Advertisment

ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਰਾਹ 'ਚ ਰੋੜਾ ਬਣਿਆ ਕੋਰੋਨਾ ਵਾਇਰਸ

author-image
Jagroop Kaur
New Update
ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਰਾਹ 'ਚ ਰੋੜਾ ਬਣਿਆ ਕੋਰੋਨਾ ਵਾਇਰਸ
Advertisment
ਕੋਰੋਨਾ ਵਾਇਰਸ ਲਗਾਤਾਰ ਵਾਧੇ 'ਚ ਹੈ , ਇਸ ਦੀ ਮਾਰ ਤੋਂ ਕੋਈ ਨਹੀਂ ਬਚ ਪਾ ਰਿਹਾ , ਉਥੇ ਹੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਖ਼ਾਲਸਾ ਸਾਜਣਾ ਦਿਹਾੜਾ ਮਨਾਉਣ ਪਾਕਿਸਤਾਨ ਜਾ ਰਹੇ ਜਥੇ ਨੂੰ ਕੋਰੋਨਾ ਨੇ ਆਪਣੀ ਲਪੇਟ ’ਚ ਲੈ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਾਕਿ ਜਾਣ ਵਾਲੇ ਸਿੱਖ ਸ਼ਰਧਾਲੂਆਂ ’ਚੋਂ 80 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਹੈ।
Advertisment
READ MORE : ਸੋਨੂੰ ਸੂਦ ਬਣੇ ਪੰਜਾਬ ਦੇ ਕੋਰੋਨਾ ਵੈਕਸੀਨ ਮੁਹਿੰਮ ਦੇ ਬ੍ਰਾਂਡ ਅੰਬੈਸੇਡਰ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਜਥੇ ਨੂੰ ਵਾਹਗਾ-ਅਟਾਰੀ ਬਾਰਡਰ ’ਤੇ ਰੋਕ ਲਿਆ, ਜਿਥੋਂ ਨੈਗੇਟਿਵ ਰਿਪੋਰਟ ਆਉਣ ਵਾਲੇ ਸ਼ਰਧਾਲੂਆਂ ਨੂੰ ਪਾਕਿ ਲਈ ਰਵਾਨਾ ਕਰ ਦਿੱਤਾ ਗਿਆ ਹੈ। ਜਿਨ੍ਹਾਂ ਲੋਕਾਂ ਲੋਕ ਕੋਰੋਨਾ ਦੀ ਕੋਈ ਰਿਪੋਰਟ ਨਹੀਂ ਸੀ, ਉਹ ਵਾਪਸ ਭੇਜ ਦਿੱਤੇ ਗਏ ਹਨ।Pakistan Sikh community ban from visiting Gurdwara Panja Sahib on Baisakhi Read More : ਸਾਬਕਾ ਅਕਾਲੀ ਲੀਡਰ ਦਾ ਹੋਇਆ ਦੇਹਾਂਤ , ਰਾਜਨੀਤਿਕ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
Advertisment
ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖ਼ਾਲਸਾ ਸਾਜਣਾ ਦਿਹਾੜਾ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਪਾਕਿ ਜਾ ਰਿਹਾ ਹੈ।ਇਹ ਜਥਾ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਮੈਂਬਰ ਐੱਸ.ਜੀ.ਪੀ.ਸੀ. ਹਰਪਾਲ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਇਆ।
ਸ਼੍ਰੋਮਣੀ ਕਮੇਟੀ ਵਲੋਂ ਜਾ ਰਹੇ ਜਥੇ ’ਚ 237 ਲੋਕ ਸ਼ਾਮਲ ਹਨ। ਇਸੇ ਲਈ ਬੀਤੀ ਦਿਨੀਂ ਪਾਕਿ ਜਾਣ ਵਾਲੇ 5 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿਨ੍ਹਾਂ ਨੂੰ ਰੋਕ ਦਿੱਤਾ ਗਿਆ। ਅੱਜ 80 ਹੋਰ ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਵ ਆ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਰੋਕ ਕੇ ਬਾਕੀ ਦੇ ਲੋਕਾਂ ਨੂੰ ਭੇਜ ਦਿੱਤਾ ਗਿਆ ਹੈ।
-
pakistan shiromani-gurdwara-parbandhak-committee covid-19 covid-cases new-case-of-corona pajna-sahib 80-shardhalu-test-positive
Advertisment

Stay updated with the latest news headlines.

Follow us:
Advertisment