ਪੰਜਾਬ

ਸੜਕ ਹਾਦਸੇ 'ਚ ਇੱਕ ਮਹਿਲਾ ਅਧਿਆਪਕ ਦੀ ਮੌਤ, ਦੂਸਰੀ ਬੁਰੀ ਤਰ੍ਹਾਂ ਜ਼ਖਮੀ

By Jasmeet Singh -- July 19, 2022 9:32 pm -- Updated:July 19, 2022 9:34 pm

ਮੋਗਾ, 19 ਜੁਲਾਈ: ਅੱਜ ਬਾਅਦ ਦੁਪਹਿਰ ਮੋਗਾ ਦੇ ਧਰਮਕੋਟ-ਮੋਗਾ ਰੋਡ 'ਤੇ ਉਸ ਵਕਤ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਦੋ ਮਹਿਲਾ ਅਧਿਆਪਕਾਂ ਧਰਮਕੋਟ ਦੇ ਸਰਕਾਰੀ ਸਕੂਲ ਵਿੱਚੋਂ ਬੱਚਿਆਂ ਨੂੰ ਪੜ੍ਹਾ ਕੇ ਮੋਗਾ ਵਾਪਿਸ ਪਰਤ ਰਹੀਆਂ ਸਨ।

ਮੋਗਾ ਨਜ਼ਦੀਕ ਉਨ੍ਹਾਂ ਦੀ ਐਕਟਿਵਾ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਗਈ। ਇਸ ਦਰਮਿਆਨ ਜਸਪਰੀਤ ਕੌਰ ਨਾਮੀ ਅਧਿਆਪਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਦਰਸ਼ਨਪਾਲ ਕੌਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ।

ਦੋਵਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਗਿਆ ਜਿੱਥੇ ਜਸਪ੍ਰੀਤ ਕੌਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਜਸਪ੍ਰੀਤ ਕੌਰ ਦਸ ਦਿਨ ਪਹਿਲਾਂ ਹੀ ਸਕੂਲ ਵਿਚ ਬਤੌਰ ਅਧਿਆਪਕਾ ਜੁਆਇਨ ਕੀਤੀ ਸੀ।

ਘਟਨਾ ਦਾ ਪਤਾ ਚਲਦਿਆਂ ਹੀ ਵੱਡੀ ਗਿਣਤੀ ਵਿਚ ਟੀਚਰ ਸਿਵਲ ਹਸਪਤਾਲ ਮੋਗਾ ਪੁੱਜੇ ਤੇ ਇਸ ਹਾਸ ਹਾਦਸੇ ਤੇ ਗਹਿਰਾ ਦੁੱਖ ਪ੍ਰਗਟ ਕੀਤਾ।


-PTC News

  • Share