ਸਿਆਚਿਨ: ਬਰਫ਼ੀਲੇ ਤੂਫ਼ਾਨ ‘ਚ ਫਸੇ 4 ਜਵਾਨਾਂ ਸਣੇ 6 ਦੀ ਮੌਤ

Siachen

ਸਿਆਚਿਨ: ਬਰਫ਼ੀਲੇ ਤੂਫ਼ਾਨ ‘ਚ ਫਸੇ 4 ਜਵਾਨਾਂ ਸਣੇ 6 ਦੀ ਮੌਤ,ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਉੱਚੇ ਯੁਧਖੇਤਰ ਸਿਆਚੀਨ ਗਲੇਸ਼ੀਅਰ ‘ਚ ਬਰਫੀਲੇ ਤੂਫਾਨ ਆਉਣ ਕਾਰਨ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ। ਇਸ ਦੌਰਾਨ 2 ਨਾਗਰਿਕਾਂ ਦੀ ਵੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਜਿਸ ਇਲਾਕੇ ‘ਚ ਇਹ ਘਟਨਾ ਵਾਪਰੀ, ਉਹ ਥਾਂ 18,000 ਫੁੱਟ ਜਾਂ ਉਸ ਤੋਂ ਜ਼ਿਆਦਾ ਦੀ ਉਚਾਈ ‘ਤੇ ਹੈ। ਭਾਰਤੀ ਸੈਨਾ ਨੇ ਕਿਹਾ ਹੈ ਕਿ ਇੱਕ 8 ਮੈਂਬਰੀ ਗਸ਼ਤ ਕਰਨ ਵਾਲੀ ਟੀਮ ਤੂਫਾਨ ਵਿੱਚ ਫਸ ਗਈ।

ਹੋਰ ਪੜ੍ਹੋ:ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ : ਸੁਬੇਗ ਸਿੰਘ 25 ਸਾਲ ਬਾਅਦ ਜੇਲ੍ਹ ‘ਚੋਂ ਹੋਏ ਰਿਹਾਅ

ਇਨ੍ਹਾਂ 8 ਵਿਅਕਤੀਆਂ ਵਿਚੋਂ 7 ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹੈਲੀਕਾਪਟਰ ਰਾਹੀਂ ਮੈਡੀਕਲ ਟੀਮ ਨਾਲ ਨੇੜਲੇ ਹਸਪਤਾਲ ਭੇਜਿਆ ਗਿਆ। ਪਰ 6 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 6 ਲੋਕਾਂ ਵਿਚੋਂ 4 ਸਿਪਾਹੀ ਅਤੇ 2 ਦਰਬਾਨ ਸਨ।

-PTC News