Advertisment

ਕੋਰੋਨਾ ਤੋਂ ਬਾਅਦ ਉੱਤਰ ਪ੍ਰਦੇਸ਼ 'ਚ ਬੁਖ਼ਾਰ ਦਾ ਕਹਿਰ, 7 ਬੱਚਿਆਂ ਦੀ ਹੋਈ ਮੌਤ

author-image
Riya Bawa
New Update
ਕੋਰੋਨਾ ਤੋਂ ਬਾਅਦ ਉੱਤਰ ਪ੍ਰਦੇਸ਼ 'ਚ ਬੁਖ਼ਾਰ ਦਾ ਕਹਿਰ, 7 ਬੱਚਿਆਂ ਦੀ ਹੋਈ ਮੌਤ
Advertisment
publive-image
Advertisment
ਮਥੁਰਾ: ਦੇਸ਼ ਵਿਚ ਕੋਰੋਨਾ ਤੋਂ ਬਾਅਦ ਹੁਣ ਬੁਖ਼ਾਰ ਨਾਲ ਜੁੜੀਆਂ ਖ਼ਬਰਾਂ ਤੇਜੀ ਨਾਲ ਵੱਧ ਰਹੀਆਂ ਹਨ। ਇਸ ਵਿਚਕਾਰ ਇਕ ਅਜਿਹੀ ਹੀ ਖਬਰ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ ਜਿਥੇ ਬੁਖ਼ਾਰ ਕਾਰਨ 7 ਬੱਚਿਆਂ ਦੀ ਮੌਤ ਹੋ ਗਈ ਹੈ, ਜਿਸ 'ਚ ਇਕ ਦੁੱਧ ਮੂੰਹੀ ਬੱਚੀ ਵੀ ਸ਼ਾਮਲ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਧਿਕਾਰੀ ਨਵਨੀਤ ਸਿੰਘ ਚਹਿਲ ਨੇ ਦੱਸਿਆ ਕਿ ਪਿੰਡ ਵਿਚ ਫੈਲੀ ਬੀਮਾਰੀ ਬਾਰੇ ਤਾ ਲੱਗਣ 'ਤੇ ਡਾਕਟਰਾਂ ਦੀਆਂ ਟੀਮਾਂ ਕੱਲ੍ਹ ਉੱਥੇ ਭੇਜ ਦਿੱਤੀਆਂ ਗਈਆਂ ਹਨ। Fever-2 fever ਪੜ੍ਹੋ ਹੋਰ ਖ਼ਬਰਾਂ : ਹੁਣ ਨਹੀਂ ਰਹਿਣਗੇ ਟੋਲ ਪਲਾਜ਼ਾ , ਫਿਰ ਵੀ ਹਾਈਵੇ 'ਤੇ ਚੱਲਣ ਲਈ ਦੇਣੇ ਪੈਣਗੇ ਪੈਸੇ , ਜਾਣੋ ਕਿਵੇਂ ਦੂਜੇ ਪਾਸੇ ਸੀ. ਐੱਮ. ਓ. ਰਚਨਾ ਗੁਪਤਾ ਦੀ ਅਗਵਾਈ 'ਚ ਜਾਂਚ ਦੇ ਨਮੂਨੇ ਲੈਣ ਅਤੇ ਦਵਾਈ ਦੇਣ ਲਈ ਸਿਹਤ ਵਿਭਾਗ ਦੀ ਟੀਮ ਗਈ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਇਲਾਜ ਵਿਚ ਅਣਗਹਿਲੀ ਨਹੀਂ ਵਰਤੀ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
Advertisment
Fever 1 fever Read this: ਪਰਮਬੰਸ ਸਿੰਘ ਰੋਮਾਣਾ ਵੱਲੋਂ ਅਮਲੋਹ ਅਤੇ ਸਮਰਾਲਾ ਤੋਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤਿੰਨ ਨਮੂਨਿਆਂ ਦੀ ਜਾਂਚ 'ਚ ਡੇਂਗੂ ਦੀ ਪੁਸ਼ਟੀ ਹੋਈ ਹੈ। ਟੀਮ ਹਰੇਕ ਘਰ 'ਚ ਕੋਵਿਡ-19, ਮਲੇਰੀਆ ਅਤੇ ਡੇਂਗੂ ਦੀ ਜਾਂਚ ਲਈ ਨਮੂਨੇ ਲੈ ਰਹੀ ਹੈ। ਸੂਤਰਾਂ ਮੁਤਾਬਿਕ 30 ਤੋਂ ਵੱਧ ਲੋਕ ਬੁਖ਼ਾਰ ਦੀ ਲਪੇਟ 'ਚ ਹਨ, ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਹਨ। fever cold precautions capitol hospital fever publive-image -PTCNews-
up-news child-death fever mathura-city
Advertisment

Stay updated with the latest news headlines.

Follow us:
Advertisment