ਪੰਚਕੂਲਾ 'ਚ ਇੱਕੋ ਪਰਿਵਾਰ ਦੇ 9 ਮੈਂਬਰਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਮਚਿਆ ਹੜਕੰਪ

By Shanker Badra - April 16, 2020 5:04 pm

ਪੰਚਕੂਲਾ 'ਚ ਇੱਕੋ ਪਰਿਵਾਰ ਦੇ 9 ਮੈਂਬਰਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਮਚਿਆ ਹੜਕੰਪ:ਪੰਚਕੂਲਾ : ਹਰਿਆਣਾ ਦੇ ਪੰਚਕੂਲਾ ਦੇ ਸੈਕਟਰ -15 'ਚ ਹੁਣ ਇੱਕੋ ਪਰਿਵਾਰ ਦੇ 9 ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।ਬੀਤੇ ਕੱਲ੍ਹ ਇਸੇ ਪਰਿਵਾਰ ਦੀ ਇੱਕ ਔਰਤ ਦੇ ਪਾਜ਼ਿਟਿਵ ਹੋਣ ਦੀ ਖ਼ਬਰ ਆਈ ਸੀ ਪਰ ਹੁਣ ਇਸ ਪਰਿਵਾਰ ਦੇ ਸਾਰੇ ਮੈਂਬਰ ਕੋਰੋਨਾ ਦੀ ਲਪੇਟ ’ਚ ਆ ਗਏ ਹਨ। ਪੰਚਕੂਲਾ 'ਚ ਕੋਵਿਡ-19 ਨਾਲ ਸੰਕਰਮੀਤ ਮਰੀਜ਼ਾਂ ਦੀ ਗਿਣਤੀ 14 ਹੋ ਗਈ ਹੈ।

ਪੰਚਕੂਲਾ ਦੇ ਸੈਕਟਰ -15 'ਚਇਕ ਹੀ ਪਰਿਵਾਰ ਦੇ 9 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਹਫੜਾ-ਦਫੜੀ ਮਚ ਗਈ ਹੈ। ਪੀ.ਜੀ.ਆਈ ਤੋਂ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ ਹੈ। ਹੁਣ ਸੰਭਾਵਨਾ ਹੈ ਕਿ ਇਸ ਪਰਿਵਾਰ ਦੇ ਸੰਪਰਕ ‘ਚ ਕਈ ਹੋਰ ਲੋਕ ਵੀ ਆਏ ਹੋਣਗੇ, ਜੋ ਕੋਰੋਨਾ ਪਾਜ਼ੀਟਿਵ ਹੋ ਸਕਦੇ ਹਨ।

ਪੰਚਕੂਲਾ ਦੇ ਡੀ.ਸੀ. ਮੁਕੇਸ਼ ਆਹੂਜਾ ਨੇ ਬਕਾਇਦਾ ਪੀੜਤਾਂ ਦੇ ਨਾਂ ਦੱਸਦੇ ਹੋਏ ਕਿਹਾ ਹੈ ਕਿ ਇਨ੍ਹਾਂ ਦੇ ਨਾਂ ਜਨਤਕ ਕਰਨ ਦੀ ਜਰੂਰਤ ਹੈ ਕਿਉਂਕਿ ਇਨ੍ਹਾਂ ਦੇ ਸੰਪਰਕ ‘ਚ ਜਿੰਨੇ ਵੀ ਲੋਕ ਆਏ ਹੈ, ਉਨ੍ਹਾਂ ਨੂੰ ਜਾਣਕਾਰੀ ਮਿਲ ਸਕੇ ਕਿ ਇਹ ਪਰਿਵਾਰ ਕੋਰੋਨਾ ਨਾਲ ਪੀੜਤ ਹੈ ਤਾਂ ਕਿ ਉਹ ਲੋਕ ਵੀ ਆਪਣਾ ਟੈਸਟ ਕਰਵਾ ਸਕਣ। ਪੰਚਕੂਲਾ ‘ਚ ਹੁਣ ਇੱਥੇ ਕੋਰੋਨਾ ਦੇ ਕੁੱਲ 14 ਪੀੜਤ ਮਾਮਲੇ ਹੋ ਚੁੱਕੇ ਹਨ ਹਾਲਾਂਕਿ 2 ਮਰੀਜ਼ ਠੀਕ ਵੀ ਹੋ ਚੁੱਕੇ ਹਨ।
-PTCNews

adv-img
adv-img