ਲੱਦਾਖ ਸੀਮਾ ‘ਤੇ ਭਾਰਤੀ ਸੈਨਾ ਨੇ ਕਾਬੂ ਕੀਤਾ ਚੀਨੀ ਸੈਨਿਕ

Chinese soldier cought in ladakh
Chinese soldier cought in ladakh

ਲੱਦਾਖ ਦੇ ਚੁਮਾਰ-ਡੈਮਚੋਕ ਖੇਤਰ ਵਿੱਚ ਚੀਨੀ ਸੁਰੱਖਿਆ ਸੈਨਾ ਦੇ ਇੱਕ ਜਵਾਨ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ ਹੈ। ਸੂਤਰਾਂ ਮੁਤਾਬਕ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦਾ ਸਿਪਾਹੀ ਜਾਣੇ ਅਣਜਾਣੇ ਭਾਰਤੀ ਖੇਤਰ ‘ਚ ਦਾਖਲ ਹੋ ਗਿਆ ਅਤੇ ਸੰਭਾਵਤ ਤੌਰ ਤੇ ਸਥਾਪਤ ਪ੍ਰੋਟੋਕੋਲ ਦੇ ਅਨੁਸਾਰ ਵਾਪਸ ਭੇਜਿਆ ਜਾ ਸਕਦਾ ਹੈ। Chinese soldier captured by Indian Army in Ladakh, likely to be handed over to PLA with warning: Reportਖਬਰਾਂ ਦੀ ਮੰਨੀਏ ਤਾਂ ਪੀਐਲਏ ਦਾ ਸਿਪਾਹੀ ਸਿਵਿਲ ਸੈਨਾ ਦੇ ਦਸਤਾਵੇਜ ਲੈਕੇ ਜਾ ਰਿਹਾ ਸੀ , ਜਦ ਉਸ ਨੂੰ ਸੈਨਾ ਵੱਲੋਂ ਕਾਬੂ ਕੀਤਾ ਗਿਆ। ਗੌਰਤਲਬ ਹੈ ਕਿ ਮਈ ਮਹੀਨੇ ਤੋਂ ਚੀਨ ਭਾਰਤ ‘ਚ ਤਣਾਅ ਦਾ ਮਹੌਲ ਬਣਿਆ ਹੋਇਆ ਹੈ। ਇਸ ਦੌਰਾਨ ਦੋਨਾਂ ਸੇਨਾਵਾਂ ‘ਚ ਝੜਪ ਵੀ ਹੋਈ ਸੀ। ਇਸ ‘ਚ 20 ਜਵਾਨ ਸ਼ਹੀਦ ਵੀ ਹੋਏ ਸਨ।Indian Army captures Chinese soldier in Ladakhਸੁਰੱਖਿਆ ਦਸਤਿਆਂ ਨਾਲ ਜੁੜੇ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਗਲਤੀ ਨਾਲ ਭਾਰਤੀ ਸਰਹੱਦ ਅੰਦਰ ਦਾਖ਼ਲ ਹੋ ਗਿਆ ਲੱਗਦਾ ਹੈ।Chinese PLA Soldier Apprehended by Indian Army in Ladakh: Reportਉਸ ਨੂੰ ਤੈਅ ਪ੍ਰੋਟੋਕਾਲ ਤਹਿਤ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਹੋਣ ਮਗਰੋਂ ਚੀਨੀ ਫ਼ੌਜ ਨੂੰ ਵਾਪਸ ਸੌਂਪ ਦਿੱਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਉਕਤ ਚੀਨੀ ਫ਼ੌਜੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਹ ਜਾਸੂਸੀ ਮਿਸ਼ਨ ‘ਚ ਸੀ ਜਾਂ ਨਹੀਂ। ਜਾਸੂਸੀ ਮਿਸ਼ਨ ਦੇ ਐਂਗਲ ਤੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।