Fri, Apr 19, 2024
Whatsapp

ਦੇਸ਼ ਦੇ 70 ਜ਼ਿਲ੍ਹਿਆਂ ਵਿੱਚ 1 ਤੋਂ 15 ਮਾਰਚ ਦਰਮਿਆਨ 150 ਫ਼ੀਸਦ ਤੋਂ ਜ਼ਿਆਦਾ ਵਧੇ ਕੋਰੋਨਾ ਕੇਸ 

Written by  Shanker Badra -- March 17th 2021 10:29 PM -- Updated: March 17th 2021 10:52 PM
ਦੇਸ਼ ਦੇ 70 ਜ਼ਿਲ੍ਹਿਆਂ ਵਿੱਚ 1 ਤੋਂ 15 ਮਾਰਚ ਦਰਮਿਆਨ 150 ਫ਼ੀਸਦ ਤੋਂ ਜ਼ਿਆਦਾ ਵਧੇ ਕੋਰੋਨਾ ਕੇਸ 

ਦੇਸ਼ ਦੇ 70 ਜ਼ਿਲ੍ਹਿਆਂ ਵਿੱਚ 1 ਤੋਂ 15 ਮਾਰਚ ਦਰਮਿਆਨ 150 ਫ਼ੀਸਦ ਤੋਂ ਜ਼ਿਆਦਾ ਵਧੇ ਕੋਰੋਨਾ ਕੇਸ 

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੇ 16 ਸੂਬਿਆਂ ਦੇ 70 ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਕੇਸਾਂ ਵਿੱਚ 150 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ ,ਜੋ ਚਿੰਤਾਜਨਕ ਹੈ। ਇਸ ਤੋਂ ਇਲਾਵਾ 17 ਸੂਬਿਆਂ ਦੇ 55 ਜ਼ਿਲ੍ਹਿਆਂ ਵਿਚ 100 ਤੋਂ 150 ਫ਼ੀਸਦੀ ਦੇ ਵਿਚਕਾਰ ਵਾਧਾ ਹੋਇਆ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤੇ ਸੂਬੇ ਅਤੇ ਜ਼ਿਲ੍ਹੇ ਅਜਿਹੇ ਹਨ , ਜਿੱਥੇ ਕੋਰੋਨਾ ਦੇ ਵੱਧ ਰਹੇ ਰੁਝਾਨ ਨੂੰ ਵੇਖਿਆ ਗਿਆ ਹੈ, ਜੋ ਭਾਰਤ ਦੇ ਕੇਂਦਰੀ ਅਤੇ ਪੱਛਮੀ ਹਿੱਸਿਆਂ ਵਿੱਚ ਸਥਿਤ ਹਨ। ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ ਜ਼ਿਲ੍ਹੇ ਦੇ ਮੈਡੀਕਲ ਕਾਲਜ ਦੇ 20 ਵਿਦਿਆਰਥੀ ਆਏ ਕੋਰੋਨਾ ਪਾਜ਼ੀਟਿਵ , ਮਚੀ ਹਲਚਲ ਸਿਹਤ ਸਕੱਤਰ ਨੇ ਇਹ ਵੀ ਕਿਹਾ ਕਿ ਭਾਰਤ ਵਿਚ ਰੋਜ਼ਾਨਾ ਦੇ ਮੁਕਾਬਲੇ ਨਵੇਂ ਕੇਸਾਂ ਦੀ ਰਿਪੋਰਟ ਸਤੰਬਰ 2020 ਵਿਚ ਸਭ ਤੋਂ ਵੱਧ ਸੀ, ਜਦੋਂਕਿ ਇਕੋ ਦਿਨ 97,894 ਕੇਸ ਸਾਹਮਣੇ ਆਏ। ਹਾਲਾਂਕਿ, ਫਰਵਰੀ 2021 ਤੱਕ ਕੇਸਾਂ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਇਸ ਵਿੱਚ ਫਿਰ ਤੋਂ ਕੋਰੋਨਾ ਦੇ ਵੱਧਦੇ ਕੇਸਾਂ ਦਾ ਰੁਝਾਨ ਦੇਖਣ ਨੂੰ ਮਿਲਿਆ, ਇਸ ਨੂੰ ਇੱਕ “ਚਿੰਤਾ ਦਾ ਵਿਸ਼ਾ” ਦੱਸਦਿਆਂ ਹੈ। [caption id="attachment_482349" align="aligncenter" width="696"] ਦੇਸ਼ ਦੇ 70 ਜ਼ਿਲ੍ਹਿਆਂ ਵਿੱਚ 1 ਤੋਂ 15 ਮਾਰਚ ਦਰਮਿਆਨ 150 ਫ਼ੀਸਦ ਤੋਂ ਜ਼ਿਆਦਾ ਵਧੇ ਕੋਰੋਨਾ ਕੇਸ[/caption] ਸਿਹਤ ਸਕੱਤਰ ਦੀ ਇਹ ਟਿੱਪਣੀ ਉਸ ਦਿਨ ਤੋਂ ਬਾਅਦ ਆਈ ,ਜਦੋਂ ਭਾਰਤ ਨੇ ਪਿਛਲੇ ਦਿਨੀਂ ਇਸ ਸਾਲ ਦੇ ਸਭ ਤੋਂ ਵੱਡੇ ਰੋਜ਼ਾਨਾ ਨਵੇਂ ਕੇਸਾਂ ਦੀ ਰਿਪੋਰਟ ਕੀਤੀ ਸੀ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਵਿਡ -19 ਦੀ ਗਿਣਤੀ 28,903 ਅਤੇ 188 ਮੌਤਾਂ ਦੀ ਦਰ ਨਾਲ 11,438,734 ਕੇਸਾਂ 'ਤੇ ਪਹੁੰਚ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 159,044 ਹੋ ਗਈ ਹੈ। [caption id="attachment_482348" align="aligncenter" width="299"] ਦੇਸ਼ ਦੇ 70 ਜ਼ਿਲ੍ਹਿਆਂ ਵਿੱਚ 1 ਤੋਂ 15 ਮਾਰਚ ਦਰਮਿਆਨ 150 ਫ਼ੀਸਦ ਤੋਂ ਜ਼ਿਆਦਾ ਵਧੇ ਕੋਰੋਨਾ ਕੇਸ[/caption] ਮਹਾਰਾਸ਼ਟਰ ਵਿਚ, ਜੋ ਕਿ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਤ ਸੂਬਾ ਰਿਹਾ ਹੈ। ਨੰਦੇੜ ਜ਼ਿਲੇ ਵਿਚ 1 ਤੋਂ 15 ਮਾਰਚ ਦਰਮਿਆਨ ਦਰਜ ਮਾਮਲਿਆਂ ਵਿਚ 385 ਫ਼ੀਸਦ ਵਾਧਾ ਹੋਇਆ ਹੈ, ਇਸ ਤੋਂ ਬਾਅਦ ਨੰਦੂਰਬਰ ਵਿਚ 224 ਪ੍ਰਤੀਸ਼ਤ ਵਾਧਾ ਹੋਇਆ ਹੈ ਅਤੇ ਬੀਡ 'ਚ 219 ਪ੍ਰਤੀਸ਼ਤ ਵਾਧਾ ਹੋਇਆ ਹੈ। ਇਸੇ ਦੌਰਾਨ ਧੂਲੇ, ਨਾਸਿਕ, ਜਲਗਾਓਂ, ਭੰਡਾਰਾ ਅਤੇ ਨਾਗਪੁਰ ਜ਼ਿਲ੍ਹਿਆਂ ਵਿੱਚ ਇਹ ਵਾਧਾ 200 ਫੀਸਦ ਤੋਂ ਵੀ ਘੱਟ ਰਿਹਾ ਹੈ, ਜਦੋਂ ਕਿ ਚੰਦਰਪੁਰ, ਅਹਿਮਦਨਗਰ, ਬੁਲਧਾਨਾ, ਔਰੰਗਾਬਾਦ ਅਤੇ ਅਕੋਲਾ ਵਿੱਚ ਇਹ 100 ਪ੍ਰਤੀਸ਼ਤ ਤੋਂ ਵੀ ਘੱਟ ਸੀ। -PTCNews


Top News view more...

Latest News view more...