ਤੇ ਸੰਸਕ੍ਰਿਤਿਕ ਵਿਲੱਖਣਤਾ ਦੀ ਝਲਕਪੀ.ਐੱਮ. ਮੋਦੀ ਨੇ ਜਦੋਂ ਆਸੀਆਨ ਸਮਿਟ 'ਚ ਹਿੱਸਾ ਲਿਆ ਸੀ ਤਾਂ ਸਾਰਿਆਂ ਨੂੰ ਗਣਤੰਤਰ ਦਿਵਸ 'ਤੇ ਭਾਰਤ ਆਉਣ ਦਾ ਸੱਦਾ ਦਿੱਤਾ ਸੀ।ਇਨ੍ਹਾਂ 10 ਦੇਸ਼ਾਂ 'ਚ ਬਰੁਨੇਈ,ਕੰਬੋਡੀਆ,ਇੰਡੋਨੇਸ਼ੀਆ, ਲਾਓਸ,ਮਲੇਸ਼ੀਆ, ਮਿਆਂਮਾਰ,ਸਿੰਗਾਪੁਰ, ਥਾਈਲੈਂਡ,ਵਿਅਤਨਾਮ ਅਤੇ ਫਿਲੀਪੀਨਜ਼ ਦੇ ਨੇਤਾ ਸ਼ਾਮਲ ਹੋਣਗੇ। ਗਣਤੰਤਰ ਦਿਵਸ ਸੰਬੰਧੀ ਖਾਸ ਗੱਲਾਂ- 1) ਭਾਰਤ-ਆਸੀਆਨ ਸੰਮੇਲਨ ਵਿੱਚ ਸ਼ਾਮਲ ਹੋਣ ਆਏ ਆਸੀਆਨ ਦੇਸ਼ਾਂ ਦੇ ਨੇਤਾ ਗਣਤੰਤਰ ਦਿਵਸ ਦੀ ਪਰੇਡ ਵਿੱਚ ਮੁੱਖ ਮਹਿਮਾਨ ਹਨ। 2)ਸਾਰੇ ਮੁੱਖ ਮਹਿਮਾਨ ਸਭ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਜਾਣਗੇ।ਫਿਰ ਸਵੇਰੇ 9.35 ਵਜੇ ਸਭ ਵੱਖ-ਵੱਖ ਕਾਰਾਂ ਰਾਹੀਂ ਸਮਾਰੋਹ ਥਾਂ 'ਤੇ ਜਾਣਗੇ।ਪ੍ਰੋਟੋਕਾਲ ਦੇ ਮੁਤਾਬਕ ਸਭ ਤੋਂ ਪਹਿਲਾਂ ਬਰੁਨੇਈ ਦੇ ਪ੍ਰਧਾਨ ਮੰਤਰੀ ਅਤੇ ਫਿਰ ਥਾਈਲੈਂਡ ਦੇ ਰਾਜੇ ਪਹੁੰਚਣਗੇ। 3)ਪਰੇਡ ਇੰਡੀਆ ਗੇਟ ਉੱਤੇ ਸਥਿਤ ਅਮਰ ਜੋਤੀ ਤੋਂ ਸ਼ੁਰੂ ਹੋਵੇਗੀ।ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣਗੇ ਅਤੇ ਤਿਰੰਗੇ ਨੂੰ ਲਹਿਰਾਉਣਗੇ।ਰਾਸ਼ਟਰੀ ਗੀਤ ਦੇ ਨਾਲ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ।ਇਸ ਦੇ ਬਾਅਦ ਪਰੇਡ ਸ਼ੁਰੂ ਹੋਵੇਗੀ। 4)ਪਹਿਲੀ ਵਾਰ ਇਸ ਪਰੇਡ ਵਿੱਚ ਬੀ.ਐੱਸ.ਐੱਫ ਦੀ ਮਹਿਲਾ ਵਿੰਗ ਮੋਟਰਸਾਈਕਲ 'ਤੇ ਕਰਤੱਬ ਦਿਖਾਵੇਗੀ।ਪਰੇਡ ਵਿੱਚ ਤਿੰਨਾਂ ਫੌਜਾਂ ਦੇ ਉੱਚ ਕਮਾਂਡਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸਲਾਮੀ ਲੈਣਗੇ। 5)ਫੌਜ ਦੇ ਜਵਾਨਾਂ ਦੇ ਹੱਥਾਂ ਵਿੱਚ 10 ਆਸੀਆਨ ਦੇਸ਼ਾਂ ਦੇ ਝੰਡੇ ਹੋਣਗੇ।ਹਵਾਈ ਫੌਜ ਦੇ ਕਈ ਜਹਾਜ਼ਾਂ ਦੇ ਨਾਲ ਐੱਮ.ਆਈ -17 ਅਤੇ ਰੁਦਰ ਹਥਿਆਰਬੰਦ ਹੈਲੀਕਾਪਟਰ ਵੀ ਸਲਾਮੀ ਦੇਣਗੇ। 6) ਫੌਜ ਦੇ ਟੀ-90 ਟੈਂਕ ,ਬ੍ਰਹਮੋਸ ਮਿਜ਼ਾਇਲ ਸਿਸਟਮ ,ਅਕਾਸ਼ ਮਿਜ਼ਾਇਲ ਸਿਸਟਮ ਵੀ ਪਰੇਡ ਵਿੱਚ ਸ਼ਾਮਿਲ ਹੋਣਗੀਆਂ। 7)ਪਹਿਲੀ ਵਾਰ ਪਰੇਡ ਵਿੱਚ ਆਕਾਸ਼ਬਾਣੀ ਦੀ ਝਾਕੀ ਹੋਵੇਗੀ ਜੋ 23 ਝਾਕੀਆਂ ਦੀ ਅਗਵਾਈ ਕਰੇਗੀ।ਆਕਾਸ਼ਵਾਣੀ ਦੀ ਝਾਕੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਜਾਣ ਵਾਲੀ 'ਮਨ ਕੀ ਬਾਤ' ਦੀ ਝਲਕ ਦਿਖਾਵੇਗੀ। 8) ਗਣਤੰਤਰ ਦਿਵਸ ਦੀ ਪਰੇਡ ਦੇਖਣ ਲਈ ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਕਈ ਹਿੱਸਿਆਂ ਤੋਂ ਆਏ ਕਰੀਬ 61 ਆਦੀਵਾਸੀ ਮਹਿਮਾਨਾਂ ਨੂੰ ਵੀ ਸੱਦਿਆ ਹੈ।ਦਿੱਲੀ ਵਿੱਚ ਸੁਰੱਖਿਆ ਨੂੰ ਲੈ ਕੇ 60,000 ਜਵਾਨਾਂ ਨੂੰ ਤਾਇਨਾਤ ਕੀਤਾ। -PTCNews


Top News view more...

Latest News view more...