Thu, Apr 18, 2024
Whatsapp

ਜਦੋਂ 78 ਸਾਲਾ ਬਖਸ਼ੀਸ਼ ਨੇ ਦੌੜ ‘ਚ ਜਿੱਤਿਆ ਸੋਨ ਤਮਗ਼ਾ ਤਾਂ ਮੈਦਾਨ 'ਚ ਛਾਇਆ ਮਾਤਮ , ਜਾਣੋਂ ਪੂਰਾ ਮਾਮਲਾ

Written by  Shanker Badra -- November 21st 2019 01:14 PM
ਜਦੋਂ 78 ਸਾਲਾ ਬਖਸ਼ੀਸ਼ ਨੇ ਦੌੜ ‘ਚ ਜਿੱਤਿਆ ਸੋਨ ਤਮਗ਼ਾ ਤਾਂ ਮੈਦਾਨ 'ਚ ਛਾਇਆ ਮਾਤਮ , ਜਾਣੋਂ ਪੂਰਾ ਮਾਮਲਾ

ਜਦੋਂ 78 ਸਾਲਾ ਬਖਸ਼ੀਸ਼ ਨੇ ਦੌੜ ‘ਚ ਜਿੱਤਿਆ ਸੋਨ ਤਮਗ਼ਾ ਤਾਂ ਮੈਦਾਨ 'ਚ ਛਾਇਆ ਮਾਤਮ , ਜਾਣੋਂ ਪੂਰਾ ਮਾਮਲਾ

ਜਦੋਂ 78 ਸਾਲਾ ਬਖਸ਼ੀਸ਼ ਨੇ ਦੌੜ ‘ਚ ਜਿੱਤਿਆ ਸੋਨ ਤਮਗ਼ਾ ਤਾਂ ਮੈਦਾਨ 'ਚ ਛਾਇਆ ਮਾਤਮ , ਜਾਣੋਂ ਪੂਰਾ ਮਾਮਲਾ:ਚੰਡੀਗੜ੍ਹ : 78 ਸਾਲਾਂ ਦੇ ਐਥਲਿਟ ਬਖਸ਼ੀਸ਼ ਸਿੰਘ ਦੀ 1500 ਮੀਟਰ ਦੌੜ ਜਿੱਤਣ ਤੋਂ ਬਾਅਦ ਮੈਦਾਨ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਐਥਲਿਟ ਬਖਸ਼ੀਸ਼ ਸਿੰਘਹੁਸ਼ਿਆਰਪੁਰ ਦੇ ਪਿੰਡ ਜਲੋਵਾਲ ਦਾ ਰਹਿਣ ਵਾਲਾ ਸੀ। [caption id="attachment_362136" align="aligncenter" width="300"]78-year-old Baksheesh won gold in 1500m race, heart-attack Due Death ਜਦੋਂ 78 ਸਾਲਾ ਬਖਸ਼ੀਸ਼ ਨੇ ਦੌੜ ‘ਚ ਜਿੱਤਿਆ ਸੋਨ ਤਮਗ਼ਾ ਤਾਂ ਮੈਦਾਨ 'ਚ ਛਾਇਆ ਮਾਤਮ , ਜਾਣੋਂ ਪੂਰਾ ਮਾਮਲਾ[/caption] ਦਰਅਸਲ 'ਚ ਪੰਜਾਬ ਮਾਸਟਰ ਐਥਲੈਟਿਕ ਵੱਲੋਂ ਬਜ਼ੁਰਗਾਂ ਲਈ ਇੱਕ ਐਥਲੈਟਿਕ ਮੀਟ ਕਰਵਾਈ ਗਈ ਸੀ। ਜਿਸ ਵਿੱਚ ਬਖਸ਼ੀਸ਼ ਸਿੰਘ ਨੇ 1500 ਮੀਟਰ ਵਿੱਚ ਪਹਿਲਾ ਅਤੇ 800 ਮੀਟਰ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ ,ਜਿਸ ਦੌਰਾਨ ਉਨ੍ਹਾਂ ਨੂੰ ਦਿੱਲ ਦਾ ਦੌਰਾ ਪੈ ਗਿਆ। [caption id="attachment_362137" align="aligncenter" width="300"]78-year-old Baksheesh won gold in 1500m race, heart-attack Due Death ਜਦੋਂ 78 ਸਾਲਾ ਬਖਸ਼ੀਸ਼ ਨੇ ਦੌੜ ‘ਚ ਜਿੱਤਿਆ ਸੋਨ ਤਮਗ਼ਾ ਤਾਂ ਮੈਦਾਨ 'ਚ ਛਾਇਆ ਮਾਤਮ , ਜਾਣੋਂ ਪੂਰਾ ਮਾਮਲਾ[/caption] ਦੱਸਿਆ ਜਾਂਦਾ ਹੈ ਕਿ ਇਸ ਦੌੜ ਦੇ ਖ਼ਤਮ ਹੋਣ ਤੋਂ ਬਾਅਦ ਬਖਸ਼ੀਸ਼ ਬਹੁਤ ਖੁਸ਼ ਸਨ ਤੇ ਰਿਲੈਕਸ ਹੁੰਦੇ ਹੋਏ ਉਨ੍ਹਾਂ ਨੂੰ ਅਟੈਕ ਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ। [caption id="attachment_362138" align="aligncenter" width="300"]78-year-old Baksheesh won gold in 1500m race, heart-attack Due Death ਜਦੋਂ 78 ਸਾਲਾ ਬਖਸ਼ੀਸ਼ ਨੇ ਦੌੜ ‘ਚ ਜਿੱਤਿਆ ਸੋਨ ਤਮਗ਼ਾ ਤਾਂ ਮੈਦਾਨ 'ਚ ਛਾਇਆ ਮਾਤਮ , ਜਾਣੋਂ ਪੂਰਾ ਮਾਮਲਾ[/caption] ਦੱਸ ਦੇਈਏ ਕਿ ਬਖਸ਼ੀਸ਼ ਹੁਸ਼ਿਆਰਪੁਰ ਟੀਮ ਦੀ ਅਗਵਾਈ ਕਰਦਾ ਸੀ। ਉਹ ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਅਧਿਆਪਕ ਵੀ ਰਹੇ ਹਨ। ਜਿਸ ਤੋਂ ਬਾਅਦ ਸਾਲ 1982 ਵਿੱਚ ਉਨ੍ਹਾਂ ਨੇ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਜਿਸ ਵਿੱਚ ਉਨ੍ਹਾਂ ਨੇ 200 ਤੋਂ ਵੱਧ ਤਮਗ਼ੇ ਜਿੱਤੇ ਸਨ। -PTCNews


Top News view more...

Latest News view more...