ਪੰਜਾਬ ‘ਚ ਕੋਰੋਨਾ ਦਾ ਕਹਿਰ, 76 ਹੋਰ ਲੋਕਾਂ ਦੀ ਮੌਤ, 24 ਘੰਟੇ ‘ਚ 7,014 ਨਵੇਂ ਕੇਸ

Coronavirus : India reports highest-ever surge of 3.46 lakh Covid-19 cases, 2,624 deaths

ਕੋਰੋਨਾਵਾਇਰਸ ਨਾ ਦਾ ਦੈਂਤ ਨਿਤ ਦਿਨ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਲੈ ਰਿਹਾ ਹੈ ਇਸ ਭਿਆਨਕ ਬਿਮਾਰੀ ਦਾ ਕਹਿਰ ਦੇਸ਼ ਦੁਨੀਆਂ ‘ਚ ਲਗਾਤਾਰ ਜਾਰੀ ਹੈ। ਪੰਜਾਬ ‘ਚ ਕੋਰੋਨਾ ਦੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ। ਪਿੱਛਲੇ 24 ਘੰਟਿਆਂ ਵਿੱਚ 76 ਹੋਰ ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਜਦਕਿ 7,014 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 48,154 ਹੋ ਗਈ ਹੈ।

ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਹਰ ਰੋਜ਼ ਕਰੀਬ ਤਿੰਨ ਲੱਖ ਤੋਂ ਜ਼ਿਆਦਾ ਕੋਰੋਨਾ ਕੇਸ ਸਾਹਮਣੇ ਆਉਣ ਲੱਗੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਚ 3,49,691 ਨਵੇਂ ਕੋਰੋਨਾ ਕੇਸ ਆਏ ਜਦਕਿ 2,767 ਦੀ ਮੌਤ ਕੋਰੋਨਾ ਕਾਰਨ ਹੋਈ ਹੈ।

ਹਾਲਾਂਕਿ 2,17,113 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਸ਼ੁੱਕਰਵਾਰ ਦੇਸ਼ ਚ 3,46,786 ਨਵੇਂ ਕੇਸ ਸਾਹਮਣੇ ਆਏ ਸਨ। ਬੀਤੇ ਚਾਰ ਦਿਨਾਂ ‘ਚ ਦੇਸ਼ ਚ 1.3 ਮਿਲੀਅਨ ਤੋਂ ਜ਼ਿਆਦਾ ਕੇਸ ਆ ਚੁੱਕੇ ਹਨ। 21 ਅਪ੍ਰੈਲ ਤੋਂ ਲੈਕੇ 24 ਅਪ੍ਰੈਲ ਤਕ ਕ੍ਰਮਵਾਰ 3.14 ਲੱਖ, 3.32 ਲੱਖ, 3.46 ਲੱਖ, 3.49 ਲੱਖ ਕੇਸ ਦਰਜ ਕੀਤੇ ਗਏ ਹਨ। ਇਹ ਅੰਕੜਾ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ।