ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ ‘ਚ ਗੱਡੀ ਅਤੇ ਡੰਪਰ ਦੀ ਭਿਆਨਕ ਟੱਕਰ, 7 ਲੋਕਾਂ ਦੀ ਮੌਤ, 5 ਜ਼ਖਮੀ

7 Killed, 5 Injured As Jeep Collides With Truck In Satna-Nagod road ,Madhya Pradesh
ਮੱਧ ਪ੍ਰਦੇਸ਼ਦੇ ਸਤਨਾ ਜ਼ਿਲੇ 'ਚ ਗੱਡੀ ਅਤੇ ਡੰਪਰ ਦੀ ਭਿਆਨਕ ਟੱਕਰ, 7 ਲੋਕਾਂ ਦੀ ਮੌਤ, 5 ਜ਼ਖਮੀ

ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ ‘ਚ ਗੱਡੀ ਅਤੇ ਡੰਪਰ ਦੀ ਭਿਆਨਕ ਟੱਕਰ, 7 ਲੋਕਾਂ ਦੀ ਮੌਤ, 5 ਜ਼ਖਮੀ:ਸਤਨਾ : ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ ‘ਚ ਐਤਵਾਰ ਸ਼ਾਮ ਬਲੈਰੋ ਕਾਰ ਤੇ ਡੰਪਰ ਦੀ ਟੱਕਰ ਹੋਣ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਵਿਅਕਤੀ ਜ਼ਖਮੀ ਹੋ ਗਏ ਹਨ। ਇਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।

7 Killed, 5 Injured As Jeep Collides With Truck In Satna-Nagod road ,Madhya Pradesh
ਮੱਧ ਪ੍ਰਦੇਸ਼ਦੇ ਸਤਨਾ ਜ਼ਿਲੇ ‘ਚ ਗੱਡੀ ਅਤੇ ਡੰਪਰ ਦੀ ਭਿਆਨਕ ਟੱਕਰ, 7 ਲੋਕਾਂ ਦੀ ਮੌਤ, 5 ਜ਼ਖਮੀ

ਪੁਲਿਸ ਸੂਤਰਾਂ ਮੁਤਾਬਕ ਨਾਗੌਦ ਥਾਣਾ ਖੇਤਰ ਵਿਚ ਇਕ ਮੋੜ ‘ਤੇ ਇਹ ਹਾਦਸਾ ਵਾਪਰਿਆ ਹੈ। ਮ੍ਰਿਤਕਾਂ ਵਿਚ 3 ਔਰਤਾਂ , 3 ਪੁਰਸ਼ ਅਤੇ ਇਕ ਬੱਚਾ ਸ਼ਾਮਲ ਹੈ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ‘ਚ ਲਿਜਾਇਆ ਗਿਆ ਤੇ ਕੁਝ ਨੂੰ ਗੰਭੀਰ ਹਾਲਤ ਹੋਣ ‘ਤੇ ਰੀਵਾ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

7 Killed, 5 Injured As Jeep Collides With Truck In Satna-Nagod road ,Madhya Pradesh
ਮੱਧ ਪ੍ਰਦੇਸ਼ਦੇ ਸਤਨਾ ਜ਼ਿਲੇ ‘ਚ ਗੱਡੀ ਅਤੇ ਡੰਪਰ ਦੀ ਭਿਆਨਕ ਟੱਕਰ, 7 ਲੋਕਾਂ ਦੀ ਮੌਤ, 5 ਜ਼ਖਮੀ

ਇਸ ਦੌਰਾਨ ਵਧੀਕ ਪੁਲਿਸ ਸੁਪਰਡੈਂਟ ਸ਼ੈਲੇਂਦਰ ਕੁਮਾਰ ਜੈਨ ਨੇ ਦੱਸਿਆ ਕਿ ਪੀੜਤ ਲੋਕ ਪਨਾ ਵਿੱਚ ਇੱਕ ਪਰਿਵਾਰਕ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਰੀਵਾ ਪਰਤ ਰਹੇ ਸੀ।ਇਸ ਦੌਰਾਨ ਨਾਗੌਦਾ ਥਾਣਾ ਖੇਤਰ ਦੇ ਰੇਰੂਆ ਮੋੜ ‘ਤੇ ਅਚਾਨਕ ਡੰਪਰ ਸਾਹਮਣੇ ਆ ਗਿਆ।

7 Killed, 5 Injured As Jeep Collides With Truck In Satna-Nagod road ,Madhya Pradesh
ਮੱਧ ਪ੍ਰਦੇਸ਼ਦੇ ਸਤਨਾ ਜ਼ਿਲੇ ‘ਚ ਗੱਡੀ ਅਤੇ ਡੰਪਰ ਦੀ ਭਿਆਨਕ ਟੱਕਰ, 7 ਲੋਕਾਂ ਦੀ ਮੌਤ, 5 ਜ਼ਖਮੀ

ਇਸ ਕਾਰਨ ਬਲੈਰੋ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ਦੱਸਣਯੋਗ ਹੈ ਕਿ ਮਰਨ ਵਾਲੇ ਸਾਰੇ ਲੋਕ ਇੱਕ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ। ਇਹ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ 20 ਕਿਲੋਮੀਟਰ ਦੂਰ ਸਤਨਾ-ਨਾਗੋਦ ਸੜਕ ‘ਤੇ ਸਵੇਰੇ 8 ਵਜੇ ਵਾਪਰਿਆ ਹੈ।
-PTCNews