Advertisment

ਦਿਲ ਦਾ ਦੌਰਾ ਪੈਣ ਨਾਲ ਹੋਈ ਬਜ਼ੁਰਗ ਕਿਸਾਨ ਦੀ ਮੌਤ, ਇਕ ਦਿਨ 'ਚ ਗਈ ਤਿੰਨ ਕਿਸਾਨਾਂ ਦੀ ਜਾਨ

author-image
Jagroop Kaur
New Update
ਦਿਲ ਦਾ ਦੌਰਾ ਪੈਣ ਨਾਲ ਹੋਈ ਬਜ਼ੁਰਗ ਕਿਸਾਨ ਦੀ ਮੌਤ, ਇਕ ਦਿਨ 'ਚ ਗਈ ਤਿੰਨ ਕਿਸਾਨਾਂ ਦੀ ਜਾਨ
Advertisment
ਖ਼ੇਤੀ ਕਾਨੂੰਨਾਂ ਦੇ ਵਿਰੋਧ ’ਚ ਪਿਛਲੇ 74 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਅੱਜ ਟਿਕਰੀ ਬਾਰਡਰ ’ਤੇ 70 ਸਾਲ ਦੇ ਬਜ਼ੁਰਗ ਕਿਸਾਨ ਲੱਖਾ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮਿ੍ਰਤਕ ਕਿਸਾਨ ਸੰਗਰੂਰ ਦੇ ਪਿੰਡ ਕਲੋਦੀ ਦਾ ਰਹਿਣ ਵਾਲਾ ਸੀ। ਇਸ ਤੋਂ ਪਹਿਲਾ ਵੀ ਉਹ ਕਈ ਦਿਨ ਟਿਕਰੀ ਬਾਰਡਰ ’ਤੇ ਲਗਾ ਕੇ ਆਇਆ ਸੀ ਅਤੇ ਇਸ ਵਾਰ 3 ਫ਼ਰਵਰੀ ਨੂੰ ਫ਼ਿਰ ਤੋਂ ਅੰਦੋਲਨ ’ਚ ਸ਼ਾਮਲ ਹੋਇਆ ਸੀ। ਜਿਥੇ ਉਹਨਾਂ ਨੂੰ ਦਿਲ ਦਾ ਦੌਰਾ ਪਾ ਗਿਆ ਤੇ ਉਹਨਾਂ ਦੀ ਮੌਤ ਹੋ ਗਈ | Bharat Bandh Chakka Jam : Farmers for 3-hour ‘chakka jam’ against Farmers laws
Advertisment
READ MORE : ਮੋਦੀ ਦੇ ਨਾਮ ਚਿੱਠੀ ਲਿੱਖ ਕਿਸਾਨ ਨੇ ਲਿਆ ਫ਼ਾਹਾ, ‘ਕਿਹਾ ਪਤਾ ਨਹੀਂ ਕਦ ਹੋਣੇ ਕਾਨੂੰਨ ਰੱਦ’ ਜ਼ਿਕਰਯੋਗ ਹੈ ਕਿ ਅੱਜ ਦੇ ਹੀ ਦਿਨ ਇਸ ਕਿਸਾਨ ਸਣੇ ਹੁਣ ਤੱਕ ਤਿੰਨ ਕਿਸਾਨ ਆਪਣੀ ਜਾਨ ਗੁਆ ਚੁਕੇ ਹਨ , ਜਿਨ੍ਹਾਂ ਵਿਚ ਇੱਕ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਅਤੇ ਇਕ ਹੋਰ ਬਜ਼ੁਰਗ ਕਿਸਾਨ ਜੋ ਕਿ ਮੋਗਾ ਦੇ ਰਹਿਣ ਵਾਲੇ ਸਨ ਉਹਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।publive-image ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ -ਵੱਖ ਹਾਈਵੇਜ਼ ਉਤੇ ਚੱਕਾ ਜਾਮ ਜ਼ਿਕਰਯੋਗ ਹੈ ਕਿ ਖ਼ੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ 2 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਵਲੋਂ ਸ਼ਨੀਵਾਰ ਨੂੰ ਚੱਕਾ ਜਾਮ ਕੀਤਾ ਗਿਆ। ਕੇਂਦਰੀ ਗ੍ਰਹਿ ਮੰਤਰਾਲਾ ਨੇ ਚੱਕਾ ਜਾਮ ਨੂੰ ਧਿਆਨ ’ਚ ਰੱਖਦਿਆਂ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਦੀਆਂ ਸਰਹੱਦਾਂ ’ਤੇ ਇੰਟਰਨੈੱਟ ਸੇਵਾਵਾਂ ਸ਼ਨੀਵਾਰ ਰਾਤ 12 ਵਜੇ ਤੱਕ ਬੰਦ ਰੱਖੀਆਂ। ਫਿਲਹਾਲ ਸੇਵਾਵਾਂ ਬਹਾਲ ਕਰ ਦਿਤੀਆਂ ਹਨ।-
farmer-protest farmer-died delhi-border farm-laws farmer-died-due-to-heart-attack singhu-tikkri-border 70-%e0%a8%b8%e0%a8%be%e0%a8%b2-%e0%a8%a6%e0%a9%87-%e0%a8%ac%e0%a9%9b%e0%a9%81%e0%a8%b0%e0%a8%97-%e0%a8%95%e0%a8%bf%e0%a8%b8%e0%a8%be%e0%a8%a8-%e0%a8%b2%e0%a9%b1%e0%a8%96%e0%a8%be-%e0%a8%b8%e0%a8%bf
Advertisment

Stay updated with the latest news headlines.

Follow us:
Advertisment