Fri, Apr 19, 2024
Whatsapp

ਲਗਾਤਾਰ 6ਵੇਂ ਦਿਨ ਘਟੀਆਂ ਪੈਟਰੋਲ ਦੀਆਂ ਕੀਮਤਾਂ, ਜਾਣੋ ਅੱਜ ਦੇ ਰੇਟ

Written by  Jashan A -- December 17th 2019 07:12 PM
ਲਗਾਤਾਰ 6ਵੇਂ ਦਿਨ ਘਟੀਆਂ ਪੈਟਰੋਲ ਦੀਆਂ ਕੀਮਤਾਂ, ਜਾਣੋ ਅੱਜ ਦੇ ਰੇਟ

ਲਗਾਤਾਰ 6ਵੇਂ ਦਿਨ ਘਟੀਆਂ ਪੈਟਰੋਲ ਦੀਆਂ ਕੀਮਤਾਂ, ਜਾਣੋ ਅੱਜ ਦੇ ਰੇਟ

ਲਗਾਤਾਰ 6ਵੇਂ ਦਿਨ ਘਟੀਆਂ ਪੈਟਰੋਲ ਦੀਆਂ ਕੀਮਤਾਂ, ਜਾਣੋ ਅੱਜ ਦੇ ਰੇਟ,ਨਵੀਂ ਦਿੱਲੀ :ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਛੇਵੇਂ ਦਿਨ ਗਿਰਾਵਟ ਜਾਰੀ ਰਹੀ, ਜਦਕਿ ਡੀਜ਼ਲ ਦੀ ਕੀਮਤ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ।ਤੇਲ ਕੰਪਨੀਆਂ ਨੇ ਫਿਰ ਪੈਟਰੋਲ ਦੀ ਕੀਮਤ ਵਿੱਚ 7 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। Petrol ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 74.63 ਰੁਪਏ, 77.35 ਰੁਪਏ, 80.29 ਰੁਪਏ ਅਤੇ 77.63 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਹੋਰ ਪੜ੍ਹੋ:ਸੋਨੇ 'ਚ ਗਿਰਾਵਟ ਦੇ ਨਾਲ ਚਾਂਦੀ ਵੀ ਪਈ ਫਿੱਕੀ ਦਿੱਲੀ ਨਾਲ ਲੱਗਦੇ ਨੋਇਡਾ ਵਿੱਚ ਪੈਟਰੋਲ 76.05 ਰੁਪਏ ਅਤੇ ਡੀਜ਼ਲ 66.35 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ, ਜਦੋਂ ਕਿ ਗੁਰੂਗ੍ਰਾਮ ਵਿਚ ਪੈਟਰੋਲ 74.25 ਰੁਪਏ ਅਤੇ ਡੀਜ਼ਲ 65.35 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ। Petrol ਜ਼ਿਕਰਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਸਵੇਰੇ 6 ਵਜੇ ਬਦਲਦੀਆਂ ਹਨ।ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਨੂੰ ਹਰ ਚੀਜ਼ ਵਿੱਚ ਸ਼ਾਮਲ ਕਰਨ ਤੋਂ ਬਾਅਦ ਉਨ੍ਹਾਂ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ । -PTC News


Top News view more...

Latest News view more...