Wed, Apr 24, 2024
Whatsapp

ਖੇਤੀ ਬਿੱਲਾਂ 'ਤੇ ਹੰਗਾਮਾ ਕਰਨ ਵਾਲੇ 8 ਸੰਸਦ ਮੈਂਬਰਾਂ ਨੂੰ ਰਾਜ ਸਭਾ 'ਚੋਂ ਕੀਤਾ ਮੁਅੱਤਲ ,ਪੜ੍ਹੋ ਪੂਰਾ ਮਾਮਲਾ

Written by  Shanker Badra -- September 21st 2020 11:49 AM -- Updated: September 21st 2020 11:52 AM
ਖੇਤੀ ਬਿੱਲਾਂ 'ਤੇ ਹੰਗਾਮਾ ਕਰਨ ਵਾਲੇ 8 ਸੰਸਦ ਮੈਂਬਰਾਂ ਨੂੰ ਰਾਜ ਸਭਾ 'ਚੋਂ ਕੀਤਾ ਮੁਅੱਤਲ ,ਪੜ੍ਹੋ ਪੂਰਾ ਮਾਮਲਾ

ਖੇਤੀ ਬਿੱਲਾਂ 'ਤੇ ਹੰਗਾਮਾ ਕਰਨ ਵਾਲੇ 8 ਸੰਸਦ ਮੈਂਬਰਾਂ ਨੂੰ ਰਾਜ ਸਭਾ 'ਚੋਂ ਕੀਤਾ ਮੁਅੱਤਲ ,ਪੜ੍ਹੋ ਪੂਰਾ ਮਾਮਲਾ

educare ਖੇਤੀ ਬਿੱਲਾਂ 'ਤੇ ਹੰਗਾਮਾ ਕਰਨ ਵਾਲੇ 8 ਸੰਸਦ ਮੈਂਬਰਾਂ ਨੂੰ ਰਾਜ ਸਭਾ 'ਚੋਂ ਕੀਤਾ ਮੁਅੱਤਲ ,ਪੜ੍ਹੋ ਪੂਰਾ ਮਾਮਲਾ:ਨਵੀਂ ਦਿੱਲੀ : ਕਿਸਾਨ ਬਿੱਲਾਂ ਨੂੰ ਲੈ ਕੇ ਐਤਵਾਰ ਨੂੰ ਰਾਜ ਸਭਾ 'ਚ ਹੰਗਾਮਾ ਕਰਨ ਵਾਲੇ ਅੱਠ ਸੰਸਦ ਮੈਂਬਰਾਂ ਨੂੰ ਪੂਰੇ ਸੈਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਰਕਾਰ ਵਲੋਂ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਲਈ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। [caption id="attachment_432599" align="aligncenter" width="300"] ਖੇਤੀ ਬਿੱਲਾਂ 'ਤੇ ਹੰਗਾਮਾ ਕਰਨ ਵਾਲੇ 8 ਸੰਸਦ ਮੈਂਬਰਾਂ ਨੂੰ ਰਾਜ ਸਭਾ 'ਚੋਂ ਕੀਤਾ ਮੁਅੱਤਲ ,ਪੜ੍ਹੋ ਪੂਰਾ ਮਾਮਲਾ[/caption] ਇਨ੍ਹਾਂ 'ਚ ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓ ਬਰਾਇਨ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਨਾਂ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਜਿਹੜੇ ਸੰਸਦ ਮੈਂਬਰ ਮੁਅੱਤਲ ਕੀਤੇ ਗਏ ਹਨ, ਉਨ੍ਹਾਂ 'ਚ ਡੋਲਾ ਸੇਨ, ਰਾਜੀਵ ਸਾਤਵ, ਰਿਪੁਨ ਬੋਰਾ, ਸੱਯਦ ਨਾਸਿਰ ਹੁਸੈਨ, ਕੇ. ਕੇ. ਰਾਗੇਸ਼ ਅਤੇ ਏ. ਕਰੀਮ ਦੇ ਨਾਂ ਸ਼ਾਮਲ ਹਨ। [caption id="attachment_432597" align="aligncenter" width="300"] ਖੇਤੀ ਬਿੱਲਾਂ 'ਤੇ ਹੰਗਾਮਾ ਕਰਨ ਵਾਲੇ 8 ਸੰਸਦ ਮੈਂਬਰਾਂ ਨੂੰ ਰਾਜ ਸਭਾ 'ਚੋਂ ਕੀਤਾ ਮੁਅੱਤਲ ,ਪੜ੍ਹੋ ਪੂਰਾ ਮਾਮਲਾ[/caption] ਇਨ੍ਹਾਂ ਸੰਸਦ ਮੈਂਬਰਾਂ ਨੂੰ ਇਕ ਹਫ਼ਤੇ ਲਈ ਸੰਸਦ ਤੋਂ ਮੁਅੱਤਲ ਕਰ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਉਹ ਸੈਸ਼ਨ ਵਿਚ ਰਾਜ ਸਭਾ ਦੀ ਕਾਰਵਾਈ 'ਚ ਹਿੱਸਾ ਨਹੀਂ ਲੈ ਸਕਣਗੇ। ਇਸ ਦੇ ਨਾਲ ਹੀ ਨਾਇਡੂ ਨੇ ਉੱਪ ਚੇਅਰਮੈਨ ਹਰੀਵੰਸ਼ ਖ਼ਿਲਾਫ ਲਿਆਂਦੇ ਗਏ ਅਵਿਸ਼ਵਾਸ ਮਤੇ ਨੂੰ ਖਾਰਜ ਕਰ ਦਿੱਤਾ। [caption id="attachment_432598" align="aligncenter" width="300"] ਖੇਤੀ ਬਿੱਲਾਂ 'ਤੇ ਹੰਗਾਮਾ ਕਰਨ ਵਾਲੇ 8 ਸੰਸਦ ਮੈਂਬਰਾਂ ਨੂੰ ਰਾਜ ਸਭਾ 'ਚੋਂ ਕੀਤਾ ਮੁਅੱਤਲ ,ਪੜ੍ਹੋ ਪੂਰਾ ਮਾਮਲਾ[/caption] ਦੱਸ ਦੇਈਏ ਕਿ ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ 8ਵਾਂ ਦਿਨ ਹੈ। ਰਾਜ ਸਭਾ 'ਚ ਕੱਲ ਯਾਨੀ ਕਿ ਐਤਵਾਰ ਨੂੰ ਭਾਰੀ ਹੰਗਾਮੇ ਦਰਮਿਆਨ ਆਵਾਜ਼ ਮਤ ਨਾਲ ਦੋ ਖੇਤੀ ਬਿੱਲ ਪਾਸ ਹੋ ਗਏ। ਬਿੱਲ ਨੂੰ ਲੈ ਕੇ ਰਾਜ ਸਭਾ 'ਚ ਕੱਲ ਜੋ ਹੰਗਾਮਾ ਹੋਇਆ, ਉਸ ਨੂੰ ਲੈ ਕੇ ਚੇਅਰਮੈਨ ਵੈਂਕਈਆ ਨਾਇਡੂ ਨਾਰਾਜ਼ ਹਨ। ਜ਼ਿਕਰਯੋਗ ਹੈ ਕਿ ਕੱਲ ਖੇਤੀ ਬਿੱਲ 'ਤੇ ਜਾਰੀ ਬਹਿਸ ਨੂੰ ਲੈ ਕੇ ਵਿਰੋਧੀ ਦਲਾਂ ਦੇ ਕੁਝ ਸੰਸਦ ਮੈਂਬਰ ਸੰਸਦ ਦੀ ਮਰਿਆਦਾ ਹੀ ਭੁੱਲ ਗਏ। ਟੀ.ਐੱਸ.ਸੀ. ਸੰਸਦ ਮੈਂਬਰ ਡੇਰੇਕ ਓ ਬਰਾਇਨ ਨੇ ਉੱਪ ਚੇਅਰਮੈਨ ਦੇ ਸਾਹਮਣੇ ਰੂਲ ਬੁੱਕ ਪਾੜ ਦਿੱਤੀ ਸੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਹੋਰ ਮੈਂਬਰ ਰਾਜ ਸਭਾ 'ਚ ਜ਼ੋਰਦਾਰ ਹੰਗਾਮਾ ਕਰਦੇ ਨਜ਼ਰ ਆਏ ਸਨ। -PTCNews


Top News view more...

Latest News view more...