Fri, Apr 19, 2024
Whatsapp

ਸਕੂਲੀ ਵਿਦਿਆਰਥੀਆਂ ਤੱਕ ਪਹੁੰਚਿਆ ਕੋਰੋਨਾ, ਸਕੂਲ 'ਚ ਮਿਲੇ 72 ਬੱਚੇ ਕੋਰੋਨਾ ਪਾਜ਼ੀਟਿਵ ,ਮਚਿਆ ਹੜਕੰਪ

Written by  Shanker Badra -- November 18th 2020 01:34 PM
ਸਕੂਲੀ ਵਿਦਿਆਰਥੀਆਂ ਤੱਕ ਪਹੁੰਚਿਆ ਕੋਰੋਨਾ, ਸਕੂਲ 'ਚ ਮਿਲੇ 72 ਬੱਚੇ ਕੋਰੋਨਾ ਪਾਜ਼ੀਟਿਵ ,ਮਚਿਆ ਹੜਕੰਪ

ਸਕੂਲੀ ਵਿਦਿਆਰਥੀਆਂ ਤੱਕ ਪਹੁੰਚਿਆ ਕੋਰੋਨਾ, ਸਕੂਲ 'ਚ ਮਿਲੇ 72 ਬੱਚੇ ਕੋਰੋਨਾ ਪਾਜ਼ੀਟਿਵ ,ਮਚਿਆ ਹੜਕੰਪ

ਸਕੂਲੀ ਵਿਦਿਆਰਥੀਆਂ ਤੱਕ ਪਹੁੰਚਿਆ ਕੋਰੋਨਾ, ਸਕੂਲ 'ਚ ਮਿਲੇ 72 ਬੱਚੇ ਕੋਰੋਨਾ ਪਾਜ਼ੀਟਿਵ ,ਮਚਿਆ ਹੜਕੰਪ:ਰੇਵਾੜੀ : ਕੋਰੋਨਾ ਨੇ ਦੁਨੀਆ ਭਰ ‘ਚ ਲਗਾਤਾਰ ਤਬਾਹੀ ਮਚਾਈ ਹੋਈ ਹੈ। ਜਿਵੇਂ ਹੀ ਸਰਦੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ ,ਕੋਰੋਨਾ ਵਾਇਰਸ ਨਾਲ ਸੰਕਰਮਣ ਦੇ ਕੇਸ ਫਿਰ ਤੇਜ਼ੀ ਨਾਲ ਵੱਧ ਰਹੇ ਹਨ। ਵੱਧ ਰਹੀ ਸਰਦੀ ਦਾ ਪ੍ਰਭਾਵ ਹੁਣ ਸਕੂਲੀ ਵਿਦਿਆਰਥੀਆਂ 'ਤੇ ਵੀ ਦਿਖਾਈ ਦੇ ਰਿਹਾ ਹੈ। [caption id="attachment_450244" align="aligncenter" width="700"]72 students Coronavirus positive in Haryana, school will be closed for 2 weeks ਸਕੂਲੀ ਵਿਦਿਆਰਥੀਆਂ ਤੱਕ ਪਹੁੰਚਿਆ ਕੋਰੋਨਾ, ਸਕੂਲ 'ਚ ਮਿਲੇ 72 ਬੱਚੇ ਕੋਰੋਨਾ ਪਾਜ਼ੀਟਿਵ ,ਮਚਿਆ ਹੜਕੰਪ[/caption] ਹਰਿਆਣਾ ਵਿੱਚਸਕੂਲ ਖੁੱਲ੍ਹਣ ਤੋਂ ਬਾਅਦ ਪਹਿਲੀ ਵਾਰ ਜ਼ਿਲੇ ਦੇ ਕਸਬਾ ਕੁੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮੇਤ ਜ਼ਿਲ੍ਹੇ ਦੇ 12 ਸਰਕਾਰੀ ਸਕੂਲਾਂ ਦੇ 837 ਬੱਚਿਆਂ ਵਿਚੋਂ 72 ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਸਕੂਲ ਨੂੰ ਤਿੰਨ ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। [caption id="attachment_450243" align="aligncenter" width="700"]72 students Coronavirus positive in Haryana, school will be closed for 2 weeks ਸਕੂਲੀ ਵਿਦਿਆਰਥੀਆਂ ਤੱਕ ਪਹੁੰਚਿਆ ਕੋਰੋਨਾ, ਸਕੂਲ 'ਚ ਮਿਲੇ 72 ਬੱਚੇ ਕੋਰੋਨਾ ਪਾਜ਼ੀਟਿਵ ,ਮਚਿਆ ਹੜਕੰਪ[/caption] ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਦੀਵਾਲੀ ਪੂਜਾ ਬੰਪਰ -2020 ਦੀ ਖਰੀਦੀ ਹੈ ਟਿਕਟ ਤਾਂ ਹੁਣੇ ਪੜ੍ਹੋ ਇਹ ਵੱਡੀ ਖ਼ਬਰ ਜਾਣਕਾਰੀ ਅਨੁਸਾਰ ਸਾਰੇ ਸੰਕਰਮਿਤ ਬੱਚੇ ਕੁੰਡ ਦੇ ਨੇੜਲੇ ਪਿੰਡ ਪਡਲਾ ਦੇ ਵਸਨੀਕ ਹਨ। ਹੁਣ ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਿੰਡ ਨੂੰ ਸੈਨੀਟੇਜ਼ਰ ਕੀਤਾ ਜਾ ਰਿਹਾ ਹੈ। ਕੋਰੋਨਾ ਦੀ ਲਾਗ ਘੱਟ ਹੋਣ ਵਾਲੇ ਸਕੂਲਾਂ ਨੂੰ ਤਿੰਨ ਤੋਂ ਚਾਰ ਦਿਨਾਂ ਲਈ ਅਤੇ ਜ਼ਿਆਦਾਲਾਗ ਵਾਲੇ ਸਕੂਲਾਂ ਨੂੰ 14 ਦਿਨਾਂ ਤੋਂ ਬੰਦ ਕੀਤਾ ਗਿਆ ਹੈ। [caption id="attachment_450242" align="aligncenter" width="700"]72 students Coronavirus positive in Haryana, school will be closed for 2 weeks ਸਕੂਲੀ ਵਿਦਿਆਰਥੀਆਂ ਤੱਕ ਪਹੁੰਚਿਆ ਕੋਰੋਨਾ, ਸਕੂਲ 'ਚ ਮਿਲੇ 72 ਬੱਚੇ ਕੋਰੋਨਾ ਪਾਜ਼ੀਟਿਵ ,ਮਚਿਆ ਹੜਕੰਪ[/caption] ਨੋਡਲ ਅਧਿਕਾਰੀ ਡਾ: ਵਿਜੇ ਪ੍ਰਕਾਸ਼ ਨੇ ਦੱਸਿਆ ਕਿ ਲੋਕਾਂ ਨੂੰ ਵਾਰ -ਵਾਰ ਕੋਰੋਨਾ ਦੀ ਲਾਗ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਲੋਕ ਅਜੇ ਵੀ ਲਾਪਰਵਾਹੀ ਵਰਤ ਰਹੇ ਹਨ। ਉਸਨੇ ਲੋਕਾਂ ਨੂੰ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਕੋਰੋਨਾ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਸਕੂਲ ਖੋਲ੍ਹੇ ਗਏ ਹਨ ਪਰ ਚਿੰਤਾ ਦੀ ਗੱਲ ਇਹ ਹੈ ਕਿ ਉਦੋਂ ਤੋਂ ਹੀ ਸਕੂਲਾਂ ਵਿੱਚ ਬੱਚੇ ਕੋਰੋਨਾ ਪਾਜ਼ੀਟਿਵ ਮਿਲ ਰਹੇ ਹਨ। -PTCNews


Top News view more...

Latest News view more...