Advertisment

ਫਗਵਾੜਾ ਦੀ 7 ਸਾਲਾ ਬੱਚੀ ਨੇ ਰਚਿਆ ਇਤਿਹਾਸ, ਤਾਈਕਵਾਂਡੋ 'ਚ ਜਿੱਤਿਆ ਸੋਨ ਤਮਗ਼ਾ

author-image
Riya Bawa
New Update
ਫਗਵਾੜਾ ਦੀ 7 ਸਾਲਾ ਬੱਚੀ ਨੇ ਰਚਿਆ ਇਤਿਹਾਸ, ਤਾਈਕਵਾਂਡੋ 'ਚ ਜਿੱਤਿਆ ਸੋਨ ਤਮਗ਼ਾ
Advertisment
publive-image
Advertisment
ਫਗਵਾੜਾ- ਅਜੋਕੇ ਸਮੇਂ ਵਿਚ ਅਕਸਰ ਹੁਣ ਸੁਣਨ ਨੂੰ ਮਿਲਦਾ ਹੈ ਕਿ ਛੋਟੇ ਬੱਚੇ ਵੱਡੇ ਬੱਚਿਆਂ ਜਾ ਨੌਜਵਾਨਾਂ ਨਾਲ ਜਿਆਦਾ ਮੋਹਰਾ ਹਾਸਿਲ ਕਰ ਰਹੇ ਹਨ। ਅਜਿਹਾ ਹੀ ਅੱਜ ਵੇਖਣ ਨੂੰ ਮਿਲਿਆ ਹੈ ਕਿ ਫਗਵਾੜਾ ਦੀ 7 ਸਾਲਾ ਅਨੰਨਿਆ ਗੋਇਲ ਵਿਚ, ਜਿਸ ਨੇ ਓਪਨ ਨੈਸ਼ਨਲ ਤਾਈਕਵਾਂਡੋ ਪੂਮੇ ਤੇ ਸਪੀਡ ਕਿਕਿੰਗ ਚੈਂਪੀਅਨਸ਼ਿਪ 2021 'ਚ ਸੋਨ ਤਮਗ਼ਾ ਜਿੱਤਿਆ ਹੈ। ਦੱਸ ਦੇਈਏ ਕਿ ਇਸ ਪ੍ਰੋਗਰਾਮ ਦਾ ਆਯੋਜਨ ਦੱਖਣੀ ਕੋਰੀਆ ਸਥਿਤ ਕੋਕੀਵੋਨ ਦੇ ਕੋਰੀਆਈ ਕਾਂਬੈਟ ਮਾਰਸ਼ਲ ਆਰਟਸ ਅਕੈਡਮੀ ਵੱਲੋਂ ਕੀਤਾ ਗਿਆ ਸੀ। publive-image 7-year-old ‘Karate Kid’ ਅੰਨਨਿਆ ਨੇ ਤਿੰਨ ਮਹੀਨੇ ਪਹਿਲਾਂ ਤਾਈਕਵਾਂਡੋ ਸਿੱਖਣ ਵਾਲੀ ਅੰਡਰ-7 ਸਬ-ਜੂਨੀਅਰ ਗਰਲਸ ਕੈਟੇਗਰੀ 'ਚ ਹਿੱਸਾ ਲਿਆ ਸੀ। ਇਹ ਆਯੋਜਨ 10 ਜੁਲਾਈ ਤੋਂ 31 ਜੁਲਾਈ ਤਕ ਆਯੋਜਿਤ ਕੀਤਾ ਗਿਆ ਤੇ ਨਤੀਜੇ ਹਾਲ ਹੀ 'ਚ ਐਲਾਨੇ ਗਏ ਸਨ। ਜੇਕਰ ਪਰਿਵਾਰ ਦੀ ਗੱਲ ਕਰੀਏ 'ਤੇ ਅੰਨਨਿਆ ਦੇ ਪਿਤਾ ਅਭਿਨੀਤ ਗੋਇਲ ਜੋ ਇਕ ਐਸੋਸੀਏਟ ਪ੍ਰੋਫ਼ੈਸਰ ਹਨ ਨੇ ਕਿਹਾ ਕਿ ਉਨ੍ਹਾਂ ਨੇ ਤਾਈਕਵਾਂਡੋ ਵੀ ਖੇਡਿਆ ਹੈ। publive-image
Advertisment
ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਨੇ 'ਗੱਲ ਪੰਜਾਬ ਦੀ' ਮੁਹਿੰਮ ਤਹਿਤ 100 ਦਿਨਾਂ ਯਾਤਰਾ ਦੀ ਅੱਜ ਜ਼ੀਰਾ ਹਲਕੇ ਤੋਂ ਕੀਤੀ ਸ਼ੁਰੂਆਤ ਪਿਤਾ ਅਭਿਨੀਤ ਗੋਇਲ ਨੇ ਕਿਹਾ, ''ਮੇਰੀ ਧੀ ਮੈਨੂੰ ਘਰ 'ਤੇ ਕੁਝ ਮੂਵਸ ਕਰਦੇ ਹੋਏ ਦੇਖਦੀ ਸੀ। 'ਦਿ ਕਰਾਡੇ ਕਿਡ' ਦੇਖਣ ਦੇ ਬਾਅਦ ਉਸ ਨੇ ਮੈਨੂੰ ਕਿਹਾ ਕਿ ਉਹ ਇਹ ਖੇਡ ਸਿੱਖਣਾ ਚਾਹੁੰਦੀ ਹੈ।''ਅਭਿਨੀਤ ਨੇ ਅੱਗੇ ਕਿਹਾ ਅੰਨਨਿਆ ਨੇ ਮਹਾਮਾਰੀ ਦੇ ਦੌਰਾਨ ਇਹ ਖੇਡ ਸਿੱਖਣਾ ਸ਼ੁਰੂ ਕੀਤਾ। ਇਹ ਵੀ ਪੜ੍ਹੋ: ਪਤਨੀ ਸੁਨੰਦਾ ਪੁਸ਼ਕਰ ਮੌਤ ਮਾਮਲੇ 'ਚ ਲੱਗੇ ਸਾਰੇ ਦੋਸ਼ਾਂ ਤੋਂ ਸ਼ਸ਼ੀ ਥਰੂਰ ਨੂੰ ਮਿਲੀ ਵੱਡੀ ਰਾਹਤ ਉਸ ਦੇ ਪਿਤਾ ਉਸ ਦੇ ਪਹਿਲੇ ਕੋਚ ਸਨ ਜਿਨ੍ਹਾਂ ਨੇ ਇਸ ਦੀ ਡਾਈਟ 'ਤੇ ਨਜ਼ਰ ਰੱਖੀ ਤੇ ਉਸ ਨੂੰ ਖੇਡ ਬਾਰੇ ਸਿਖਾਇਆ। ਦੱਸਣਯੋਗ ਹੈ ਕਿ ਪਹਿਲਾਂ ਚੈਂਪੀਅਨਸ਼ਿਪ ਦਾ ਆਯੋਜਨ ਮੁੰਬਈ 'ਚ ਹੁੰਦਾ ਸੀ। ਉਨ੍ਹਾਂ ਕਿਹਾ, 7 ਸਾਲ ਦੇ ਬੱਚੇ ਲਈ 72 ਵਾਰ ਕਿੱਕ ਮਾਰਨਾ ਇਕ ਮੁਸ਼ਕਲ ਕੰਮ ਹੈ ਪਰ ਜੇਕਰ ਸਰੀਰ ਨੂੰ ਇਕ ਖ਼ਾਸ ਕੋਣ 'ਤੇ ਝੁਕਾ ਕੇ ਇਸ 'ਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। -PTCNews publive-image  -
phagwara south-korea karate-kid 7-year-old taekwondo aaniyaa-goyal
Advertisment

Stay updated with the latest news headlines.

Follow us:
Advertisment