Sat, Apr 20, 2024
Whatsapp

97 ਕਰੋੜ ਦੇ ਪੁਰਾਣੇ ਨੋਟ ਮਿਲਣ ਨਾਲ ਪੁਲਿਸ ਸਸ਼ੋਪੰਜ 'ਚ, ਜਾਣੋ ਪੂਰਾ ਮਾਮਲਾ! 

Written by  Joshi -- January 20th 2018 01:20 PM
97 ਕਰੋੜ ਦੇ ਪੁਰਾਣੇ ਨੋਟ ਮਿਲਣ ਨਾਲ ਪੁਲਿਸ ਸਸ਼ੋਪੰਜ 'ਚ, ਜਾਣੋ ਪੂਰਾ ਮਾਮਲਾ! 

97 ਕਰੋੜ ਦੇ ਪੁਰਾਣੇ ਨੋਟ ਮਿਲਣ ਨਾਲ ਪੁਲਿਸ ਸਸ਼ੋਪੰਜ 'ਚ, ਜਾਣੋ ਪੂਰਾ ਮਾਮਲਾ! 

97 crore old notes seized from UP, Kanpur,investigation agencies on alert: ਦੇਸ਼ 'ਚ ਨੋਟਬੰਦੀ ਹੋਣ ਤੋਂ ਬਾਅਦ ਬਹੁਤ ਲੋਕਾਂ ਵੱਲੋਂ ਪੁਰਾਣੇ ਨੋਟਾਂ (ਬਲੈਕ ਮਨੀ) ਨੂੰ ਨਸ਼ਟ ਕਰ ਦਿੱਤਾ ਗਿਆ ਸੀ, ਅਤੇ ਬਾਕੀਆਂ ਵੱਲੋਂ ਇਹ ਪੈਸੇ ਬੈਂਕ 'ਚ ਜਮ੍ਹਾਂ ਕਰਵਾ ਦਿੱਤੇ ਗਏ ਸਨ, ਕਿਉਂਕਿ ਇਹਨਾਂ ਨੋਟਾਂ ਦੀ ਕੀਮਤ ਰੱਦੀ ਮਾਤਰ ਰਹਿ ਗਈ ਸੀ। 97 crore old notes seized from UP, Kanpur,investigation agencies on alertਪਰ, ਹੁਣ ਯੂ.ਪੀ, ਕਾਨਪੁਰ 'ਚੋਂ ਤਕਰੀਬਨ 48 ਘੰਟਿਆਂ ਤੋਂ ਪਹਿਲਾਂ 97 ਕਰੋੜ ਦੇ ਪੁਰਾਣੇ ਨੋਟ ਮਿਲੇ ਹਨ, ਜਿਸ ਨੂੰ ਲੈ ਕੇ ਪੁਲਿਸ ਸਸ਼ੋਪੰਜ 'ਚ ਹੈ। ਹਾਂਲਾਕਿ, ਇਸ ਮਾਮਲੇ 'ਚ  ਇਸ 16 ਲੋਕ ਗ੍ਰਿਫਤਾਰ ਕਰ ਲਏ ਗਏ ਹਨ, ਪਰ ਜਾਂਚ ਏਜੰਸੀਆਂ ਨੂੰ ਅਜੇ ਤੱਕ ਵੀ ਇਹਨਪਤਾ ਨਹੀਂ ਲੱਗ ਪਾਇਆ ਹੈ ਕਿ ਇਹਨਾਂ ਨੋਟਾਂ ਦਾ ਕੰਮ ਕੀ ਸੀ, ਅਤੇ ਇਹਨਾਂ ਨੂੰ ਹੁਣ ਕਿਵੇਂ ਬਦਲੀ ਕੀਤਾ ਜਾ ਸਕਦਾ ਸੀ। ਹੁਣ, ਜਾਂਚ ਏਜੰਸੀਆਂ ਵੱਲੋਂ ਬੈਂਗਲੁਰੂ ਦੇ ਹਰਿ ਕ੍ਰਿਸ਼ਨਾ ਤੋਂ ਪੁੱਛਗਿੱਛ ਦੀ ਤਿਆਰੀ ਕੀਤੀ ਜਾ ਰਹੀ ਹੈ, ਕਿਉਂਕਿ ਇਹ ਉਹੂ ਵਿਅਕਤੀ ਜਿਸਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਲੋਕਾਂ ਦੇ ਪੈਸਿਆਂ ਨੂੰ ਬਦਲਵਾ ਦਵੇਗਾ। 97 crore old notes seized from UP, Kanpur,investigation agencies on alert97 crore old notes seized from UP, Kanpur,investigation agencies on alert: ਏਜੰਸੀਆਂ ਮੁਤਾਬਕ, ਪੁਰਾਣੇ ਨੋਟਾਂ ਨੂੰ ਨਵੇਂ ਨੋਟਾਂ 'ਚ ਬਦਲਣ 'ਤੇ 40% ਰਕਮ ਵਾਪਸੀ ਦਾ ਵਾਅਦਾ ਕੀਤਾ ਗਿਆ ਸੀ। ਫਿਲਹਾਲ, ਦੋਸ਼ੀਆਂ ਨੂੰ 30 ਜਨਵਰੀ ਤੱਕ ਹਿਰਾਸਤ 'ਚ ਰੱਖੇ ਜਾਣ ਦੀ ਗੱਲ ਕਹੀ ਗਈ ਹੈ। ਐੱਸ.ਪੀ. ਪੂਰਵੀ ਮੁਤਾਬਕ, ਇਹ ਮਾਮਲਾ ਪੇਚੀਦਾ ਹੈ ਕਿਉਂਕਿ ਇਸ 'ਚ ਕਈ ਅਣਸੁਲਝੇ ਸਵਾਲਾਂ ਨੇ ਏਜੰਸੀਆਂ ਤੱਕ ਨੂੰ ਵੀ ਸਸ਼ੋਪੰਜ 'ਚ ਪਾਇਆ ਹੋਇਆ ਹੈ।  ਪੁਲਿਸ ਅਤੇ ਏਜੰਸੀਆਂ ਉਸ ਵਿਅਕਤੀ ਦੀ ਸੂਹ ਲੈਣ 'ਚ ਵੀ ਅਜੇ ਤੱਕ ਨਾਕਾਮਯਾਬ ਹਨ, ਜਿਸਨੇ ਇਹ ਨੋਟ ਬਦਲ ਕੇ ਦੇਣੇ ਸਨ, ਜਦਕਿ ਕਿਸੇ ਵੱਡੀ ਫਰਮ ਦਾ ਨਾਮ ਇਸ ਮਾਮਲੇ 'ਚ ਆ ਰਿਹਾ ਹੈ, ਜਿਸਦਾ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ। ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਕਾਨਪੁਰ ਦੇ ਇਕ ਵਨਸਪਤੀ ਵਿਗਿਆਨ ਦੇ ਪ੍ਰੋਫੈਸਰ ਸੰਤੋਸ਼ ਯਾਦਵ ਤੋਂ ਇਲਾਵਾ ਰੀਅਲ ਐਸਟੇਟ ਕਾਰੋਬਾਰੀ ਸੰਜੀਵ ਅਗਰਵਾਲ ਅਤੇ ਮਹੇਸ਼ ਅਗਰਵਾਲ, ਪੱਛਮੀ ਬੰਗਾਲ,  ਕੋਟੇਸ਼ਵਰ, ਹੈਦਰਾਬਾਦ ਦਾ ਨਾਮ ਆ ਰਿਹਾ ਹੈ। —PTC News


Top News view more...

Latest News view more...