ਪਾਇਲ ਰੋਹਤਗੀ ਨੇ ਸਹੇੜਿਆ ਨਵਾਂ ਵਿਵਾਦ, ਅਹਿਮਦਾਬਾਦ ਪੁਲਿਸ ਨੇ ਕੀਤਾ ਗਿਰਫ਼ਤਾਰ
Payal Rohatgi arrested ਆਪਣੇ ਵਿਵਾਦਿਤ ਬਿਆਨਾਂ ਕਾਰਨ ਅਕਸਰ ਹੀ ਰਹਿਣ ਵਾਲੀ ਅਦਾਕਾਰਾ ਪਾਇਲ ਰੋਹਤਗੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਦਾਕਾਰਾ ਨੂੰ ਸੈਟੇਲਾਈਟ ਪੁਲਿਸ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਆਪਣੀ ਸੁਸਾਇਟੀ ਦੇ ਮੈਂਬਰਾਂ ਨਾਲ ਵਾਰ ਵਾਰ ਝਗੜਾ ਕਰਨ ਅਤੇ ਚੇਅਰਪਰਸਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਸਲ ਵਿੱਚ ਅਦਾਕਾਰਾ ਨੇ ਪਾਇਲ ਰੋਹਤਗੀ ਆਪਣੀ ਸੁਸਾਇਟੀ ਦੀ ਚੇਅਰਪਰਸਨ ਨੂੰ ਧਮਕੀ ਦੇਣਾ ਮੁਸੀਬਤ ਬਣ ਗਿਆ। ਅਭਿਨੇਤਰੀ ਨੇ ਪਹਿਲਾਂ ਸੋਸ਼ਲ ਮੀਡੀਆ ਪੋਸਟ 'ਤੇ ਚੇਅਰਪਰਸਨ ਨਾਲ ਬਦਸਲੂਕੀ ਕੀਤੀ ਸੀ ਅਤੇ ਬਾਅਦ ਵਿਚ ਇਸ ਪੋਸਟ ਨੂੰ ਡਲੀਟ ਕਰ ਦਿੱਤਾ।Read More : SGPC ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ...
20 ਜੂਨ ਨੂੰ ਹੋਈ ਸੁਸਾਇਟੀ ਦੀ ਏਜੀਐਮ ਦੀ ਬੈਠਕ ਵਿੱਚ, ਪਾਇਲ ਰੋਹਤਗੀ ਮੈਂਬਰ ਨਾ ਹੋਣ ਦੇ ਬਾਵਜੂਦ ਮੀਟਿੰਗ ਵਿੱਚ ਆਈ, ਜਦੋਂ ਉਸਨੂੰ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਉਸਨੇ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਇਸਦੇ ਨਾਲ ਹੀ, ਉਹ ਸੁਸਾਇਟੀ ਵਿੱਚ ਬੱਚਿਆਂ ਦੀ ਖੇਡ ਨੂੰ ਲੈ ਕੇ ਕਈ ਵਾਰ ਝਗੜਾ ਵੀ ਕਰ ਚੁੱਕੀ ਹੈ।