ਕਰਾਚੀ ‘ਚ ਸ਼ੀਰੀਨ ਕਲੋਨੀ ਕੋਲ ਬੱਸ ਟਰਮੀਨਲ ‘ਤੇ ਹੋਇਆ ਬੰਬ ਧਮਾਕਾ

ਕਰਾਚੀ 'ਚ ਬੰਬ ਧਮਾਕਾ
ਕਰਾਚੀ 'ਚ ਬੰਬ ਧਮਾਕਾ

ਕਰਾਚੀ :ਮੰਗਲਵਾਰ ਦੀ ਸ਼ਾਮ ਕਰਾਚੀ ਦੇ ਵਿਚ ਇੱਕ ਵੱਡਾ ਧਮਾਕਾ ਹੋਇਆ ਇਹ ਧਮਾਕਾ ਸ਼ੀਰੀਨ ਕਲੋਨੀ ਦੇ ਕੋਲ ਹੋਇਆ ਜਿਸ ਵਿਚ ਪੰਜ ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਸ੍ਹਾਮਣੇ ਆਈ ਹੈ। ਇਹਨਾਂ ਜ਼ਖਮੀਆਂ ‘ਚ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਧਮਾਕੇ ਤੋਂ ਬਾਅਦ ਮੌਕੇ ਤੇ ਪਹੁੰਚੇ ਸਥਾਨਕ ਪ੍ਰਸ਼ਾਸਨ ਵਲੋਂ ਫੌਰੀ ਕਾਰਵਾਈ ਆਰੰਭ ਦਿੱਤੀ ਗਈ, ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ। ਉਥੇ ਹੀ ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਕ, ਸ਼ੀਰੀਨ ਜਿਨਹਾ ਕਲੋਨੀ ਦੇ ਬੱਸ ਟਰਮੀਨਲ ਦੇ ਗੇਟ ‘ਤੇ ਇਹ ਧਮਾਕਾ ਹੋਇਆ।Representative Imageਜਿਸ ‘ਚ ਇੱਕ ਬੱਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪਾਕਿਸਤਾਨ ਮੀਡੀਆ ਮੁਤਾਬਕ, ਕਰਾਚੀ ਸਾਉਥ ਡੀ.ਆਈ.ਜੀ.ਵੱਲੋਂ ਹਮਲੇ ਦੀ ਪੁਸ਼ਟੀ ਕੀਤੀ ਗਈ ਹੈ ਇਸ ਮੌਕੇ ਉਨਾਂ ਦੱਸਿਆ ਕਿ ਬੱਸ ਟਰਮੀਨਲ ਦੇ ਗੇਟ ‘ਤੇ ਬੰਬ ਲਗਾਇਆ ਗਿਆ ਸੀ। ਬੰਬ ‘ਚ ਬਾਲ ਬੇਇਰਿੰਗ ਸੀ ਅਤੇ ਰਿਮੋਟ ਕੰਟਰੋਲ ਡਿਵਾਇਸ ਨਾਲ ਇਹ ਧਮਾਕਾ ਕੀਤਾ ਗਿਆ ਹੈ। ਇਸ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਊਨਾ ਦੱਸਿਆ ਕਿ ਸ਼ੁਰੂਆਤ ‘ਚ ਇਹ ਧਮਾਕਾ ਸਿਲੰਡਰ ਫਟਣ ਨਾਲ ਹੋਇਆ ਜਾਪਦਾ ਸੀ ।Bomb Blast | Pakistan Bee - Part 3

bomb blast in karachi: ਐੱਸ.ਐੱਸ.ਪੀ. ਸਾਉਥ ਸ਼ੀਰਾਜ ਨਾਜੇਰ ਨੇ ਪਾਕ ਦੀ ਮੀਡੀਆ ਨੂੰ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਬੰਬ ਇੱਕ ਸਾਈਕਲ ‘ਚ ਲਗਾਇਆ ਗਿਆ ਸੀ। ਬੰਬ ‘ਚ ਬਾਲ ਬੇਇਰਿੰਗ ਸਮੇਤ ਇੱਕ ਕਿੱਲੋਗ੍ਰਾਮ ਭਾਰ ਦਾ ਵਿਸਫੋਟਕ ਦਾ ਇਸਤੇਮਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਇੱਕ ਦੇਸ਼ੀ ਬੰਬ ਸੀ। ਜਿਸ ਨੂੰ ਬੱਸ ਟਰਮੀਨਲ ਦੇ ਗੇਟ ‘ਤੇ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਜਾਂਚ ਬਹੂ ਸ਼ੁਰੂਆਤੀ ਦੌਰ ‘ਚ ਹੈ। ਬੰਬ ਕਿਸ ਨੂੰ ਨਿਸ਼ਾਨਾ ਬਣਾ ਕੇ ਰੱਖਿਆ ਗਿਆ, ਇਸ ‘ਤੇ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕੇਗਾ।