Tue, Apr 16, 2024
Whatsapp

ਜਲੰਧਰ ਵਿਖੇ ਵਾਪਰੀ ਵਾਰਦਾਤ , ਰੰਜਿਸ਼ ਦੇ ਚਲਦਿਆਂ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ

Written by  Kaveri Joshi -- May 21st 2020 03:43 PM
ਜਲੰਧਰ ਵਿਖੇ ਵਾਪਰੀ ਵਾਰਦਾਤ , ਰੰਜਿਸ਼ ਦੇ ਚਲਦਿਆਂ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ

ਜਲੰਧਰ ਵਿਖੇ ਵਾਪਰੀ ਵਾਰਦਾਤ , ਰੰਜਿਸ਼ ਦੇ ਚਲਦਿਆਂ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ

ਜਲੰਧਰ- ਜਲੰਧਰ ਵਿਖੇ ਵਾਪਰੀ ਵਾਰਦਾਤ , ਰੰਜਿਸ਼ ਦੇ ਚਲਦਿਆਂ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ: ਪੰਜਾਬ 'ਚ ਕਿਸੇ ਨਾ ਕਿਸੇ ਕਾਰਨ ਕਤਲੋਗਾਰਤ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ । ਜਲੰਧਰ ਵਿਖੇ ਨਿਊ ਸੰਤੋਖਪੁਰਾ ਇਲਾਕੇ 'ਚ ਕਿਸੇ ਰੰਜਿਸ਼ ਦੇ ਚਲਦਿਆਂ ਇੱਕ ਬਜ਼ੁਰਗ ਦੇ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦਵਿੰਦਰ , ਜਿਸਦੀ ਉਮਰ 76 ਸਾਲ ਦੱਸੀ ਗਈ ਹੈ , ਦੇ ਬੇਟੇ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਗੁਆਂਢੀ ਕਿਸੇ ਗੱਲੋਂ ਉਨ੍ਹਾਂ ਨਾਲ ਰੰਜਿਸ਼ ਰੱਖਦੇ ਸਨ , ਜਿਸਦੇ ਚਲਦੇ ਉਹਨਾਂ ਨੇ ਉਸਦੇ ਪਿਤਾ ਨੂੰ ਬੇਰਹਿਮੀ ਨਾਲ ਕੁੱਟ ਕੇ ਮਾਰ ਮੁਕਾਇਆ ਹੈ । ਉਹਨਾਂ ਕਿਹਾ ਕਿਹਾ ਕਿ ਗੁਆਂਢੀ ਸਵੇਰੇ ਉਸਦੇ ਪਿਤਾ ਨੂੰ ਚੁੱਕ ਕੇ ਆਪਣੇ ਘਰ ਲੈ ਕੇ ਗਏ ਅਤੇ ਉਹਨਾਂ ਦੇ ਪਿਤਾ ਨੂੰ ਬੁਰੀ ਤਰ੍ਹਾਂ ਕੁੱਟਿਆ । ਜਦੋਂ ਉਹ ( ਮੁਖ਼ਤਿਆਰ ਸਿੰਘ ) ਆਪਣੇ ਪਿਤਾ ਨੂੰ ਬਚਾਉਣ ਲਈ ਉਕਤ ਸਥਾਨ 'ਤੇ ਪੁੱਜਿਆ ਤਾਂ ਉਸਦੇ ਪਿਤਾ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ ਦੇ ਚਲਦੇ ਹਾਲਾਤ ਖ਼ਰਾਬ ਹੋਣ ਜਾਣ ਕਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਖੇ ਲਿਆਂਦਾ ਗਿਆ , ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ। ਇਸ ਮਾਮਲੇ ਸਬੰਧੀ ਜਾਂਚ ਕਰ ਰਹੇ ਅਧਿਕਾਰੀ ਨਿਸ਼ਾਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਬਾਰੇ ਥਾਣਾ 8 ਦੀ ਪੁਲਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ , ਜੋ ਵੀ ਇਸ ਮਾਮਲੇ 'ਚ ਦੋਸ਼ੀ ਪਾਇਆ ਜਾਵੇਗੀ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।


Top News view more...

Latest News view more...