ਵਿਦੇਸ਼

ਕਲਯੁਗੀ ਮਾਂ ਨੇ ਆਪਣੀ ਹੀ ਬੱਚੀ ਦਾ ਕਰੂਰਤਾ ਨਾਲ ਕੀਤਾ ਕਤਲ

By Jagroop Kaur -- January 28, 2021 6:02 pm -- Updated:January 28, 2021 6:02 pm

ਕਹਿੰਦੇ ਨੇ ਜਿਥੇ ਰੱਬ ਦੀ ਲੋੜ ਹੋਵੇ ਉਥੇ ਮਾਂ ਇਹ ਕਿਰਦਾਰ ਏਡਾ ਕਰਦੀ ਹੈ , ਅਤੇ ਇਕ ਬੱਚੇ ਲਈ ਉਸ ਦੀ ਮਾਂ ਹੀ ਸਭ ਤੋਂ ਵੱਡੀ ਰੱਖਿਅਕ ਹੁੰਦੀ ਹੈ। ਪਰ ਇਸ ਕਥਨ ਨੂੰ ਝੁਠਲਾਉਂਦੀ ਇੱਕ ਕਲਯੁਗੀ ਮਾਂ ਵਾਰੇ ਤੁਹਾਨੂੰ ਦਸਦੇ ਹਾਂ ਜਿਸ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਆਪਣੀ ਬੱਚੀ ਨੂੰ ਦਰਦਨਾਕ ਮੌਤ ਦਿੱਤੀ। ਅਸਲ ਵਿਚ ਉੱਤਰ-ਪੂਰਬੀ ਬ੍ਰਾਜ਼ੀਲ ਦੇ ਇਕ ਪੁਲਸ ਅਧਿਕਾਰੀ ਨੇ 5 ਸਾਲਾ ਬੱਚੀ ਦੇ ਕਤਲ ਦੇ ਦੋਸ਼ ਵਿਚ ਉਸ ਦੀ ਮਾਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ।

ਬ੍ਰਾਜ਼ੀਲ ਦੇ ਆਊਟਲੇਟ ਫੋਲਹਾ ਡੇਅ ਅਲਾਗਾਸ ਨੇ ਦੱਸਿਆ ਕਿ ਪਹਿਲਾਂ ਤਾਂ 30 ਸਾਲਾ ਮਾਂ ਜੋਸਿਮਾਰੇ ਗੋਮਸ ਨੇ ਆਪਣੀ ਬੱਚੀ ਦੀਆਂ ਅੱਖਾਂ ਬਾਹਰ ਕੱਢੀਆਂ ਅਤੇ ਫਿਰ ਉਸ ਦੀ ਜੀਭ ਦਾ ਇਕ ਹਿੱਸਾ ਕੱਟ ਲਿਆ। ਪੁਲਿਸ ਵੱਲੋਂ ਪੁੱਛਗਿੱਛ ਕਰਨ 'ਤੇ ਦੋਸ਼ੀ ਮਾਂ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਸ ਦੀ ਬੇਟੀ 'ਤੇ ਸ਼ੈਤਾਨ ਦਾ ਪਰਛਾਵਾਂ ਸੀ। ਸਿਵਲ ਪੁਲਸ ਨੇ ਕਿਹਾ ਕਿ ਬੱਚੀ ਦੀ ਨਾਨੀ ਮਾਰਿਨਹੋ ਦਾ ਸਿਲਵਾ ਨੇ ਸਥਾਨਕ ਸਮੇਂ ਮੁਤਾਬਕ ਸ਼ਾਮ 4 ਵਜੇ ਮਦਦ ਲਈ ਫੋਨ ਕੀਤਾ।
ਜਦੋਂ ਉਸ ਦੀ ਬੇਟੀ ਨੇ 30 ਮਿੰਟ ਲਈ ਖੁਦ ਨੂੰ 5 ਸਾਲਾ ਬੱਚੀ ਸਮੇਤ ਬਾਥਰੂਮ ਵਿਚ ਬੰਦ ਕਰ ਲਿਆ ਅਤੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਦੀ ਚਿੰਤਾ ਉਦੋਂ ਹੋਰ ਵੱਧ ਗਈ ਜਦੋਂ ਉਹਨਾਂ ਦੇ ਘਰ ਦੇ ਪਿੱਛੇ ਇਕ ਨਾਲੇ ਵਿਚ ਖੂਨ ਨਿਕਲਦਾ ਦੇਖਿਆ। ਇਸ ਮਗਰੋਂ ਮਾਰਿਨਹੋ ਦਾ ਸਿਲਵਾ ਨੇ ਦਰਵਾਜ਼ਾ ਤੋੜ ਦਿੱਤਾ ਅਤੇ ਦੇਖਿਆ ਕਿ ਅੱਖਾਂ ਤੇ ਜੀਭ ਦੇ ਬਿਨਾਂ ਬੱਚੀ ਦੀ ਲਾਸ਼ ਫਰਸ਼ 'ਤੇ ਪਈ ਸੀ।

A look at violent crime rates since Hurricane Michael

ਪੁਲਿਸ ਨੇ ਕਿਹਾ ਕਿ ਜਾਂਚ ਸ਼ੁਰੂਆਤੀ ਪੜਾਅ ਵਿੱਚ ਹੈ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਔਰਤ ਨੇ ਆਪਣੇ ਹੀ ਬੱਚੇ ਉੱਤੇ ਹਮਲਾ ਕੀਤਾ ਤਾਂ ਔਰਤ ਗੰਭੀਰ ਮਾਨਸਿਕ ਘਟਨਾ ਵਾਪਰੀ ਸੀ। ਜਾਂਚ ਕਰਤਾਵਾਂ ਦਾ ਮੰਨਣਾ ਹੈਕਿ ਗੰਭੀਰ ਸੱਟਾਂ ਦੇ ਬਾਅਦ ਵੀ ਬੱਚੀ ਜਿਉਂਦੀ ਸੀ। ਫਿਰ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਇਸ ਮਗਰੋਂ ਪੁਲਸ ਨੇ ਜੋਸਿਮਾਰੋ ਗੋਮਸ ਨੂੰ ਗ੍ਰਿਫ਼ਤਾਰ ਕਰ ਲਿਆ।
ਮੰਨਿਆ ਜਾ ਰਿਹਾ ਹੈ ਕਿ ਗੋਮਸ ਤਣਾਅ ਅਤੇ ਮਾਨਸਿਕ ਸਿਹਤ ਸਮੱਸਿਆ ਨਾਲ ਪੀੜਤ ਹੈ ਅਤੇ ਉਸ ਨੇ ਮਾਨਸਿਕ ਸਥਿਤੀ ਠੀਕ ਨਾ ਹੋਣ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਜ਼ਿਲ੍ਹਾ ਅਟਾਰਨੀ ਕੈਲਿਯੋਨ ਪਰੇਰਾ ਦੇ ਕਹਿਣ 'ਤੇ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਜੋਸਿਮਾਰੋ ਗੋਸਮ ਨੂੰ ਮਨੋਰੋਗ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਾ ਦਿੱਤਾ ਗਿਆ ਹੈ।
  • Share