ਮੁੱਖ ਖਬਰਾਂ

8 ਸਾਲ ਦੇ ਬੱਚੇ ਨੇ ਏਟੀਐਮ 'ਚ ਪੈਸੇ ਪਾਉਣ ਵੇਲੇ 35 ਲੱਖ ਰੁਪਏ ਉਡਾਏ

By Ravinder Singh -- August 03, 2022 3:19 pm -- Updated:August 03, 2022 5:05 pm

ਪਟਿਆਲਾ : ਅੱਜ ਸ਼ਾਹੀ ਸ਼ਹਿਰ ਪਟਿਆਲਾ ਵਿੱਚ 8 ਕੁ ਸਾਲ ਦੇ ਬੱਚੇ ਨੇ 35 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ। ਇਸ ਲੁੱਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਂਚ ਮਾਲ ਰੋਡ ਉਤੇ 35 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਵਾਪਰੀ। ਏਟੀਐਮ ਵਿੱਚ ਪਾਉਣ ਵਾਸਤੇ ਮੈਨੇਜਰ ਨੇ 35 ਲੱਖ ਰੁਪਏ ਬੈਗ ਵਿੱਚ ਪਾ ਰੱਖੇ ਹੋਏ ਸਨ। ਇਸ ਦੌਰਾਨ ਇਕ ਬੱਚਾ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫ਼ਰਾਰ ਹੋ ਗਿਆ।

12 ਸਾਲ ਦੇ ਬੱਚੇ ਨੇ ਏਟੀਐਮ 'ਚ ਪੈਸੇ ਪਾਉਣ ਵੇਲੇ 35 ਲੱਖ ਰੁਪਏ ਉਡਾਏਪੁਲਿਸ ਦੇ ਸਖ਼ਤ ਪਹਿਰੇ ਦੇ ਬਾਵਜੂਦ ਅੱਜ ਇਥੇ ਸ਼ੇਰਾਂ ਵਾਲੇ ਗੇਟ ਕੋਲ ਸਥਿਤ ਸਟੇਟ ਬੈਂਕ ਆਫ ਇੰਡੀਆ 'ਚੋਂ 35 ਲੱਖ ਰੁਪਏ ਚੋਰੀ ਕਰ ਲਏ ਗਏ। ਬੈਂਕ ਦੇ ਮੁਲਾਜ਼ਮ ਇਥੇ ਸਥਿਤ ਏਟੀਐੱਮ ਵਿੱਚ ਪੈਸੇ ਪਾਉਣ ਲਈ ਆਏ ਸਨ। ਇਸ ਦੌਰਾਨ ਪਹਿਲਾਂ ਤੋਂ ਹੀ ਖੜ੍ਹਾ ਲੜਕਾ ਬੈਂਕ 'ਚੋਂ ਨੋਟਾਂ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਿਆ। ਘਟਨਾ ਦੀ ਇਤਲਾਹ ਮਿਲਣ ਤੋਂ ਬਾਅਦ ਪੁਲਿਸ ਨੇ ਸ਼ਹਿਰ ਵਿਚ ਚੌਕਸੀ ਵਧਾ ਦਿੱਤੀ। ਪੁਲਿਸ ਅਧਿਕਾਰੀਆਂ ਸਮੇਤ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਵੀ ਆਪਣੀ ਪੁਲਿਸ ਟੀਮ ਸਮੇਤ ਮੌਕੇ ਉਤੇ ਪੁੱਜ ਗਏ।

12 ਸਾਲ ਦੇ ਬੱਚੇ ਨੇ ਏਟੀਐਮ 'ਚ ਪੈਸੇ ਪਾਉਣ ਵੇਲੇ 35 ਲੱਖ ਰੁਪਏ ਉਡਾਏ

ਪੁਲਿਸ ਦੀ ਫੋਰੈਂਸਿਕ ਟੀਮ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ। ਇਸ ਗੱਲ ਦੀ ਅਧਿਕਾਰਤ ਤੌਰ 'ਤੇ ਤਾਂ ਪੁਸ਼ਟੀ ਨਹੀਂ ਹੋਈ ਪਰ ਸੂਤਰਾਂ ਮੁਤਾਬਕ ਬੈਗ ਚੁੱਕ ਕੇ ਭੱਜਣ ਵੇਲੇ ਲੜਕਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਇਲਾਕੇ 'ਤੇ ਪੁਲਿਸ ਦਾ ਜਾਲ ਵਿਛਿਆ ਹੋਇਆ ਹੈ ਤੇ ਬੈਂਕ ਦੇ ਸਾਹਮਣੇ ਟ੍ਰੈਫਿਕ ਪੁਲਿਸ ਦਾ ਦਫ਼ਤਰ ਹੈ। ਕਾਲੀ ਮਾਤਾ ਦਾ ਮੰਦਰ ਵੀ ਬੈਂਕ ਦੇ ਨਾਲ ਲੱਗਦਾ ਹੈ। ਮੰਦਰ ਦੀ ਸੁਰੱਖਿਆ ਲਈ ਵੱਡੀ ਪੱਧਰ 'ਤੇ ਪੁਲਿਸ ਤਾਇਨਾਤ ਹੈ।

ਰਿਪੋਰਟ : ਗਗਨਦੀਪ ਆਹੂਜਾ

ਇਹ ਵੀ ਪੜ੍ਹੋ : ਕੁਲਦੀਪ ਬਿਸ਼ਨੋਈ ਨੇ ਦਿੱਤਾ ਅਸਤੀਫ਼ਾ , ਕਿਹਾ ਕਾਂਗਰਸ ਆਪਣੀ ਵਿਚਾਰਧਾਰਾ ਤੋਂ ਭਟਕ ਚੁੱਕੀ

  • Share