ਮੁੱਖ ਖਬਰਾਂ

ਸਮਾਣਾ 'ਚ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ

By Ravinder Singh -- July 02, 2022 3:29 pm

ਸਮਾਣਾ : ਜ਼ਿਲ੍ਹਾ ਪਟਿਆਲਾ ਦੇ ਸਮਾਣਾ ਵਿਖੇ ਕਰੰਟ ਲੱਗਣ ਨਾਲ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਨੌਜਵਾਨ ਕਿਸਾਨ ਦੇ ਖੇਤ 'ਚ ਲੱਗੀ ਮੋਟਰ ਚਾਲੂ ਕਰਦੇ ਹੀ ਨੌਜਵਾਨ ਦੀ ਮੌਤ ਹੋ ਗਈ। ਸਮਾਣਾ ਦੇ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

ਸਮਾਣਾ 'ਚ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹਮ੍ਰਿਤਕ ਦੀ ਪਛਾਣ ਚੇਤਨ ਸ਼ਰਮਾ (23) ਸਮਾਣਾ ਦੇ ਪਿੰਡ ਸ਼ਸੀ ਬ੍ਰਾਹਮਣ ਵਜੋਂ ਹੋਈ ਹੈ। ਖੇਤਾਂ ਵਿੱਚ ਪਾਣੀ ਵਾਲੀ ਮੋਟਰ ਨੂੰ ਚਾਲੂ ਕਰਨ ਸਮੇਂ ਚੇਤਨ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਰਾਮ ਨਗਰ ਥਾਣੇ ਦੀ ਪੁਲਿਸ ਨੇ ਮੌਕੇ ਉਤੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਮਾਣਾ 'ਚ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹਜਾਣਕਾਰੀ ਅਨੁਸਾਰ ਬੀਤੇ ਦਿਨ ਸ਼ਾਮ 7 ਵਜੇ ਚੇਤਨ ਖੇਤਾਂ ਵਿੱਚ ਝੋਨੇ ਨੂੰ ਪਾਣੀ ਲਾਉਣ ਗਿਆ ਸੀ। ਜਿਵੇਂ ਹੀ ਉਸ ਨੇ ਟਿਊਬਵੈਲ ਚਾਲੂ ਕਰਨ ਲਈ ਬਿਜਲੀ ਚਲਾਈ, ਉਸ ਨੂੰ ਮੌਕੇ ਉਤੇ ਕਰੰਟ ਲੱਗ ਗਿਆ। ਪਿੰਡ ਵਾਸੀਆਂ ਨੇ ਚੇਤਨ ਨੂੰ ਹਸਪਤਾਲ ਲੈ ਗਏ ਪਰ ਉਸ ਦੀ ਜਾਨ ਨਹੀਂ ਬਚ ਸਕੀ। ਰਾਮਨਗਰ ਪੁਲਿਸ ਥਾਣੇ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਮਾਣਾ 'ਚ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹਦੱਸ ਦਈਏ ਕਿ ਚੇਤਨ ਸ਼ਰਮਾ ਦਾ 6 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਪਰਿਵਾਰ ਦੇ ਦੋ ਮੈਂਬਰਾਂ ਦੀ ਵੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। ਇੱਕ ਵਾਰ ਫੇਰ ਪਰਿਵਾਰ ਉਤੇ ਦੁਖਾਂ ਦਾ ਪਹਾੜ ਟੁੱਟ ਗਿਆ ਹੈ।

-PTC News

ਇਹ ਵੀ ਪੜ੍ਹੋ : ਛੱਪੜ ਬਣਿਆ ਲੋਕਾਂ ਲਈ ਵੱਡੀ ਮੁਸੀਬਤ, ਅਧਿਕਾਰੀ ਨਹੀਂ ਲੈਂਦੇ ਸਾਰ

  • Share