ਖੁਸ਼ੀਆਂ ਤੋਂ ਪਹਿਲਾਂ ਪਏ ਘਰ ‘ਚ ਕੀਰਨੇ, ਹਸਪਤਾਲ ‘ਚ ਹੋਈ 8 ਮਹੀਨੇ ਦੀ ਗਰਭਵਤੀ ਮਹਿਲਾ ਦੀ ਮੌਤ

ਡੇਰਾ ਬੱਸੀ : ਸ਼ਹਿਰ ਦੇ ਇਕ ਪਰਿਵਾਰ ਦੇ ਘਰ ਆਉਣ ਵਾਲੀਆਂ ਖੁਸ਼ੀਆਂ ਉਸ ਵੇਲੇ ਮਾਤਮ ‘ਚ ਤਬਦੀਲ ਹੋ ਗਈਆਂ ਜਦ ਸਿਵਲ ਹਸਪਤਾਲ ’ਚ ਡਿਲਵਰੀ ਆਈ ਇਕ ਅੱਠ ਮਹੀਨੇ ਦੀ ਗਰਭਵਤੀ ਔਰਤ ਦੀ ਤੇ ਉਸ ਦੇ ਪੇਟ ‘ਚ ਪਲ ਰਹੇ ਬੱਚੇ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ 36 ਸਾਲਾ ਰੀਮੀ ਪਤਨੀ ਰਾਮ ਕ੍ਰਿਸ਼ਣ ਨਿਵਾਸੀ ਪਿੰਡ ਸੁੰਡਰਾ ਦੇ ਰੂਪ ਵਿਚ ਹੋਈ|greater noida noida-8- hospitals did not admit 8 months pregnant woman died  after 12 hours– News18 Punjab

ਹੋਰ ਪੜ੍ਹੋ :ਹੋਟਲ,ਸ਼ਾਪਿੰਗ ਮਾਲ ਤੇ ਮਲਟੀਪਲੈਕਸ ਮਾਲਕਾਂ ਲਈ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

ਉੱਥੇ ਹੀ ਪਰਿਵਾਰ ਨੇ ਕਿਹਾ ਕਿ ਔਰਤ ਦਾ ਬਲੱਡ ਪ੍ਰੈਸ਼ਰ ਵਧਿਆ ਸੀ ਪਰ ਮੌਤ ਦੇ ਅਸਲ ਕਾਰਨ ਕੀ ਹਨ, ਇਹ ਪਤਾ ਨਹੀਂ ਚਲ ਸਕੇ ਹਨ। ਮਾਮਲੇ ’ਚ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਵਲੋਂ ਮ੍ਰਿਤਕ ਔਰਤ ਦਾ ਪੋਸਟਮਾਰਟਮ ਕੀਤਾ ਹੈ। ਪੁਲਸ ਨੇ ਧਾਰਾ-174 ਅਧੀਨ ਕਾਰਵਾਈ ਕੀਤੀ ਹੈ।Punjab: Two-month-old's samples test positive a day after his death |  Cities News,The Indian Express

ਹੋਰ ਪੜ੍ਹੋ :ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਦੀ ਹੋਈ ਮੌਤ,ਸਸਕਾਰ ਤੋਂ ਬਾਅਦ ਜੋ ਹੋਇਆ,ਜਾਣਕੇ ਉੱਡੇ ਸਭ ਦੇ ਹੋਸ਼

ਉਥੇ ਹੀ ਮੌਕੇ ‘ਤੇ ਪਹੁੰਚੇ ਪੁਲਿਸ ਸਹਾਇਕ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਔਰਤ ਅੱਠ ਮਹੀਨੇ ਦੀ ਗਰਭਵਤੀ ਸੀ, ਜਿਸਦਾ ਅੱਜ ਅਚਾਨਕ ਬਲੱਡ ਪ੍ਰੈਸ਼ਰ ਕਾਫ਼ੀ ਵਧ ਗਿਆ, ਜਿਸ ਨੂੰ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਇਲਾਜ ਅਧੀਨ ਉਸ ਮੌਤ ਹੋ ਗਈ। ਨਰਿੰਦਰ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਤਿੰਨ ਮੈਂਬਰੀ ਡਾਕਟਰਾਂ ਦੇ ਬੋਰਡ ਨੇ ਮ੍ਰਿਤਕ ਔਰਤ ਦਾ ਪੋਸਟਮਾਰਟਮ ਕੀਤਾ ਹੈ।Uttar Pradesh: Pregnant women died in hospital, family accuses doctors of  negligence | NewsTrack English 1

ਹੋਰ ਪੜ੍ਹੋ : ਦਲਿਤ ਵਿਦਿਆਰਥੀਆਂ ਲਈ ਵੱਡਾ ਐਲਾਨ,ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਕੇਂਦਰ ਨੇ ਦਿੱਤੀ ਮਨਜ਼ੂਰੀ

ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨ ਸਾਹਮਣੇ ਆਉਣਗੇ। ਫਿਲਹਾਲ ਪੁਲਸ ਨੇ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਫਿਲਹਾਲ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਪਰ ਇਸ ਘਟਨਾਂ ਤੋਂ ਬਾਅਦ ਪਰਿਵਾਰ ‘ਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ।