Advertisment

ਅਰੁਣਾਚਲ ਪ੍ਰਦੇਸ਼ 'ਚ ਜ਼ਮੀਨ ਖਿਸਕਣ ਕਾਰਨ 8 ਮਹੀਨੇ ਦੀ ਬੱਚੀ ਸਮੇਤ 8 ਲੋਕਾਂ ਦੀ ਮੌਤ

author-image
Shanker Badra
Updated On
New Update
ਅਰੁਣਾਚਲ ਪ੍ਰਦੇਸ਼ 'ਚ ਜ਼ਮੀਨ ਖਿਸਕਣ ਕਾਰਨ 8 ਮਹੀਨੇ ਦੀ ਬੱਚੀ ਸਮੇਤ 8 ਲੋਕਾਂ ਦੀ ਮੌਤ
Advertisment
ਅਰੁਣਾਚਲ ਪ੍ਰਦੇਸ਼ 'ਚ ਜ਼ਮੀਨ ਖਿਸਕਣ ਕਾਰਨ 8 ਮਹੀਨੇ ਦੀ ਬੱਚੀ ਸਮੇਤ 8 ਲੋਕਾਂ ਦੀ ਮੌਤ:ਨਵੀਂ ਦਿੱਲੀ : ਅਰੁਣਾਚਲ ਪ੍ਰਦੇਸ਼ 'ਚ ਸ਼ੁੱਕਰਵਾਰ ਨੂੰ ਹੋਈਆਂ ਕਈ ਜ਼ਮੀਨ ਖਿਸਕਣ ਦੀ ਘਟਨਾਵਾਂ 'ਚ 8 ਮਹੀਨੇ ਦੀ ਬੱਚੀ ਸਮੇਤ ਘੱਟ ਤੋਂ ਘੱਟ ਅੱਠ ਲੋਕ ਮਾਰੇ ਗਏ ਹਨ। ਅਰੁਣਾਚਲ ਪ੍ਰਦੇਸ਼ ਵਿੱਚ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੀ ਬਾਰਸ਼ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਲਾਪਤਾ ਹੈ। ਇਸ ਦੌਰਾਨ ਸੂਬੇ 'ਚ ਲਗਾਤਾਰ ਮੀਂਹ ਪੈਣ ਤੋਂ ਬਾਅਦ ਪਾਪੁਮ ਪਾਰੇ ਜ਼ਿਲ੍ਹੇ ਤੇ ਮੋਦੀਰੀਜੋ ਖੇਤਰ 'ਚ ਤਿਗੜੋ ਪਿੰਡ 'ਚ ਘਟਨਾਵਾਂ ਵਾਪਰੀਆਂ ਹਨ। publive-image ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੁਖਦਾਈ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਸੋਗ ਪ੍ਰਗਟ ਕੀਤਾ ਹੈ ਤੇ ਕਿਹਾ ਕਿ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਨਾਲ ਹੀ ਇਸ ਭੂਮੀ ਖਿਸਕਣ 'ਚ ਜ਼ਖ਼ਮੀ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਭਾਵਿਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। 8 people, including 8-month-old, killed in Arunachal Pradesh landslides ਅਰੁਣਾਚਲ ਪ੍ਰਦੇਸ਼ 'ਚ ਜ਼ਮੀਨ ਖਿਸਕਣ ਕਾਰਨ 8 ਮਹੀਨੇ ਦੀ ਬੱਚੀ ਸਮੇਤ 8 ਲੋਕਾਂ ਦੀ ਮੌਤ ਅਧਿਕਾਰੀਆਂ ਨੇ ਦੱਸਿਆ ਕਿ ਪਾਪੂਮ ਪਾਰੇ ਜ਼ਿਲੇ ਵਿਚ ਵੀਰਵਾਰ ਦੇਰ ਰਾਤ ਇਕ ਜ਼ਮੀਨ ਖਿਸਕਣ ਦੀ ਘਟਨਾ ਵਿਚ ਅੱਠ ਮਹੀਨੇ ਦੀ ਬੱਚੀ ਸਮੇਤ ਇਕ ਪਰਿਵਾਰ ਦੇ ਚਾਰ ਮੈਂਬਰਾਂ ਜ਼ਿੰਦਾ ਦੱਬ ਗਏ ਹਨ। ਪਾਪੂਮ ਪਾਰੇ ਦੇ ਡਿਪਟੀ ਕਮਿਸ਼ਨਰ ਪਾਈਜ ਲੀਗੂ ਨੇ ਦੱਸਿਆ ਕਿ ਇਹ ਭੂਚਾਲ ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਨੂੰ ਕਰੀਬ 2 ਵੱਜ ਕੇ 30 ਮਿੰਟ 'ਤੇ ਆਇਆ ਸੀ। ਇਸ ਦੌਰਾਨ ਘਰ ਅਤੇ ਘਰਾਂ 'ਚ ਸੋ ਰਹੇ ਲੋਕ ਦੱਬ ਗਏ ਹਨ। ਪੁਲਿਸ, ਐਨਡੀਆਰਐਫ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਮਲਬੇ ਤੋਂ ਬਾਹਰ ਕੱਢਿਆ ਗਿਆ। publive-image ਮ੍ਰਿਤਕਾਂ ਦੀ ਪਛਾਣ ਟਾਨਾ ਮਾਰਟਿਨ (22) ਅਤੇ ਉਸ ਦੀ ਪਤਨੀ ਯੱਬੁੰਗ ਲਿੰਡਮ ਅਤੇ ਧੀ ਟਾਨਾ ਯਾਸਮਮ ਅਤੇ ਮਾਰਟਿਨ ਦਾ ਭਰਾ ਟਾਨਾ ਜੌਨ ਵਜੋਂ ਹੋਈ ਹੈ। ਪੁਲਿਸ ਸੁਪਰਡੈਂਟ (ਰਾਜਧਾਨੀ) ਤੁਮੇ ਅਮੋ ਨੇ ਦੱਸਿਆ ਕਿ ਇਕ ਹੋਰ ਘਟਨਾ ਵਿੱਚ ਲਿੰਗਾਲੇਆ ਮੰਦਿਰ ਨੇੜੇ ਮੋਦਾਰੀਜੋ ਵਿੱਚ ਸਵੇਰੇ 11.30 ਵਜੇ ਭੂਚਾਲ ਕਾਰਨ ਇੱਕ ਹੀ ਪਰਿਵਾਰ ਦੇ ਤਿੰਨ ਜੀਅ ਮਾਰੇ ਗਏ ਅਤੇ ਇੱਕ ਹੋਰ ਲਾਪਤਾ ਹੋ ਗਿਆ ਹੈ। -PTCNews-
arunachal-pradesh landslide-in-arunachal-pradesh
Advertisment

Stay updated with the latest news headlines.

Follow us:
Advertisment