Wed, Apr 24, 2024
Whatsapp

ਕਿਸਾਨੀ ਸੰਘਰਸ਼ 'ਚ ਸ਼ਹੀਦੀਆਂ ਦਾ ਦੌਰਾ ਜਾਰੀ ,80 ਸਾਲਾ ਬਜ਼ੁਰਗ ਔਰਤ ਦੀ ਹੋਈ ਮੌਤ

Written by  Jagroop Kaur -- April 19th 2021 03:51 PM -- Updated: April 19th 2021 04:09 PM
ਕਿਸਾਨੀ ਸੰਘਰਸ਼ 'ਚ ਸ਼ਹੀਦੀਆਂ ਦਾ ਦੌਰਾ ਜਾਰੀ ,80 ਸਾਲਾ ਬਜ਼ੁਰਗ ਔਰਤ ਦੀ ਹੋਈ ਮੌਤ

ਕਿਸਾਨੀ ਸੰਘਰਸ਼ 'ਚ ਸ਼ਹੀਦੀਆਂ ਦਾ ਦੌਰਾ ਜਾਰੀ ,80 ਸਾਲਾ ਬਜ਼ੁਰਗ ਔਰਤ ਦੀ ਹੋਈ ਮੌਤ

ਕਾਲੇ ਖੇਤੀ ਕਾਨੂਨਾਂ ਖਿਲਾਫ ਕਿਸਾਨੀ ਸੰਘਰਸ਼ ਦੇ ਚਲਦਿਆਂ ਸੰਘਰਸ਼ 'ਚ ਸ਼ਹੀਦੀਆ ਦਾ ਦੌਰਾ ਜਾਰੀ ਹੈ। ਅੱਜ ਪਿੰਡ ਕਿਸ਼ਨਗੜ ਗੁਰਥੜੀ ਦੀ 80 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਮੁਤਾਬਕ ਗੁਰਮੀਤ ਕੌਰ ਪਤਨੀ ਜਸਵੰਤ ਸਿੰਘ ਪਿੰਡ ਕਿਸ਼ਨਗੜ੍ਹ (ਗੁਰਥਲੀ) ਜੋ ਕਿ ਪਿਛਲੇ ਕੁਝ ਸਮੇ ਤੋਂ ਸਿੰਘੂ ਬਾਰਡਰ ਸੰਘਰਸ਼ 'ਚ ਸ਼ਾਮਿਲ ਸੀBarnala : 200 days of farmers' dharna against agriculture laws in PunjabRead more : ਲੁਧਿਆਣਾ ‘ਚ ਵੱਧ ਰਿਹਾ ਕੋਰੋਨਾ ਪ੍ਰਕੋਪ, ਇਹਨਾਂ ਖ਼ੇਤਰਾਂ ‘ਚ ਲੱਗਿਆ… ਪਿਛਲੇ 2 ਦਿਨਾਂ ਤੋਂ ਅਚਾਨਕ ਤਬੀਅਤ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਪਿੰਡ ਕਿਸ਼ਨਗੜ੍ਹ ਵਾਪਸ ਲਿਆਂਦਾ। ਤਬੀਅਦ ਜ਼ਿਆਦਾ ਵਿਗੜਣ ਕਾਰਨ ਉਨ੍ਹਾਂ ਦੀ ਬੀਤੀ ਰਾਤ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਕਿਸ਼ਨਗ੍ਹੜ ਗੁਰਥਲੀ ਵਿਖੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 4 ਮਹੀਨੇ ਤੋਂ ਵੱਧ ਚੱਲ ਰਹੇ ਦਿੱਲੀ ਧਰਨੇ 'ਚ ਕਈ ਕਿਸਾਨਾਂ ਦੀਆਂ ਜਾਨਾਂ ਗਈਆਂ ਹਨ। Read More : ਚੰਡੀਗੜ੍ਹ ਪ੍ਰਸ਼ਾਸਨ ਨੇ ਵਧਾਈ ਸਖ਼ਤੀ, ਵੀਕਐਂਡ ਲੌਕਡਾਊਨ ਦਾ ਕੀਤਾ ਐਲਾਨ ਜਿੱਥੇ ਇਕ ਪਾਸੇ ਕਿਸਾਨ ਆਗੂ ਆਪਣੀਆਂ ਮੰਗਾਂ ਨੂੰ ਲੈ ਕੇ ਬਜ਼ਿੱਦ ਹਨ, ਉੱਥੇ ਹੀ ਕੇਂਦਰ ਸਰਕਾਰ ਵੀ ਆਪਣੀ ਤਜਵੀਜ਼ 'ਤੇ ਅੜੀ ਹੋਈ ਹੈ। ਕਿਸਾਨ ਕਾਨੂੰਨ ਰੱਦ ਕਰਨ ਦੀ ਮੰਗ 'ਤੇ ਅੜ੍ਹੇ ਹੋਈ ਹੈ ਅਤੇ ਕੇਂਦਰ ਸਰਕਾਰ ਡੇਢ ਸਾਲ ਲਈ ਕਾਨੂੰਨ 'ਤੇ ਰੋਕ ਲਾਉਣ ਦੀ ਤਜਵੀਜ਼ 'ਤੇ ਵਿਚਾਰ ਕਰਨ ਲਈ ਆਖ ਰਹੀ ਹੈ। ਫਿਲਹਾਲ 12 ਜਨਵਰੀ ਤੋਂ ਬਾਅਦ ਦੋਹਾਂ ਧਿਰਾਂ ਵਿਚਕਾਰ ਕੋਈ ਵੀ ਗੱਲਬਾਤ ਨਹੀਂ ਹੋ ਸਕੀ।Khattar Appeal to Farmers Read More : ਚੰਡੀਗੜ੍ਹ ਪ੍ਰਸ਼ਾਸਨ ਨੇ ਵਧਾਈ ਸਖ਼ਤੀ, ਵੀਕਐਂਡ ਲੌਕਡਾਊਨ ਦਾ ਕੀਤਾ ਐਲਾਨ

ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਦਰਮਿਆ ਲਾਕਡਾਊਨ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉੱਪ ਰਾਜਪਾਲ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੈਠਕ 'ਚ ਇਹ ਫ਼ੈਸਲਾ ਹੋਇਆ ਹੈ। ਦਿੱਲੀ 'ਚ ਸੋਮਵਾਰ (ਅੱਜ) ਰਾਤ 10 ਵਜੇ ਤੋਂ ਲੈ ਕੇ 26 ਅਪ੍ਰੈਲ ਦੀ ਸਵੇਰ 5 ਵਜੇ ਤੱਕ ਲਾਕਡਾਊਨ ਲਾਗੂ ਰਹੇਗਾ। ਇਸ ਦੌਰਾਨ ਬਿਨਾਂ ਵਜ੍ਹਾ ਬਾਹਰ ਨਿਕਲਣ 'ਤੇ ਮਨਾਹੀ ਹੋਵੇਗੀ ਅਤੇ ਵੀਕੈਂਡ ਲਾਕਡਾਊਨ ਵਰਗੀਆਂ ਹੀ ਪਾਬੰਦੀਆਂ ਰਹਿਣਗੀਆਂ।ਪਰ ਇਸ ਦੇ ਨਾਲ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੁਝ ਵੀ ਹੋ ਜਾਈ ਉਹ ਕਿਸਾਨੀ ਬਿੱਲ ਰੱਦ ਕਰਵਾਏ ਬਿਨਾ ਆਪਣੇ ਮੋਰਚੇ ਤੋਂ ਹਟਣਗੇ ਨਹੀਂ, ਕੇਂਦਰ ਉਹਨਾਂ ਦੇ ਨਾਲ ਧੱਕਾ ਕਰਦੀ ਆਈ ਹੈ ਅਤੇ ਹੁਣ ਕੋਸੋਨਾ ਦਾ ਬਹਾਨਾ ਕਰਕੇ ਕਿਸਾਨਾਂ ਨੂੰ ਹਰਾਉਣਾ ਚਾਹ ਰਹੀ ਹੈ ਪਰ ਅਜਿਹਾ ਕੁਝ ਵੀ ਨਹੀਂ ਹੋਵੇਗਾ।

Top News view more...

Latest News view more...