Sat, Apr 20, 2024
Whatsapp

ਗੁਰਦਾਸਪੁਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

Written by  Pardeep Singh -- July 22nd 2022 12:03 PM
ਗੁਰਦਾਸਪੁਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

ਗੁਰਦਾਸਪੁਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

ਗੁਰਦਾਸਪੁਰ: ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਗੁਰਦੁਆਰਾ ਸਾਹਿਬ ਵਿਚ ਪਹੁੰਚੇ ਨੇੜੇ ਦੇ ਇੱਕ ਪਿੰਡ ਦੇ ਨੌਜਵਾਨ ਨੇ ਇੱਕ ਔਰਤ ਦੇ ਹੱਥ ਵਿਚ ਗੁਟਕਾ ਸਾਹਿਬ ਖੋਹ ਕੇ ਫਾੜਨ ਦੀ ਕੋਸ਼ਿਸ਼ ਕੀਤੀ ਪਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਬਲਕਾਰ ਸਿੰਘ ਨੇ ‌ ਇਹ ਵੇਖ ਲਿਆ ਤੇ ਉਸ ਨੂੰ ਮੌਕੇ ਤੇ ਹੀ ਫੜ ਲਿਆ। ਖਬਰ ਮਿਲਦੇ ਹੀ ਗੁਰਦੁਆਰਾ ਸਾਹਿਬ ਵਿਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਇਸ ਦੌਰਾਨ ਮੁਲਜ਼ਮ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਉਸ ਦੀ ਕੁੱਟਮਾਰ ਕੀਤੀ ਗਈ।
ਘਟਨਾ ਦੀ ਜਾਣਕਾਰੀ ਦਿੰਦਿਆਂ ਬਾਬਾ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਬਾਬਾ ਬੰਦਾ ਬਹਾਦਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਅੰਦਰ ਇਕ ਕੇਸਧਾਰੀ ਨੌਜਵਾਨਾਂ ਗੁਰੂ ਘਰ ਆਇਆ ਤੇ ਇਹ ਨੌਜਵਾਨ 6 ਵਜੇ ਤੱਕ ਗੁਰਦੁਆਰਾ ਸਾਹਿਬ ਵਿਚ ਵਿੱਚ ਬੈਠਾ ਸੀ। ਅਚਾਨਕ  ਛੇ ਵਜੇ ਦੇ ਕਰੀਬ ਉਕੱਤ ਲੜਕਾ ਉਠ ਕੇ ਸ੍ਰੀ ਗੂਰੂ ਗ੍ਰੰਥ ਸਾਹਿਬ ਦੀ ਪਰਕਰਮਾ ਕਰਨ ਲੱਗ ਪਿਆ ਥੋੜੇ ਸਮੇ ਬਾਅਦ ਇੱਕ ਬੀਬੀ ਗੂਰੂ ਘਰ ਆ ਕੇ ਮੱਥਾ ਟੇਕ ਕਿ ਬੈਠ ਕੇ ਪਾਠ ਕਰਨ ਲੱਗੀ ਸੀ ਕਿ ਉਕਤ ਨੌਜਵਾਨ ਬੀਬੀ  ਕੋਲੋਂ ਗੁਟਕਾ ਸਾਹਿਬ ਲੈਣ ਦੀ ਮੰਗ ਕਰਨ ਲੱਗਾ ਜੋ ਬੀਬੀ ਵੱਲੋ ਗੁਟਕਾ ਸਾਹਿਬ ਦੇਣ ਨਾਂਹ ਕੀਤੀ ਤਾਂ ਉਸ ਨੇ ਬੀਬੀ ਰਜਿੰਦਰ ਕੋਰ ਕੋਲੋ ਗੁੱਟਕਾ ਖੋਹਣ ਦੀ ਕੋਸਿਸ ਕੀਤੀ।
ਇਸ ਦੌਰਾਨ  ਮੱਥਾ ਟੇਕਣ ਆਏ ਕੁਝ ਲੋਕਾਂ ਨੇ ਨੌਜਵਾਨ ਨੂੰ ਫੜ ਲਿਆ ਅਤੇ ਪੁੱਛਗਿੱਛ ਸ਼ੁਰੂ ਕੀਤੀ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਹੋਰ ਵੀ ਕਾਫੀ ਸੰਗਤ ਇਕੱਠੀ ਹੋ ਗਈ ਅਤੇ ਫੜੇ ਗਏ ਨੌਜਵਾਨਾਂ ਦੀ ਮਾਰਕੁਟਾਈ ਤੋਂ ਬਾਅਦ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲੀਸ ਵੱਲੋਂ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ‌ਅਜੇ ਤੱਕ ਕੋਈ ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਕੈਮਰੇ ਦੇ ਸਾਹਮਣੇ ਨਹੀਂ ਆਇਆ ਹੈ। ਮੁਲਜ਼ਮ ਪਹਿਚਾਣ ਗੁਰਲਾਲ ਸਿੰਘ ਵਾਸੀ ਪਿੰਡ ਮੰਝ ਥਾਣਾ ਕਲਾਨੌਰ ਦੇ ਤੌਰ ਤੇ ਹੋਈ ਹੈ। ਅਜੇ ਤੱਕ ਇਹ ਖ਼ੁਲਾਸਾ ਨਹੀਂ ਹੋਇਆ ਕਿ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਪਿੱਛੇ ਮੁਲਜ਼ਮ ਦਾ ਕੀ ਉਦੇਸ਼ ਸੀ।
ਇਹ ਵੀ ਪੜ੍ਹੋ:CBSE ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ
-PTC News

Top News view more...

Latest News view more...