Advertisment

GNDU ਦੀ ਕੈਮਿਸਟਰੀ ਲੈਬ 'ਚ ਹੋਇਆ ਵੱਡਾ ਧਮਾਕਾ, ਇਕ ਵਿਦਿਆਰਥਣ ਦੀ ਹਾਲਤ ਨਾਜ਼ੁਕ

author-image
Riya Bawa
Updated On
New Update
GNDU ਦੀ ਕੈਮਿਸਟਰੀ ਲੈਬ 'ਚ ਹੋਇਆ ਵੱਡਾ ਧਮਾਕਾ, ਇਕ ਵਿਦਿਆਰਥਣ ਦੀ ਹਾਲਤ ਨਾਜ਼ੁਕ
Advertisment
ਅੰਮ੍ਰਿਤਸਰ: ਅੰਮ੍ਰਿਤਸਰ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ 'ਚ ਬੀਤੇ ਦਿਨੀ ਵੱਡਾ ਧਮਾਕਾ ਹੋਇਆ। ਧਮਾਕੇ ਕਾਰਨ ਵਿਭਾਗ ਵਿੱਚ ਪੜ੍ਹਦੇ ਵਿਦਿਆਰਥੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਧਮਾਕੇ ਦੌਰਾਨ ਕਈ ਵਿਦਿਆਰਥੀ ਜ਼ਖਮੀ ਹੋ ਗਏ ਹਨ, ਜਦਕਿ ਇਕ ਵਿਦਿਆਰਥਣ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵਿਦਿਆਰਥਣ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ। ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਰਿਫਿਊਜ ਡਰਾਈਵ ਫਿਊਲ (ਆਰਡੀਐਫ) ਦਾ ਅਭਿਆਸ ਕਰ ਰਹੇ ਸਨ।
Advertisment
Sophisticated equipment installed to check adulteration of Desi Ghee ਜਾਣਕਾਰੀ ਅਨੁਸਾਰ ਦੁਪਹਿਰ ਵੇਲੇ ਵਿਭਾਗ ਦੀ ਲੈਬਾਰਟਰੀ ਦੀ ਇੱਕ ਸ਼ੈਲਫ 'ਤੇ ਪਏ ਕੈਮੀਕਲ ਦੇ ਮਿਸ਼ਰਣ ਨਾਲ ਭਰੇ ਇੱਕ ਵੱਡੇ ਸ਼ੀਸ਼ੇ ਦੇ ਜਾਰ ਦੇ ਟੁੱਟਣ ਨਾਲ ਇਹ ਧਮਾਕਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਐਮਐਸਸੀ ਫਾਈਨਲ ਦਾ ਇੱਕ ਵਿਦਿਆਰਥੀ ਸ਼ੀਸ਼ੀ ਵਿੱਚ ਹੋਰ ਟੂਲਜ਼ ਨਾਲ ਪ੍ਰਯੋਗ ਕਰ ਰਿਹਾ ਸੀ। ਇਸ ਦੌਰਾਨ ਸ਼ੀਸ਼ੀ ਟੁੱਟ ਗਈ ਤੇ ਬਹੁਤ ਵੱਡਾ ਧਮਾਕਾ ਹੋਇਆ। ਇਸ ਗੱਲ ਦੀ ਪੁਸ਼ਟੀ ਵਿਭਾਗ ਦੇ ਮੁਖੀ ਪ੍ਰੋ. ਸੁਖਪ੍ਰੀਤ ਸਿੰਘ ਨੇ ਕੀਤੀ ਹੈ। ਧਮਾਕੇ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸਥਿਤ ਸੈਮੀਨਾਰ ਹਾਲ ਵਿੱਚ ਹੋਏ ਵਿਸ਼ੇਸ਼ ਸੈਮੀਨਾਰ ਵਿੱਚ ਵਿਭਾਗ ਦੇ ਜ਼ਿਆਦਾਤਰ ਵਿਦਿਆਰਥੀ ਮੌਜੂਦ ਸਨ। ਇਹ ਵੀ ਪੜ੍ਹੋ: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਡਾਇਮੰਡ ਲੀਗ ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ ਇਸ ਦੌਰਾਨ ਪ੍ਰੈਕਟੀਕਲ ਕਰ ਰਹੀ ਮੁਸਕਾਨ ਗੰਭੀਰ ਜ਼ਖ਼ਮੀ ਹੋ ਗਈ। ਜਦਕਿ ਲੈਬ 'ਚ ਖੜ੍ਹੇ ਕਈ ਵਿਦਿਆਰਥੀਆਂ ਨੂੰ ਵੀ ਸੱਟਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਧਮਾਕੇ ਕਾਰਨ ਮੁਸਕਾਨ ਦੇ ਚਿਹਰੇ ਅਤੇ ਅੱਖਾਂ 'ਤੇ ਕੈਮੀਕਲ ਦਾ ਮਿਸ਼ਰਣ ਆ ਡਿੱਗਿਆ। ਸ਼ੀਸ਼ੇ ਨਾਲ ਵੱਜਣ ਨਾਲ ਉਹ ਜ਼ਖਮੀ ਹੋ ਗਈ।  ਇਸ ਦੌਰਾਨ ਲੈਬ ਵਿੱਚ ਵਰਤਿਆ ਜਾ ਰਿਹਾ ਸਾਮਾਨ ਵੀ ਨੁਕਸਾਨਿਆ ਗਿਆ। ਜਦਕਿ ਹੋਰ ਕੋਈ ਨੁਕਸਾਨ ਨਹੀਂ ਹੋਇਆ ਹੈ। GNDU ਪ੍ਰਸ਼ਾਸਨ ਨੇ ਪੀੜਤ ਨੂੰ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆ। ਵਿਦਿਆਰਥੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਜੀਐਨਡੀਯੂ ਦੀ ਪ੍ਰਯੋਗਸ਼ਾਲਾ ਵਿੱਚ ਧਮਾਕੇ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਫਾਰਮਾਸਿਊਟੀਕਲ ਵਿਭਾਗ ਵਿੱਚ ਵੀ ਅਜਿਹੇ ਧਮਾਕਿਆਂ ਦੌਰਾਨ ਭਾਰੀ ਮਾਲੀ ਨੁਕਸਾਨ ਹੋਇਆ ਸੀ। ਮੁਸਕਾਨ ਦੇ ਨਾਲ ਪੜ੍ਹਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਧਮਾਕੇ ਦੇ ਸਮੇਂ ਉਹ ਉਸ ਦੇ ਸਭ ਤੋਂ ਨੇੜੇ ਸੀ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋਈ ਹੈ। ਉਸ ਨੂੰ ਤੁਰੰਤ ਅਮਨਦੀਪ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਵਿਭਾਗ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਮੁਸਕਾਨ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। publive-image -PTC News-
latest-news punjabi-news punjab amritsar-news gndu-amritsar blast-gndu explosion-in-gndu-chemical-lab
Advertisment

Stay updated with the latest news headlines.

Follow us:
Advertisment