Thu, Apr 25, 2024
Whatsapp

84 ਦੇਸ਼ਾਂ ਦੇ ਰਾਜਦੂਤਾਂ ਦਾ ਵਫ਼ਦ ਪਹੁੰਚਿਆ ਅੰਮ੍ਰਿਤਸਰ , ਹਵਾਈ ਅੱਡੇ 'ਤੇ ਰੀਤੀ ਰਿਵਾਜ਼ਾਂ ਨਾਲ ਹੋਇਆ ਨਿੱਘਾ ਸਵਾਗਤ

Written by  Shanker Badra -- October 22nd 2019 12:49 PM -- Updated: October 22nd 2019 04:27 PM
84 ਦੇਸ਼ਾਂ ਦੇ ਰਾਜਦੂਤਾਂ ਦਾ ਵਫ਼ਦ ਪਹੁੰਚਿਆ ਅੰਮ੍ਰਿਤਸਰ , ਹਵਾਈ ਅੱਡੇ 'ਤੇ ਰੀਤੀ ਰਿਵਾਜ਼ਾਂ ਨਾਲ ਹੋਇਆ ਨਿੱਘਾ ਸਵਾਗਤ

84 ਦੇਸ਼ਾਂ ਦੇ ਰਾਜਦੂਤਾਂ ਦਾ ਵਫ਼ਦ ਪਹੁੰਚਿਆ ਅੰਮ੍ਰਿਤਸਰ , ਹਵਾਈ ਅੱਡੇ 'ਤੇ ਰੀਤੀ ਰਿਵਾਜ਼ਾਂ ਨਾਲ ਹੋਇਆ ਨਿੱਘਾ ਸਵਾਗਤ

84 ਦੇਸ਼ਾਂ ਦੇ ਰਾਜਦੂਤਾਂ ਦਾ ਵਫ਼ਦ ਪਹੁੰਚਿਆ ਅੰਮ੍ਰਿਤਸਰ , ਹਵਾਈ ਅੱਡੇ 'ਤੇ ਰੀਤੀ ਰਿਵਾਜ਼ਾਂ ਨਾਲ ਹੋਇਆ ਨਿੱਘਾ ਸਵਾਗਤ:ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 84 ਦੇਸ਼ਾਂ ਦੇ ਰਾਜਦੂਤ ਅੱਜ ਦਰਸ਼ਨ ਕਰਨ ਪੁੱਜ ਰਹੇ ਹਨ , ਜੋ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈਅੱਡੇ 'ਤੇ ਪਹੁੰਚ ਗਏ ਹਨ। [caption id="attachment_352290" align="aligncenter" width="300"]91 countries Ambassador delegation Amritsar Arrived ,airport welcome 91 ਦੇਸ਼ਾਂ ਦੇ ਰਾਜਦੂਤਾਂ ਦਾ ਵਫ਼ਦ ਪਹੁੰਚਿਆ ਅੰਮ੍ਰਿਤਸਰ , ਹਵਾਈ ਅੱਡੇ 'ਤੇ ਰੀਤੀ ਰਿਵਾਜ਼ਾਂ ਨਾਲਹੋਇਆ ਨਿੱਘਾ ਸਵਾਗਤ[/caption] ਜਿੱਥੇ ਉਨ੍ਹਾਂ ਦਾ ਪੰਜਾਬੀ ਰੀਤੀ ਰਿਵਾਜ਼ਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਨ੍ਹਾਂ ਰਾਜਦੂਤਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਦੌਰਾਨ 84 ਦੇਸ਼ਾਂ ਦੇ ਇਨ੍ਹਾਂ ਰਾਜਦੂਤਾਂ ਦੇ ਨਾਲ ਭਾਰਤ ਦੇ ਸ਼ਹਿਰੀ ਵਿਕਾਸ ਬਾਰੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਵੀ ਸਨ। [caption id="attachment_352289" align="aligncenter" width="300"]91 countries Ambassador delegation Amritsar Arrived ,airport welcome 91 ਦੇਸ਼ਾਂ ਦੇ ਰਾਜਦੂਤਾਂ ਦਾ ਵਫ਼ਦ ਪਹੁੰਚਿਆ ਅੰਮ੍ਰਿਤਸਰ , ਹਵਾਈ ਅੱਡੇ 'ਤੇ ਰੀਤੀ ਰਿਵਾਜ਼ਾਂ ਨਾਲਹੋਇਆ ਨਿੱਘਾ ਸਵਾਗਤ[/caption] ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜਾ ਵਿਖੇ ਇੱਕ ਵਿਸ਼ੇਸ਼ ਪੰਡਾਲ ਲਗਾਇਆ ਗਿਆ ਹੈ, ਜਿਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਮਹਿਮਾਨਾਂ ਨੂੰ ਜੀ ਆਇਆਂ ਕਹਿਣਗੇ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ। [caption id="attachment_352287" align="aligncenter" width="300"]91 countries Ambassador delegation Amritsar Arrived ,airport welcome 91 ਦੇਸ਼ਾਂ ਦੇ ਰਾਜਦੂਤਾਂ ਦਾ ਵਫ਼ਦ ਪਹੁੰਚਿਆ ਅੰਮ੍ਰਿਤਸਰ , ਹਵਾਈ ਅੱਡੇ 'ਤੇ ਰੀਤੀ ਰਿਵਾਜ਼ਾਂ ਨਾਲਹੋਇਆ ਨਿੱਘਾ ਸਵਾਗਤ[/caption] ਡਾ. ਰੂਪ ਸਿੰਘ ਅਨੁਸਾਰ ਇਹ ਪਹਿਲੀ ਵਾਰ ਹੈ ਕਿ ਏਨੀ ਵੱਡੀ ਗਿਣਤੀ ਵਿਚ ਰਾਜਦੂਤ ਇਕੱਠੇ ਰੂਹਾਨੀਅਤ ਦੇ ਕੇਂਦਰ ਵਿਖੇ ਆ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਹ ਇੱਕ ਚੰਗਾ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ ਮਹਿਮਾਨ ਹਨ ਅਤੇ ਸਵਾਗਤ ਲਈ ਉਚੇਚੇ ਪ੍ਰਬੰਧ ਕੀਤੇ ਗਏ ਹਨ। [caption id="attachment_352286" align="aligncenter" width="300"]91 countries Ambassador delegation Amritsar Arrived ,airport welcome 91 ਦੇਸ਼ਾਂ ਦੇ ਰਾਜਦੂਤਾਂ ਦਾ ਵਫ਼ਦ ਪਹੁੰਚਿਆ ਅੰਮ੍ਰਿਤਸਰ , ਹਵਾਈ ਅੱਡੇ 'ਤੇ ਰੀਤੀ ਰਿਵਾਜ਼ਾਂ ਨਾਲਹੋਇਆ ਨਿੱਘਾ ਸਵਾਗਤ[/caption] ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਲਈ ਸਰਬ ਸਾਂਝੇ ਅਧਿਆਤਮਿਕ ਅਸਥਾਨ ਹਨ ਅਤੇ ਇਥੇ ਲੱਖਾਂ ਸੰਗਤਾਂ ਦੇ ਨਾਲ ਨਾਲ ਦੇਸ਼ ਦੁਨੀਆਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਸਮੇਂ ਸਮੇਂ ਨਤਮਸਤਕ ਹੁੰਦੀਆਂ ਰਹਿੰਦੀਆਂ ਹਨ। -PTCNews


Top News view more...

Latest News view more...