Wed, Apr 24, 2024
Whatsapp

ਖੌਫਨਾਕ ਮੰਜ਼ਰ ਨੂੰ ਅੰਜਾਮ ਦੇਣ ਵਾਲਾ ਪਤੀ ਕਤਲ ਕਰਨ ਮਗਰੋਂ ਹੋਇਆ ਫਰਾਰ

Written by  Jagroop Kaur -- March 30th 2021 08:07 PM
ਖੌਫਨਾਕ ਮੰਜ਼ਰ ਨੂੰ ਅੰਜਾਮ ਦੇਣ ਵਾਲਾ ਪਤੀ ਕਤਲ ਕਰਨ ਮਗਰੋਂ ਹੋਇਆ ਫਰਾਰ

ਖੌਫਨਾਕ ਮੰਜ਼ਰ ਨੂੰ ਅੰਜਾਮ ਦੇਣ ਵਾਲਾ ਪਤੀ ਕਤਲ ਕਰਨ ਮਗਰੋਂ ਹੋਇਆ ਫਰਾਰ

ਮਾਛੀਵਾਡ਼ਾ ਨੇਡ਼੍ਹਲੇ ਪਿੰਡ ਝੂੰਗੀਆਂ ਵਿਖੇ ਵਾਪਰੀ ਘਟਨਾ ਵਿਚ ਆਪਣੀ ਪਤਨੀ ਸਰਿਤਾ ਉਰਫ਼ ਰਾਧਾ (40) ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਪਤੀ ਵਿਨੋਦ ਫ਼ਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਨੋਦ ਆਪਣੀ ਪਤਨੀ ਸਰਿਤਾ ਨਾਲ ਪਿੰਡ ਝੂੰਗੀਆਂ ਦੇ ਕਿਸਾਨ ਸੋਹਣ ਸਿੰਘ ਦੇ ਪਸ਼ੂਆਂ ਵਾਲੇ ਬਣਾਏ ਵਾਡ਼ੇ ਨਾਲ ਬਣੇ ਕਮਰੇ ’ਚ ਰਹਿੰਦਾ ਸੀ ਅਤੇ ਉਸਦੇ ਨੌਕਰੀ ਕਰਦਾ ਸੀ। How is a murder trial conducted - iPleaders Also Read | Coronavirus: DGCA issues new directives for all airports to fine mask violators ਸਵੇਰੇ ਸੋਹਣ ਸਿੰਘ ਜਵੋਂ ਉੱਠਿਆ ਤਾਂ ਉਸਨੇ ਦੇਖਿਆ ਕਿ ਪਸ਼ੂਆਂ ਨੂੰ ਹਰਾ ਚਾਰਾ ਨਹੀਂ ਪਾਇਆ ਹੋਇਆ ਤਾਂ ਉਹ ਆਪਣੇ ਨੌਕਰ ਵਿਨੋਦ ਦੇ ਕਮਰੇ ਵਿਚ ਗਿਆ ਜਿੱਥੋਂ ਦਾ ਮੰਜ਼ਰ ਦੇਖ ਉਸਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਨੌਕਰ ਵਿਨੋਦ ਦੀ ਪਤਨੀ ਸਰਿਤਾ ਬਿਸਤਰੇ ’ਤੇ ਲਹੂ-ਲੁਹਾਨ ਪਈ ਸੀ ਅਤੇ ਉਸਦਾ ਗਲਾ ਵੱਢਿਆ ਹੋਇਆ ਸੀ ਜਿਸਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ ਪਰ ਮੌਕੇ ਤੋਂ ਨੌਕਰ ਫ਼ਰਾਰ ਸੀ। Bihar: Two acquitted after ''murdered'' daughter-in-law found alive ਕਿਸਾਨ ਸੋਹਣ ਸਿੰਘ ਵਲੋਂ ਤੁਰੰਤ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਜਿਸ ’ਤੇ ਡੀ.ਐੱਸ.ਪੀ (ਡੀ) ਅਤੇ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਮੌਕੇ ’ਤੇ ਪਹੁੰਚ ਗਏ। ਪੁਲਸ ਵਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ। ਪੁਲਸ ਵਲੋਂ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਤਲ ਤੋਂ ਪਹਿਲਾਂ ਪਤੀ-ਪਤਨੀ ਵਿਚਕਾਰ ਕਾਫ਼ੀ ਝਗਡ਼ਾ ਹੋਇਆ ਹੋਵੇਗਾ ਕਿਉਂਕਿ ਉੱਥੇ ਕਾਫ਼ੀ ਸਮਾਨ ਖਿੱਲਰਿਆ ਪਿਆ ਸੀ। ਇਸ ਤੋਂ ਇਲਾਵਾ ਉੱਥੇ ਸ਼ਰਾਬ ਵੀ ਬੋਤਲ ਵੀ ਪਈ ਸੀ | ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਤੀ ਵਿਨੋਦ ਨੇ ਆਪਣੀ ਪਤਨੀ ਨੂੰ ਕਤਲ ਕਰਨ ਤੋਂ ਪਹਿਲਾਂ ਸ਼ਰਾਬ ਵੀ ਪੀਤੀ ਹੋਈ ਸੀ। ਪੁਲਸ ਵਲੋਂ ਕਤਲ ਹੋਈ ਔਰਤ ਸਰਿਤਾ ਦੀ ਲਡ਼ਕੀ ਸੀਮਾ ਜੋ ਮਾਛੀਵਾਡ਼ਾ ਦੀ ਬਲੀਬੇਗ ਬਸਤੀ ਵਿਖੇ ਵਿਆਹੀ ਹੋਈ ਹੈ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਜਿਸ ਨੂੰ ਵੀ ਆਪਣੇ ਪਿਤਾ ਬਾਰੇ ਕੋਈ ਜਾਣਕਾਰੀ ਨਹੀਂ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕਾ ਦੇ ਪਤੀ ਵਿਨੋਦ ਖਿਲਾਫ਼ 302 ਧਾਰਾ ਦੇ ਤਹਿਤ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਆਰੰਭ ਕਰ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


Top News view more...

Latest News view more...