ਸਾਈਕਲ ਚਲਾਉਣਾ ਸਿਖ ਰਹੀ ਬੱਚੀ ਨਾਲ ਵਾਪਰੀ ਮੰਦਭਾਗੀ ਘਟਨਾ

ਖਰੜ : ਜ਼ਿਲ੍ਹਾਂ ਐਸ.ਏ.ਐਸ.ਨਗਰ ਦੇ ਖਰੜ ਸਬ-ਡਵੀਜ਼ਨ ਦੇ ਪਿੰਡ ਹਸਨਪੁਰ ਵਿਚ ਇਕ ਮੰਦਭਾਗੀ ਘਟਨਾ ਵਾਪਰੀ। ਜਿਥੇ ਪਿੰਡ ਹਸਨਪੁਰ ਦੀ ਰਹਿਣ ਵਾਲੀ ਹਰਮਨ ਕੌਰ (7) ਪਿੰਡ ਦੇ ਛੱਪੜ ਵਿੱਚ ਡਿੱਗਣ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠੀ। ਪਿੰਡ ਵਾਸੀਆਂ ਅਨੁਸਾਰ ਉਹ ਸਾਈਕਲ ਚਲਾਉਣਾ ਸਿੱਖ ਰਿਹਾ ਸੀ ਅਤੇ ਇਸ ਦੌਰਾਨ ਆਪਣਾ ਕੰਟਰੋਲ ਗੁਆ ਬੈਠਾ ਅਤੇ ਦੁਪਹਿਰ 3:30 ਵਜੇ ਦੇ ਕਰੀਬ ਛੱਪੜ ਵਿੱਚ ਡਿੱਗ ਗਈ। ਇਸ ਦੌਰਾਨ ਪਿੰਡ ਦੀ ਇੱਕ ਮੁਟਿਆਰ ਕੁੜੀ ਕਾਲਜ ਤੋਂ ਵਾਪਸ ਆ ਰਹੀ ਸੀ ਤਾਂ ਉਸ ਨੇ ਘਟਨਾ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੱਤੀ।

ਪਿੰਡ ਵਾਸੀ 5 ਤੋਂ 7 ਮਿੰਟ ਵਿੱਚ ਮੌਕੇ ਤੇ ਪਹੁੰਚ ਗਏ।ਪੁਲਿਸ ਨੂੰ ਦੁਪਹਿਰ 3:30 ਵਜੇ ਦੇ ਕਰੀਬ ਫੋਨ ਆਇਆ। ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਸਮੇਤ ਉਪ ਮੰਡਲ ਮੈਜਿਸਟਰੇਟ ਹਿਮਾਂਸ਼ੂ ਜੈਨ ਮੌਕੇ ‘ਤੇ ਪਹੁੰਚ ਗਏ। ਮੌਕੇ ਉਤੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਮੋਰਿੰਡਾ ਅਤੇ ਆਸ ਪਾਸ ਦੇ ਹੋਰ ਪਿੰਡਾਂ ਤੋਂ ਤੈਰਾਕ ਬੁਲਾਏ ਗਏ। ਨਾਲ ਹੀ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਛੱਪੜ ਵਿਚੋਂ ਪਾਣੀ ਨੂੰ ਬਾਹਰ ਕੱਢਣ ਲਈ ਮੋਟਰ ਪੰਪ ਲਗਾਇਆ ਗਿਆ। ਇਸ ਦੌਰਾਨ। ਉਨ੍ਹਾਂ ਦੱਸਿਆ ਕਿ ਲੋੜੀਂਦੀ ਪ੍ਰਕਿਰਿਆ ਤੋਂ ਬਾਅਦ, ਸਵੇਰੇ ਲਾਸ਼ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਐਨਡੀਆਰਐਫ ਦੀ ਟੀਮ ਨੂੰ ਪ੍ਰਸ਼ਾਸਨ ਵੱਲੋਂ ਸੱਦਿਆ ਗਿਆ |ਸ਼ਾਮ 5 ਵਜੇ ਦੇ ਕਰੀਬ ਤੈਰਾਕਾਂ ਨੇ ਬੱਚੀ ਦੀ ਲਾਸ਼ ਨੂੰ ਤਲਾਅ ਤੋਂ ਬਰਾਮਦ ਕੀਤਾ ਅਤੇ ਤੁਰੰਤ ਇਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਮ੍ਰਿਤਕਾ ਦੇ ਪਰਿਵਾਰ ਲਈ 2 ਲੱਖ ਰੁਪਏ ਦੀ ਐਕਸ ਗਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਮ੍ਰਿਤਕ ਬੱਚੀ ਦਾ ਪਿਤਾ ਰਵਿੰਦਰ ਸਿੰਘ ਬਾਰਾਮੂਲਾ ਨੇੜੇ ਤਾਇਨਾਤ ਭਾਰਤੀ ਫੌਜ ਵਿੱਚ ਤਾਇਨਾਤ ਹੈ |

ਹੋਰ ਪੜ੍ਹੋ : ਸੜਕ ਹਾਦਸੇ ‘ਚ ਵਾਲ-ਵਾਲ ਬਚੀ ਭਾਜਪਾ ਆਗੂ

ਪਿਤਾ ਕਰਦਾ ਹੈ ਫੌਜ ‘ਚ ਸੇਵਾ

ਉਨ੍ਹਾਂ ਦੇ 3 ਬੱਚੇ ਦੋ ਲੜਕੀਆਂ ਅਤੇ ਇਕ ਲੜਕਾ ਹੈ।ਉਥੇ ਹੀ ਪਿੰਡ ਵਸਿਆ ਨੇ ਇਸ ਹਾਦਸੇ ਦਾ ਜਿੰਮੇਵਾਰ ਪਿੰਡ ਦੇ ਸਰਪੰਚ ਨੂੰ ਦੱਸਿਆ ਪਿੰਡ ਵਸਿਆ ਦਾ ਕਹਿਣਾ ਹੈ ਕਿ ਜਬਰਦਸਤੀ ਸਰਪੰਚ ਵਲੋਂ ਪਿਛਲੇ ਦਿਨ ਛੱਪੜ ਦੀ ਮਿੱਟੀ ਪਟੀ ਗਈ ਜਿਸ ਦਾ ਜਿੰਮੇਵਾਰ ਸਰਪੰਚ ਹੈ ਤੇ ਉਸ ਦੇ ਖਿਆਫ ਕਾਰਵਾਈ ਹੋਣੀ ਚਾਹੀਦੀ ਹੈ