Advertisment

ਦਿੱਲੀ ਅੰਦੋਲਨ 'ਚ ਹੋਈ 70 ਸਾਲਾ ਮਹਿਲਾ ਦੀ ਮੌਤ,ਪਿੰਡ ਮਹੇਸਰੀ 'ਚ ਕੀਤਾ ਅੰਤਮ ਸੰਸਕਾਰ

author-image
Jagroop Kaur
New Update
ਦਿੱਲੀ ਅੰਦੋਲਨ 'ਚ ਹੋਈ 70 ਸਾਲਾ ਮਹਿਲਾ ਦੀ ਮੌਤ,ਪਿੰਡ ਮਹੇਸਰੀ 'ਚ ਕੀਤਾ ਅੰਤਮ ਸੰਸਕਾਰ
Advertisment
ਦਿੱਲੀ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਮੋਗਾ ਜਿਲ੍ਹੇ ਦੀ ਇੱਕ ਹੋਰ ਸ਼ਹਾਦਤ ਹੋ ਗਈ। ਪਿੰਡ ਮਹੇਸਰੀ ਤੋਂ ਸੱਤਰ ਸਾਲਾਂ ਬੀਬੀ ਸੁਖਦੇਵ ਕੌਰ ਮਹੇਸਰੀ ਨੇ ਬੀਤੇ ਕੱਲ੍ਹ ਅੰਤਿਮ ਸਾਹ ਲਿਆ। ਲਗਭੱਗ ਗਿਆਰਾਂ ਦਿਨ ਸਿੰਘੂ ਬਾਡਰ ਉੱਤੇ ਲੱਗੇ ਕਿਸਾਨ ਮੋਰਚੇ ਵਿੱਚ ਦਿਨ ਰਾਤ ਸ਼ਾਮਲ ਹੋਣ ਵਾਲੀ ਬੀਬੀ ਸੁਖਦੇਵ ਕੌਰ ਮਹੇਸਰੀ ਓਥੇ ਬਿਮਾਰ ਹੋ ਗਏ ਸਨ।Farmers Agitation: Madhya Pradesh Home Minister Narottam Mishra said that the farmers protest was an experiment. ਪੜ੍ਹੋ ਹੋਰ ਖ਼ਬਰਾਂ : 
Advertisment
ਜਲਾਲਾਬਾਦ ‘ਚ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਹਮਲਾ , ਕੀਤੀ ਫ਼ਾਇਰਿੰਗ
ਉਹਨਾਂ ਨੂੰ ਬਿਮਾਰੀ ਦੀ ਹਾਲਤ ਵਿੱਚ ਹੀ ਪੰਜਾਬ ਲਿਆ ਕੇ ਪਹਿਲਾਂ ਤਲਵੰਡੀ ਭਾਈ, ਫਿਰ ਮੋਗੇ ਅਤੇ ਬਾਅਦ ਵਿੱਚ ਫਰੀਦਕੋਟ ਦਾਖਲ ਕਰਵਾਇਆ ਗਿਆ ਸੀ। ਉਸਦੇ ਨਾਲ ਗਈ ਸੁਖਜੀਤ ਕੌਰ ਨੇ ਦੱਸਿਆ ਕਿ ਓਥੇ ਠੰਡ ਅਤੇ ਮੀਂਹ ਦੇ ਮੌਸਮ ਵਿੱਚ ਵੀ ਸੁਖਦੇਵ ਕੌਰ ਓਥੇ ਪੰਡਾਲ ਵਿੱਚ ਹਾਜ਼ਰੀ ਭਰਦੀ ਰਹੀ ਅਤੇ ਰੋਜ਼ਾਨਾ ਲੰਗਰਾਂ ਵਿੱਚ ਸੇਵਾ ਕਰਦੀ ਰਹੀ। ਇਸ ਮੌਕੇ ਮਾਤਾ ਦੀ ਮ੍ਰਿਤਕ ਦੇਹ ਉੱਪਰ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਵੱਲੋਂ ਖੇਤੀ ਅੰਦੋਲਨ ਦਾ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ।Farmer Protestਜਿਕਰਯੋਗ ਹੈ ਕਿ ਮਾਤਾ ਸੁਖਦੇਵ ਕੌਰ ਛੋਟੀ ਕਿਸਾਨੀ ਨਾਲ ਸਬੰਧਿਤ ਪਰਵਾਰ ਵਿੱਚੋਂ ਸਨ ਅਤੇ ਉਹਨਾਂ ਦੇ ਚਾਰ ਪੁੱਤਰਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ। ਪਤੀ ਦਲੀਪ ਸਿੰਘ ਵੀ ਕਈ ਸਾਲ ਪਹਿਲਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ। ਮੌਜੂਦਾ ਕਿਸਾਨ ਅੰਦੋਲਨ ਵਿੱਚ ਜਿੱਥੇ ਮਾਤਾ ਸੁਖਦੇਵ ਕੌਰ ਨੇ ਖੁਦ ਹਾਜ਼ਰੀ ਲਗਵਾਈ, ਓਥੇ ਉਸਦੇ ਪੁੱਤਰ,ਪੋਤਰੇ ਅਤੇ ਰਿਸ਼ਤੇਦਾਰ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।
ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਬੀਬੀ ਦੇ ਪਰਵਾਰ ਨੂੰ ਸਹਾਇਤਾ ਰਾਸ਼ੀ ਦਿੱਤੀ ਜਾਵੇ। ਮਾਤਾ ਦੀ ਇਹ ਸ਼ਹਾਦਤ ਪੰਜਾਬ ਦੀ ਮਿੱਟੀ ਬਚਾਉਣ ਲਈ ਲੱਗੇ ਮੋਰਚੇ ਦੌਰਾਨ ਹੋਈ ਹੈ। ਸਸਕਾਰ ਮੌਕੇ ਮਾਤਾ ਦੇ ਸਪੁੱਤਰ ਸਰੂਪ ਸਿੰਘ, ਸੁਖਪਾਲ ਸਿੰਘ, ਰਮਨਜੀਤ ਸਿੰਘ ਨੇ ਚਿਖਾ ਨੂੰ ਅਗਨੀ ਦਿਖਾਈ।
-
farmer-protest moga-village 70-year-old-women-died-in-delhi-border delhi-biorder old-women-died women-died-in-delhi-farmers-protest
Advertisment

Stay updated with the latest news headlines.

Follow us:
Advertisment